ਚੌਕੀਮਾਨ, 23 ਜੂਨ (ਤੇਜਿੰਦਰ ਸਿੰਘ ਚੱਢਾ) ਪਿੰਡ ਬਾਸੀਆਂ ਬੇਟ ਵਿਖੇ ‘ਆਮ ਆਦਮੀ ਪਾਰਟੀ ਵਲੋਂ ‘ਪੰਜਾਬ ਦਾ ਇੱਕੋ ਨਾਅਰਾ, ਭਗਵੰਤ ਮਾਨ ਦੁਬਾਰਾ’ ਤਹਿਤ ਲੋਕ ਮਿਲਣੀ ਪ੍ਰੋਗਰਾਮ ‘ਆਪ’ ਆਗੂ ਬੇਅੰਤ ਸਿੰਘ ਬਾਸੀਆ ਬੇਟ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿਸ ਵਿਚ ਹਲਕਾ ਦਾਖਾ ਦੇ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਨਾਲ ਸਾਬਕਾ ਸਰਪੰਚ ਪਰਮਿੰਦਰ ਸਿੰਘ ਮਾਜਰੀ, ਬਲਾਕ ਪ੍ਰਧਾਨ ਸਤਵਿੰਦਰ ਸਿੰਘ ਕੋਨੀ ਸਵੱਦੀ, ਸਮਾਜ ਸੇਵੀ ਗੁਰਸੇਵਕ ਸਿੰਘ ਤੂਰ ਸਵੱਦੀ, ਮਾ: ਅਵਤਾਰ ਸਿੰਘ ਬਿੱਲੂ ਵਲੈਤੀਆ, ਪ੍ਰਧਾਨ ਜਸਵੀਰ ਸਿੰਘ ਧਾਲੀਵਾਲ ਤੇ ਗੁਲਵੰਤ ਸਿੰਘ ਜੰਡੀ ਵੀ ਪਹੁੰਚੇ। ਇਸ ਮੌਕੇ ਡਾ. ਕੰਗ ਨੇ ਵੱਡੀ ਗਿਣਤੀ ਵਿਚ ਇਕੱਤਰ ਹੋਈ ਔਰਤਾਂ ਤੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੂਬੇ ਦੀ ਮਾਨ ਸਰਕਾਰ ਵਲੋਂ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਹਨ ਤੇ ਸੂਬੇ ਨੂੰ ਆਰਥਿਕ ਪੱਖੋ ਮਜ਼ਬੂਤ ਕੀਤਾ ਹੈ ਤੇ ਲੋਕ ਵੀ ਸਰਕਾਰ ਦੀ ਕਾਰਜੁਗਾਰੀ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੰਦੇ ਹੋਏ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ‘ਮੇਰੀ ਰੋਸਈ’ ਯੋਜਨਾ ਤਹਿਤ ਹਰ ਘਰ ਤੱਕ ਰਾਸ਼ਨ ਪੁੱਜਦਾ ਕੀਤਾ ਹੈ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਵਾ-ਧੀਆਂ ਸਤਿਕਾਰ ਯੋਜਨਾ ਤਹਿਤ ਜਨਰਲ ਮਹਿਲਾਵਾਂ ਨੂੰ 1000 ਤੇ ਐੱਸ.ਸੀ ਵਰਗ ਦੀਆਂ ਮਹਿਲਾਵਾ ਨੂੰ 1500 ਰੁਪਏ ਮਹੀਨਾ ਦਿੱਤਾ ਜਾਵੇਗਾ ਤੇ ਮੁਫ਼ਤ ਤੀਰਥ ਯਾਤਰਾ ਅਧੀਨ ਬਜ਼ੁਰਗਾਂ ਨੂੰ ਧਾਰਮਿਕ ਅਸਥਾਨਾਂ ’ਤੇ ਦਰਸ਼ਨ ਦੀਦਾਰੇ ਕਰਵਾਏ ਜਾ ਰਹੇ ਹਨ । ਇਸ ਮੌਕੇ ‘ਆਪ’ ਆਗੂ ਬੇਅੰਤ ਸਿੰਘ ਬਾਸੀਆ ਬੇਟ’ ਵਲੋਂ ਆਂਗਣਵਾੜੀ ਤੇ ਆਸਾ ਵਰਕਰਾਂ ਨੂੰ ਸੂਟ ਵੰਡੇ ਗਏ। ਇਸ ਮੌਕੇ ਪਤਵੰਤੇ ਸੱਜਣਾਂ ਨੇ ਡਾ. ਕੰਵਲ ਨੈਨ ਸਿੰਘ ਕੰਗ ਸਮੇਤ ਆਏ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਮਾ: ਕੁਲਦੀਪ ਸਿੰਘ, ਪ੍ਰਧਾਨ ਅਮਰਜੀਤ ਸਿੰਘ ਬਾਸੀ, ਸੋਨਾ ਬੱਲ, ਨੰਬਰਦਾਰ ਮਨਜੀਤ ਸਿੰਘ, ਬਾਲੀ ਬਾਸੀਆਂ, ਸਾਬਕਾ ਸਰਪੰਚ ਜਗਤਾਰ ਸਿੰਘ ਬੱਲ, ਕੁੱਕੂ ਬੱਲ, ਕਰਨੈਲ ਸਿੰਘ ਬੱਲ, ਪਿਰਤਾ ਬਾਸੀਆਂ , ਗੁਰਦੀਪ ਸਿੰਘ ਬੱਲ, ਤਰਸੇਮ ਸਿੰਘ ਸੇਖੋ, ਕੁੱਕਾ ਬਾਸੀਆ , ਹਰਪ੍ਰੀਤ ਸਿੰਘ ਬੱਲ, ਚਰਨਜੀਤ ਸਿੰਘ ਬੱਲ, ਸਨੀ ਸੇਖੋ, ਸੀਤਾ ਬਾਸੀਆ , ਪਰਮਜੀਤ ਸਿੰਘ, ਬਲਵਿੰਦਰ ਸਿੰਘ ਬਾਸੀ,ਸਵਰਨਾ ਬੱਲ, ਗੁਰਨਾਮ ਸਿੰਘ, ਹਰਦੀਪ ਸਿੰਘ, ਬਹਾਦਰ ਸਿੰਘ, ਹਰਦੀਪ ਸਿੰਘ ਬੰਗੜ, ਮਾ: ਯਾਦਵਿੰਦਰ ਸਿੰਘ, ਗੋਰਾ ਬਾਸੀਆਂ, ਸਾਬਕਾ ਪੰਚ ਜਗਤਾਰ ਸਿੰਘ ਬਾਸੀ, ਬਿੰਦਰੀ ਬਾਸੀਆਂ, ਪੰਚ ਸੁਖਵਿੰਦਰ ਕੌਰ, ਸੁਖਵੀਰ ਕੌਰ, ਹਰਵਿੰਦਰ ਕੌਰ, ਕੁਲਵੰਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।
ਪਿੰਡ ਬਾਸੀਆਂ ਬੇਟ ਵਿਖੇ ‘ਪੰਜਾਬ ਦਾ ਇਕੋ ਨਾਅਰਾ, ਭਗਵੰਤ ਮਾਨ ਦੁਬਾਰਾ’ ਤਹਿਤ ਲੋਕ ਮਿਲਣੀ ਪ੍ਰੋਗਰਾਮ ਕਰਵਾਇਆ
ਅਜੀਤ ਡੈਸਕ
24-06-2026