15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਲੇਸ਼ੀਆ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗਮਾ ਜਿੱਤ ਭਾਰਤ ਪਹੁੰਚੀ ਮਹਿਰੀਨ

ਅਜੀਤ ਡੈਸਕ 03-07-2026
ਮੁੱਲਾਂਪੁਰ-ਦਾਖਾ, 2 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਮਲੇਸ਼ੀਆ ਦੇ ਕੁਆਲਾਲੰਪੁਰ ਵਿਖੇ ਹੋਈ 25ਵੀਂ ਮਾਈਲੋ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਲੈ ਕੇ ਭਾਰਤ, ਪੰਜਾਬ ਆਪਣੇ ਘਰ ਲੁਧਿਆਣਾ ਪਹੁੰਚੀ ਮਹਿਰੀਨ ਕੌਰ ਦਾ ਨਿੱਘਾ ਸਵਗਤ ਹੋਇਆ। ਮਹਿਰੀਨ ਦੀ ਮਾਂ ਸੰਦੀਪ ਕੌਰ, ਪਿਤਾ ਰਾਜਨਜੀਤ ਸਿੰਘ, ਕਰਾਟੇ ਕੋਚ ਲਲਿਤਾ ਰਾਣੀ, ਹੋਰ ਪਰਿਵਾਰਕ ਮੈਂਬਰਾਂ ਅਤੇ ਸ੍ਰੀ ਰਾਮ ਗਲੋਬਲ ਸਕੂਲ ਸਾਊਥ ਸਿਟੀ ਲੁਧਿਆਣਾ ਅਧਿਆਪਕਾਂ ਵਲੋਂ ਨਿੱਘਾ ਸਵਾਗਤ ਹੋਇਆ। ਬਹੁਤ ਛੋਟੀ 5 ਸਾਲ ਤੋਂ ਵੀ ਘੱਟ ਉਮਰ ਵਿਚ ਅੰਤਰਰਾਸ਼ਟਰੀ ਕਰਾਟੇ ਮੁਕਾਬਲਾ ਜਿੱਤ ਕੇ ਚਾਂਦੀ ਦਾ ਤਗਮਾ ਹਾਸਲ ਕਰਨ ਵਾਲੀ ਮਹਿਰੀਨ ਤੋਂ ਉਸ ਦੇ ਮਾਪਿਆਂ ਅਤੇ ਸਕੂਲ ਨੂੰ ਵੱਡੀਆਂ ਆਸਾਂ ਹਨ। ਕੁਆਲਾਲੰਪੁਰ ਦੇ ਟਿਟੀਵਾਂਗਸਾ ਇੰਡੋਰ ਸਟੇਡੀਅਮ ਅੰਦਰ 18 ਦੇਸ਼ਾਂ ਦੇ ਕਰੀਬ 2,000 ਖਿਡਾਰੀਆਂ ਵਿੱਚ ਮਹਿਰੀਨ ਕੌਰ ਛੋਟੀ ਉਮਰ ਦੇ ਕਰਾਟੇ ਜੇਤੂਆਂ ਵਿਚ ਇਕ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਡੀ.ਐੱਸ.ਪੀ ਦਾਖਾ ਕਰਨ ਸਿੰਘ ਸੰਧੂ, ਸ੍ਰੀ ਰਾਮ ਗਲੋਬਲ ਸਕੂਲ ਸਾਊਥ ਸਿਟੀ ਲੁਧਿਆਣਾ ਪ੍ਰਿੰਸੀਪਲ ਮੋਨਿਕਾ ਸ਼ਰਮਾ, ਇਸ਼ਪ੍ਰੀਤ ਇਸ਼ੂ ਕੈਨੇਡਾ ਹੋਰਨਾਂ ਨੇ ਮਹਿਰੀਨ ਕੌਰ ਨੂੰ ਪਿਆਰ ਦਿੰਦਿਆਂ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪਿੰਡ ਬੱਸੀਆਂ ਵਿਖੇ ਚੌਥੇ ਗੁਰਬਾਣੀ ਕੰਠ ਮੁਕਾਬਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਪਿੰਡ ਡੱਲਾ ਦੀ ਸੰਗਤ ਵਲੋਂ ਸੰਤ-ਮਹਾਂਪੁਰਖਾਂ ਦੀ ਯਾਦ ’ਚ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।