15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਿੰਡ ਡੱਲਾ ਦੀ ਸੰਗਤ ਵਲੋਂ ਸੰਤ-ਮਹਾਂਪੁਰਖਾਂ ਦੀ ਯਾਦ ’ਚ ਧਾਰਮਿਕ ਸਮਾਗਮ

ਅਜੀਤ ਡੈਸਕ 03-07-2026
ਜਗਰਾਉਂ, 2 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਨੇੜਲੇ ਪਿੰਡ ਡੱਲਾ ਨਾਲ ਸਬੰਧਿਤ ਸੰਗਤ ਵਲੋਂ ਕੈਨੇਡਾ ਦੇ ਸਰੀ ਸ਼ਹਿਰ ਵਿਚ ਸੰਤ ਮਹਾਂਪੁਰਖ ਬਾਬਾ ਦਸੌਂਧਾ ਸਿੰਘ ਵਰਿ੍ਹਆਂ ਵਾਲੇ ਅਤੇ ਬਾਬਾ ਭਾਨ ਸਿੰਘ ਭਦੌੜ ਵਾਲਿਆਂ ਦੀ ਪਾਵਨ ਯਾਦ ਵਿਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਖ਼ਾਲਸਾ ਦੀਵਾਨ ਸੇਵਾ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜ਼ਾ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ। ਸਮਾਗਮ ਵਿਚ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਨੇ ਸ਼ਿਰਕਤ ਕੀਤੀ। ਇਸ ਮੌਕੇ ਜਸਵੀਰ ਸਿੰਘ ਗੋਪੀ ਨੇ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਆਪਣੀ ਧਾਰਮਿਕ ਵਿਰਾਸਤ, ਸਿੱਖੀ ਸਿਧਾਂਤਾਂ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦਾ ਐੱਨ.ਆਰ.ਆਈ. ਭਾਈਚਾਰਾ ਪੰਜਾਬ ਅਤੇ ਆਪਣੇ ਪਿੰਡਾਂ ਨਾਲ ਅੱਜ ਵੀ ਡੂੰਘਾ ਨਾਤਾ ਨਿਭਾ ਰਿਹਾ ਹੈ। ਇਸ ਮੌਕੇ ਰਾਜੂ ਸਿੰਘ ਉੱਪਲ, ਬਲਵੀਰ ਸਿੰਘ ਬੀਰਾ, ਸੁੱਖੂ ਸਿੰਘ ਸਰਾਂ, ਕੁਲਵਿੰਦਰ ਸਿੰਘ ਉੱਪਲ, ਲਾਲੀ ਚਾਹਿਲ, ਬਲਵਿੰਦਰ ਸਿੰਘ, ਸੁਖਬੀਰ ਸਿੰਘ ਉੱਪਲ, ਦੀਪ ਸਿੰਘ ਪੰਧੇਰ, ਕਰਨ ਸਿੰਘ ਪੰਧੇਰ, ਲੱਕੀ ਸਿੱਧੂ, ਜਿੰਦਰ ਠੇਕੇਦਾਰ, ਸਤਵੰਤ ਸਿੰਘ ਸਰਾਂ, ਹਰਿੰਦਰ ਸਿੰਘ ਸਿੱਧੂ, ਬਿੰਦਰ ਸਿੰਘ ਸਿੱਧੂ, ਸੁੱਚਾ ਸਿੰਘ ਸਿੱਧੂ, ਮਨਜਿੰਦਰ ਸਿੰਘ ਸਰਾਂ, ਜੀਵਨ ਸਿੰਘ ਸਰਾਂ, ਕੁਲਵੰਤ ਸਿੰਘ ਸਰਾਂ, ਬਿੱਟੂ ਡੱਲਾ, ਬਲਵੀਰ ਸਿੰਘ ਸਰਾਂ, ਰਬਦੀਪ ਸਿੰਘ ਸਰਾਂ, ਹਰਗੋਬਿੰਦ ਸਿੰਘ ਸਰਾਂ, ਰਣਵੀਰ ਸਿੰਘ ਸਿੱਧੂ, ਜੀਤੀ ਸਰਾਂ, ਜੱਗੀ ਸਰਾਂ, ਜਗਦੇਵ ਸਿੰਘ, ਵਾਰਿਸ ਸਿੰਘ ਸਿੱਧੂ, ਅਨਾਦਿ ਸਿੰਘ ਉੱਪਲ, ਹਰਫਤਿਹ ਸਿੰਘ ਉੱਪਲ, ਰਣਵੀਰ ਸਿੰਘ ਸਰਾਂ, ਫਤਿਹ ਸਿੰਘ ਉੱਪਲ, ਜਿੰਦਰ ਸਿੱਧੂ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਵੀ ਮੌਜੂਦ ਰਹੀਆਂ।
ਪਿਛਲੀ ਖ਼ਬਰ ਮਲੇਸ਼ੀਆ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗਮਾ ਜਿੱਤ ਭਾਰਤ ਪਹੁੰਚੀ ਮਹਿਰੀਨ ਅਗਲੀ ਖ਼ਬਰ ਸਨਮਤੀ ਵਿਮਲ ਜੈਨ ਸਕੂਲ ਦੇ ਸਟਾਫ਼ ਦਾ ਵਿਸ਼ੇਸ਼ ਧਾਰਮਿਕ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।