ਮੋਬਾਈਲ ਟਾਵਰ ਦੇ ਵਿਰੋਧ ’ਚ ਰੱਤੋਵਾਲ ਵਾਸੀਆਂ ਦੀ ਮੀਟਿੰਗ
ਗੁਰੂਸਰ ਸੁਧਾਰ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਰੱਤੋਵਾਲ ਵਿਖੇ ਕੋਆਪਰੇਟਿਵ ਸੁਸਾਇਟੀ ਅੰਦਰ ਇਕ ਨਿੱਜੀ ਕੰਪਨੀ ਵਲੋਂ ਆਪਣਾ ਮੋਬਾਈਲ ਟਾਵਰ ਲਗਾਏ ਜਾਣ ਦੇ ਵਿਰੋਧ ਵਿਚ ਸਰਪੰਚ ਰਵਿੰਦਰ ਸਿੰਘ ਕਲੇਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਤੇ ਮਹਿਲਾਵਾਂ ਦੀ ਅਹਿਮ ਮੀਟਿੰਗ ਹੋਈ ਤੇ ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਮਨੁੱਖੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਇਹ ਟਾਵਰ ਮਿਥੀ ਜਗ੍ਹਾ ਕੋਆਪਰੇਟਿਵ ਸੁਸਾਇਟੀ ਵਿਚ ਲਗਾਏ ਜਾਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਪੁਲਿਸ, ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਟਾਵਰ ਨੂੰ ਲੱਗਣ ਤੋਂ ਰੋਕਿਆ ਜਾਵੇ। ਇਸ ਮੌਕੇ ਸਰਪੰਚ ਰਵਿੰਦਰ ਸਿੰਘ ਕਲੇਰ, ਪੰਚ ਬਲਵੀਰ ਸਿੰਘ , ਪੰਚ ਮਨਜੀਤ ਸਿੰਘ, ਪੰਚ ਹਰਮਿੰਦਰ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ, ਕੁਲਦੀਪ ਸਿੰਘ ਖ਼ਾਲਸਾ, ਸਾਬਕਾ ਪੰਚ ਰਾਜਵਿੰਦਰ ਰਾਜੂ, ਗੁਰਦੇਵ ਸਿੰਘ ਮਨੀਲਾ, ਜਗਦੇਵ ਸਿੰਘ ਸੁੱਖੀ, ਨਿਰਮਲ ਸਿੰਘ, ਹਰਮੀਤ ਸਿੰਘ, ਜਗਰਾਜ ਸਿੰਘ, ਬੂਟਾ ਸਿੰਘ, ਲਸ਼ਕਰ ਸਿੰਘ ਆਦਿ ਸਮੇਤ ਹੋਰ ਪਿੰਡ ਵਾਸੀ ਤੇ ਮਹਿਲਾਵਾਂ ਹਾਜ਼ਰ ਸਨ।
ਗੁਰੂਸਰ ਸੁਧਾਰ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਰੱਤੋਵਾਲ ਵਿਖੇ ਕੋਆਪਰੇਟਿਵ ਸੁਸਾਇਟੀ ਅੰਦਰ ਇਕ ਨਿੱਜੀ ਕੰਪਨੀ ਵਲੋਂ ਆਪਣਾ ਮੋਬਾਈਲ ਟਾਵਰ ਲਗਾਏ ਜਾਣ ਦੇ ਵਿਰੋਧ ਵਿਚ ਸਰਪੰਚ ਰਵਿੰਦਰ ਸਿੰਘ ਕਲੇਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਤੇ ਮਹਿਲਾਵਾਂ ਦੀ ਅਹਿਮ ਮੀਟਿੰਗ ਹੋਈ ਤੇ ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਮਨੁੱਖੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਇਹ ਟਾਵਰ ਮਿਥੀ ਜਗ੍ਹਾ ਕੋਆਪਰੇਟਿਵ ਸੁਸਾਇਟੀ ਵਿਚ ਲਗਾਏ ਜਾਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਪੁਲਿਸ, ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਟਾਵਰ ਨੂੰ ਲੱਗਣ ਤੋਂ ਰੋਕਿਆ ਜਾਵੇ। ਇਸ ਮੌਕੇ ਸਰਪੰਚ ਰਵਿੰਦਰ ਸਿੰਘ ਕਲੇਰ, ਪੰਚ ਬਲਵੀਰ ਸਿੰਘ , ਪੰਚ ਮਨਜੀਤ ਸਿੰਘ, ਪੰਚ ਹਰਮਿੰਦਰ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ, ਕੁਲਦੀਪ ਸਿੰਘ ਖ਼ਾਲਸਾ, ਸਾਬਕਾ ਪੰਚ ਰਾਜਵਿੰਦਰ ਰਾਜੂ, ਗੁਰਦੇਵ ਸਿੰਘ ਮਨੀਲਾ, ਜਗਦੇਵ ਸਿੰਘ ਸੁੱਖੀ, ਨਿਰਮਲ ਸਿੰਘ, ਹਰਮੀਤ ਸਿੰਘ, ਜਗਰਾਜ ਸਿੰਘ, ਬੂਟਾ ਸਿੰਘ, ਲਸ਼ਕਰ ਸਿੰਘ ਆਦਿ ਸਮੇਤ ਹੋਰ ਪਿੰਡ ਵਾਸੀ ਤੇ ਮਹਿਲਾਵਾਂ ਹਾਜ਼ਰ ਸਨ। ਟਾਵਰ ਸਬੰਧੀ ਮਤੇ ‘ਤੇ ਸਰਪੰਚ ਦੇ ਦਸਤਖ਼ਤ-ਪ੍ਰਧਾਨ ਬਿੱਟੂ ਇਸ ਸੰਬੰਧੀ ਸੰਪਰਕ ਕਰਨ ‘ਤੇ ਰੱਤੋਵਾਲ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਜਗਦੀਪ ਸਿੰਘ ਬਿੱਟੂ ਨੇ ਕਿਹਾ ਕਿ ਸੁਸਾਇਟੀ ਅੰਦਰ ਲਗਾਏ ਜਾਣ ਵਾਲੇ ਟਾਵਰ ਸਬੰਧੀ ਮਤੇ ’ਤੇ ਗਿਆਰਾਂ ਮੈਂਬਰੀ ਕਮੇਟੀ ਸਮੇਤ ਸਰਪੰਚ ਕਲੇਰ ਦੇ ਵੀ ਦਸਤਖ਼ਤ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੋਬਾਈਲ ਟਾਵਰ ਕਿਸੇ ਅੰਬਾਨੀ, ਅਡਾਨੀ ਕੰਪਨੀ ਦਾ ਨਹੀਂ ਤੇ ਲਗਾਤਾਰ ਘਾਟੇ ਵਿਚ ਜਾ ਰਹੀ ਸਹਿਕਾਰੀ ਸਭਾ, ਸਕੱਤਰ ਦੀ ਤਨਖ਼ਾਹ ਤੇ ਹੋਰਨਾਂ ਖ਼ਰਚਿਆਂ ਦੀ ਪੂਰਤੀ ਲਈ ਇਹ ਮੋਬਾਈਲ ਟਾਵਰ ਲਗਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਵਿਚ ਜਾਣਬੁੱਝ ਕੇ ਅੜਿੱਕਾ ਡਾਹਿਆ ਜਾ ਰਿਹਾ ਹੈ।