09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਰਾਸ਼ਟਰੀ ਸਵੈਮ ਸੇਵਕ ਸੰਘ ਨੇ ਸ਼ਤਾਬਦੀ ਸਮਾਗਮਾਂ ਤਹਿਤ ‘ਪ੍ਰਮੁੱਖ ਨਾਗਰਿਕ ਗੋਸ਼ਟੀ’ ਕਰਵਾਈ

ਅਜੀਤ ਡੈਸਕ 24-06-2026


ਰਾਏਕੋਟ, 23 ਜੂਨ (ਸੁਸ਼ੀਲ)-ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਮਨਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ) ਵਿਖੇ ਇੱਕ ‘ਪ੍ਰਮੁੱਖ ਨਾਗਰਿਕ ਗੋਸ਼ਟੀ’ (ਵਿਚਾਰ ਚਰਚਾ) ਦਾ ਆਯੋਜਨ ਸੰਘ ਆਗੂ ਜਗਦੀਸ਼ ਰਾਏ ਵਰਮਾਂ ਅਤੇ ਸਲਿਲ ਜੈਨ (ਸਾਬਕਾ ਪ੍ਰਧਾਨ) ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਯਸ਼ਗਿਰੀ ਮੁੱਖ ਵਕਤਾ ਅਤੇ ਡਾ. ਵਿਨੋਦ ਸ਼ਰਮਾਂ (ਮਿੱਸੀ ਵਾਲੇ) ਮੁੱਖ ਮਹਿਮਾਨ ਵਜ਼ੋਂ ਹਾਜ਼ਰ ਹੋਏ। ਸਮਾਗਮ ’ਚ ਪੁੱਜੇ ਪ੍ਰਮੁੱਖ ਸੱਜਣਾਂ ਅਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਵਿਨੋਦ ਸ਼ਰਮਾਂ ਅਤੇ ਯਸ਼ਗਿਰੀ ਨੇ ਕਿਹਾ ਕਿ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਵਿਅਕਤੀ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਬੇਹੱਦ ਲਾਜ਼ਮੀ ਹੈ, ਉਨ੍ਹਾਂ ਕਿਹਾ ਕਿ ਇੱਕ ਜਾਗਰੂਕ ਅਤੇ ਸਜ਼ਗ ਨਾਗਰਿਕ ਹੀ ਇੱਕ ਵਿਕਸਿਤ ਅਤੇ ਸਸ਼ੱਕਤ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ। ਉਨ੍ਹਾਂ ਇਸ ਸਮਾਗਮ ਦੇ ਸਫਲ ਆਯੋਜਨ ਲਈ ਜਗਦੀਸ਼ ਰਾਏ ਵਰਮਾਂ ਅਤੇ ਸਲਿਲ ਜੈਨ ਸਮੇਤ ਸਮੂਹ ਸੰਘ ਆਗੂਆਂ ਦੀ ਸ਼ਲਾਘਾ ਕੀਤੀ। ਸਮਾਗਮ ’ਚ ਹੋਰਨਾਂ ਤੋਂ ਇਲਾਵਾ ਡਾ. ਭਾਰਤ ਭੂਸ਼ਨ, ਪ੍ਰਸ਼ੋਤਮ ਗੁਪਤਾ, ਭਾਜਪਾ ਆਗੂ ਹਰਕੰਵਲਜੀਤ ਸਿੰਘ, ਸੁੰਦਰ ਲਾਲ, ਸੁਭਾਸ਼ ਪਾਸੀ, ਕੇ.ਕੇ.ਸ਼ਰਮਾਂ, ਸਾਬਕਾ ਕੌਂਸਲਰ ਕਮਲਜੀਤ ਵਰਮਾਂ, ਕੌਂਸਲਰ ਸੌਨੂੰ ਵਰਮਾਂ, ਅਮਿਤ ਜੈਨ, ਮੰਗਤ ਰਾਏ ਵਰਮਾਂ, ਸੰਦੀਪ ਸਿੰਘ ਸੋਨੀ, ਡਿਪਲੂ ਜੈਨ, ਡਾ. ਨਰੇਸ਼ ਗੋਇਲ, ਮਾਸਟਰ ਅਸ਼ੋਖ ਕੁਮਾਰ ਕਨੌਜ਼ੀਆ, ਪ੍ਰਦੀਪ ਜੈਨ ਦੀਪੀ, ਗੋਪਾਲ ਜੌਸ਼ੀ, ਰਾਜੇਸ਼ ਮਹੰਤ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨਾਲ ਜੁੜੇ ਕਈ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਪਿਛਲੀ ਖ਼ਬਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸ਼ੁਰੂ ਕੀਤੀ ਨਸ਼ਾ ਮੁਕਤੀ ਮੁਹਿੰਮ ਹੋਵੇਗੀ ਹੋਰ ਤੇਜ਼-ਡੀ. ਸੀ. ਅਗਲੀ ਖ਼ਬਰ ਜਥੇ ਨੇ ਕੀਤੇ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।