08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਵਿਧਾਇਕ ਇਯਾਲੀ ਪੰਥਕ ਮਸਲਿਆਂ ਤੇ ਸੂਬੇ ਦੇ ਹੱਕਾਂ ਲਈ ਡਟ ਕੇ ਆਵਾਜ਼ ਉਠਾ ਰਹੇ ਹਨ-ਬਿੰਦਰ ਮਨੀਲਾ

ਅਜੀਤ ਡੈਸਕ 24-06-2026

ਜਗਰਾਉਂ, 23 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਪੰਥਕ ਮਸਲਿਆਂ, ਪੰਜਾਬ ਦੀ ਤਰੱਕੀ, ਨੌਜਵਾਨਾਂ ਦੇ ਭਵਿੱਖ ਅਤੇ ਪੰਜਾਬ ਦੇ ਹੱਕਾਂ ਲਈ ਡੱਟ ਕੇ ਆਵਾਜ਼ ਉਠਾ ਰਹੇ ਹਨ। ਇਹ ਪ੍ਰਗਟਾਵਾ ਪ੍ਰਧਾਨ ਗੁਰਵਿੰਦਰ ਸਿੰਘ ਬਿੰਦਰ ਮਨੀਲਾ ਨੇ ਕਰਦਿਆਂ ਕਿਹਾ ਕਿ ਵਿਧਾਇਕ ਇਯਾਲੀ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ, ਹੋਰ ਸਿੰਘਾਂ ਤੋਂ ਐੱਨ.ਐੱਸ.ਏ ਹਟਾਉਣ ਵਰਗੇ ਸਿੱਖ ਮਾਮਲਿਆਂ ਪ੍ਰਤੀ ਆਵਾਜ਼ ਉਠਾਉਣ ਦੇ ਨਾਲ ਪੰਜਾਬ ਦੇ ਪਾਣੀਆਂ ਨੂੰ ਬਚਾਉਣ, ਬੀ.ਬੀ.ਐੱਮ.ਬੀ ’ਚ ਹਿੱਸੇਦਾਰੀ ਬਰਕਰਾਰ ਰੱਖਣ ਵਰਗੇ ਅਹਿਮ ਮਾਮਲਿਆਂ ਨੂੰ ਗੰੰਭੀਰਤਾ ਨਾਲ ਲਿਆ ਜਾ ਰਿਹਾ ਹੈ। ਬਿੰਦਰ ਮਨੀਲਾ ਨੇ ਕਿਹਾ ਕਿ ਪਿਛਲੇ ਦਿਨੀਂ ਉੱਤਰਾਖੰਡ ਵਿਖੇ ਸਿੱਖਾਂ ਨਾਲ ਵਾਪਰੀ ਘਟਨਾ ਦਾ ਨੋਟਿਸ ਲੈਂਦਿਆਂ ਵਿਧਾਇਕ ਇਯਾਲੀ ਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਵਫ਼ਦ ਉੱਥੋਂ ਦੇ ਡੀ.ਜੀ.ਪੀ. ਮਿਲਿਆ ਹੈ ਤੇ ਜ਼ਿੰਮੇਵਾਰ ਲੋਕਾਂ ਖਿ਼ਲਾਫ਼ ਕਾਰਵਾਈ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਇਯਾਲੀ ਵਲੋਂ ਉਠਾਏ ਜਾ ਰਹੇ ਲੋਕ ਤੇ ਪੰਥਕ ਮਸਲਿਆਂ ਕਾਰਨ ਹਲਕਾ ਦਾਖਾ ਹੀ ਨਹੀਂ ਸਗੋਂ ਪੂਰੇ ਪੰਜਾਬ ਤੇ ਦੇਸ਼-ਵਿਦੇਸ਼ ’ਚ ਵਸਦੇ ਪੰਜਾਬੀ ਵੀ ਉਨ੍ਹਾਂ ਨਾਲ ਡੱਟ ਕੇ ਖੜ੍ਹੇ ਅਤੇ ਉਨ੍ਹਾਂ ਦਾ ਸਾਥ ਦੇ ਰਹੇ ਹਨ ।

ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਵਿਖੇ ਭਾਜਪਾ ਵਲੋਂ ਡਾ. ਸ਼ਿਆਮਾ ਮੁਖਰਜੀ ਦੀ ਯਾਦ ’ਚ ਸਮਾਰੋਹ ਅਗਲੀ ਖ਼ਬਰ ਰਾਏਕੋਟ-ਜਗਰਾਉਂ ਰੋਡ ਦੀ ਮਾੜੀ ਹਾਲਤ ਰਾਹਗੀਰਾਂ ਲਈ ਬਣੀ ਵੱਡੀ ਮੁਸੀਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।