09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮੰਡੀ ਮੁੱਲਾਂਪੁਰ ਵਿਖੇ ਭਾਜਪਾ ਵਲੋਂ ਡਾ. ਸ਼ਿਆਮਾ ਮੁਖਰਜੀ ਦੀ ਯਾਦ ’ਚ ਸਮਾਰੋਹ

ਅਜੀਤ ਡੈਸਕ 24-06-2026


ਮੁੱਲਾਂਪੁਰ-ਦਾਖਾ, 23 ਜੂਨ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਜਨ ਸੰਘ ਦੇ ਸੰਸਥਾਪਕ ਡਾ: ਸ਼ਿਆਮਾ ਪ੍ਰਸ਼ਾਦ ਬੈਨਰਜੀ ਦੀ ਬਰਸੀ ਮੌਕੇ ਭਾਜਪਾ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਦੇਤਵਾਲ ਦੀ ਅਗਵਾਈ ’ਚ ਮੰਡੀ ਮੁੱਲਾਂਪੁਰ-ਦਾਖਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਸੰਜੀਵ ਢੰਡ, ਸਰਕਲ ਪ੍ਰਧਾਨ ਕੁਲਵੰਤ ਭੱਟੀ, ਜ਼ਿਲ੍ਹਾ ਐਗਜੈਕਟਿਵ ਮੈਂਬਰ ਅੰਬੂ ਰਾਮ ਮਸ਼ਾਲ, ਅਜੀਤ ਪਾਲ, ਬਿੰਦਰ ਬਾਂਸਲ, ਭੁਪਿੰਦਰ ਸਿੰਘ ਮੁੱਲਾਂਪੁਰ, ਪ੍ਰਦੀਪ ਚੇਤਲ, ਭਰਤ ਰਾਮ, ਹਰਮਿੰਦਰ ਸਿੰਘ, ਮਹਿਲਾ ਮੋਰਚਾ ਪ੍ਰਧਾਨ ਮਨਜੀਤ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਵੀਨਾ, ਧਰਮਿੰਦਰ, ਡਾ: ਕਰਮ ਸਿੰਘ, ਸੁਰੇਸ਼ ਸ਼ਰਮਾ, ਰਾਜੂ ਕੈਲੇ, ਹੋਰ ਮੌਜੂਦ ਸਨ। ਭਾਜਪਾ ਅਹੁਦੇਦਾਰ, ਵਰਕਰਾਂ ਨੂੰ ਸੰਬੋਧਨ ਹੁੰਦਿਆਂ ਮੇਜਰ ਸਿੰਘ ਦੇਤਵਾਲ ਕਿਹਾ ਕਿ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਾਨੂੰਨ ਦੀ ਪੜ੍ਹਾਈ ਤੋਂ ਬਾਅਦ ਵਿਦੇਸ਼ ਵਿਚ ਜਾ ਕੇ ਪੜ੍ਹਾਈ ਕੀਤੀ।ਆਜ਼ਾਦੀ ਤੋਂ ਬਾਅਦ ਡਾ: ਮੁਖਰਜੀ ਉਸ ਸਮੇਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਕੇਂਦਰੀ ਕੈਬਨਿਟ ਵਿਚ ਮੰਤਰੀ ਰਹੇ। ਉਨ੍ਹਾਂ ਦੱਸਿਆ ਕਿ ਡਾ: ਮੁਖਰਜੀ ਵਲੋਂ 1951 ਵਿਚ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ। ਦੇਤਵਾਲ ਕਿਹਾ ਕਿ ਮਾਨਵਤਾ ਦੇ ਉਪਾਸਕ ਅਤੇ ਸਿਧਾਂਤਵਾਦੀ ਨੇਤਾ ਡਾ: ਸ਼ਿਆਮ ਪ੍ਰਸ਼ਾਦ ਮੁਖਰਜੀ ਅੱਜ ਦੇ ਦਿਨ 23 ਜੂਨ 1953 ਨੂੰ ਮਨੁੱਖਤਾ ਲਈ ਸੰਘਰਸ਼ ਕਰਦਿਆਂ ਕਸ਼ਮੀਰ ਵਿਚ ਸ਼ਹੀਦ ਹੋ ਗਏ। ਸਾਬਕਾ ਕੌਂਸਲਰ ਸੰਜੀਵ ਢੰਡ ਨੇ ਜਨ ਸੰਘ ਦੇ ਸੰਸਥਾਪਕ ਡਾ: ਸ਼ਿਆਮ ਪ੍ਰਸ਼ਾਦ ਮੁਖਰਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਡਾ: ਸ਼ਿਆਮ ਪ੍ਰਸ਼ਾਦ ਦੇ ਪੈਗਾਮ ਨੂੰ ਲੈ ਕੇ ਤੁਰੀ ਭਾਰਤੀ ਜਨਤਾ ਪਾਰਟੀ ਅੱਜ ਭਾਰਤ ਵਿਚ ਰਾਜ ਕਰ ਰਹੀ ਹੈ।

ਪਿਛਲੀ ਖ਼ਬਰ ਪਿੰਡ ਬਾਸੀਆਂ ਬੇਟ ਵਿਖੇ ‘ਪੰਜਾਬ ਦਾ ਇਕੋ ਨਾਅਰਾ, ਭਗਵੰਤ ਮਾਨ ਦੁਬਾਰਾ’ ਤਹਿਤ ਲੋਕ ਮਿਲਣੀ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਵਿਧਾਇਕ ਇਯਾਲੀ ਪੰਥਕ ਮਸਲਿਆਂ ਤੇ ਸੂਬੇ ਦੇ ਹੱਕਾਂ ਲਈ ਡਟ ਕੇ ਆਵਾਜ਼ ਉਠਾ ਰਹੇ ਹਨ-ਬਿੰਦਰ ਮਨੀਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।