10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਨਿਵੇਸ਼ ਸਮਾਰੋਹ ਕਰਵਾਇਆ

ਅਜੀਤ ਡੈਸਕ 09-05-2026
ਰਾਏਕੋਟ, 8 ਮਈ (ਬਲਵਿੰਦਰ ਸਿੰਘ ਲਿੱਤਰ)-ਸਿਰਮੌਰ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਨਿਵੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ | ਸਕੂਲਾਂ ਵਿਚ ਨਿਵੇਸ਼ ਸਮਾਰੋਹ ਇਕ ਰਸਮੀ ਸਮਾਗਮ ਹੁੰਦਾ ਹੈ, ਜਿਸ ਦੌਰਾਨ ਵਿਦਿਆਰਥੀਆਂ ਨੂੰ ਅਥਾਰਟੀ ਅਤੇ ਜ਼ਿੰਮੇਵਾਰੀ ਦੇ ਅਹੁਦੇ ਦਿੱਤੇ ਜਾਂਦੇ ਹਨ ਜੋ ਇਕ ਵਿਦਿਆਰਥੀ ਦੇ ਜੀਵਨ ਵਿਚ ਲੀਡਰਸ਼ਿਪ ਪੈਦਾ ਕਰਨ ਲਈ ਮਹੱਤਵ ਰੱਖਦਾ ਹੈ | ਸਕੂਲ ਦਾ ਚਾਰਜ ਸੰਭਾਲਣ ਅਤੇ ਇਸ ਨੂੰ ਉਚਾਈ ਤੱਕ ਲੈ ਕੇ ਜਾਣ ਲਈ ਉਹ ਆਪਣੀ ਅਗਵਾਈ ਅਤੇ ਫ਼ੈਸਲੇ ਲੈਣ ਅਤੇ ਟੀਮ ਵਰਕ ਨਾਲ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਹੋ ਜਾਂਦੇ ਹਨ | ਸਭ ਤੋਂ ਪਹਿਲਾਂ ਬੀ.ਬੀ.ਆਈ. ਸਕੂਲ ਵਿਚ ਚਾਹਵਾਨ ਵਿਦਿਆਰਥੀਆਂ ਦੁਆਰਾ ਕੌਂਸਲ ਮੈਂਬਰ ਬਣਨ ਲਈ ਭਾਗ ਲਿਆ ਗਿਆ | ਅਹੁਦੇਦਾਰਾਂ ਨੇ ਇੰਟਰਵਿਊ ਵਿਚ ਆਪਣੇ-ਆਪ ਵਿਚ ਇਕ ਚੰਗੇ ਲੀਡਰ ਬਣਨ ਲਈ ਕਿਹਾ | ਇੰਟਰਵਿਊ ਵਿਚ ਵਿਦਿਆਰਥੀਆਂ ਨੂੰ ਲੀਡਰਸ਼ਿਪ ਅਤੇ ਜ਼ਿੰਮੇਵਾਰੀ ਦੇ ਕੁਝ ਮੁੱਖ ਸਵਾਲ ਪੁੱਛੇ ਗਏ ਅਤੇ ਚੁਣੇ ਗਏ ਵਿਦਿਆਰਥੀਆਂ ਨੂੰ ਅਹੁਦੇ ਦਿੱਤੇ | ਬਾਰ੍ਹਵੀਂ ਜਮਾਤ ਦੀ ਦਮਨਦੀਪ ਕੌਰ ਨੂੰ ਹੈੱਡ ਗਰਲ ਅਤੇ ਬਾਰ੍ਹਵੀਂ ਜਮਾਤ ਦੇ ਜਸ਼ਨਦੀਪ ਸਿੰਘ ਨੂੰ ਹੈੱਡ ਬੁਆਏ ਨਿਯੁਕਤ ਕੀਤਾ | ਸਪੋਰਟਸ ਕੌਂਸਲ ਦੀ ਅਗਵਾਈ ਬਾਰ੍ਹਵੀਂ ਜਮਾਤ ਦੇ ਜਸਦੀਪ ਸਿੰਘ ਨੇ ਸਪੋਰਟਸ ਕੈਪਟਨ ਅਤੇ ਨੌਵੀਂ ਜਮਾਤ ਦੇ ਕਰਨਵੀਰ ਸਿੰਘ ਨੇ ਸਪੋਰਟਸ ਵਾਈਸ-ਕੈਪਟਨ ਵਜੋਂ ਕੀਤੀ | ਸਮਾਰੋਹ ਨੇ ਡਿਸਕਵਰੀ, ਹਾਰਮਨੀ, ਲੀਗੇਸੀ ਅਤੇ ਯੂਨਿਟੀ ਹਾਊਸਾਂ ਦੇ ਸਕੂਲ ਪ੍ਰੀਫੈਕਟਾਂ ਅਤੇ ਹਾਊਸ ਕੈਪਟਨਾਂ ਅਤੇ ਵਾਈਸ-ਕੈਪਟਨਾਂ ਦਾ ਸਨਮਾਨ ਕੀਤਾ |
ਇਸ ਮੌਕੇ ਸਕੂਲ ਮੈਨੇਜਮੈਂਟ ਪਵਨਦੀਪ ਸਿੰਘ ਢਿੱਲੋਂ, ਚੇਅਰਪਰਸਨ ਸ੍ਰੀਮਤੀ ਮਨਪ੍ਰੀਤ ਕੌਰ ਢਿੱਲੋਂ ਅਤੇ ਪਿ੍ੰਸੀਪਲ ਮੈਡਮ ਮਨਦੀਪ ਕੌਰ ਵਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਨਾਲ ਸਬੰਧਿਤ ਬੈਜ ਅਤੇ ਸ਼ੈਸ਼ੇ ਪਹਿਨਾ ਕੇ ਜ਼ਿੰਮੇਵਾਰੀ ਸੰਭਾਲੀ ਗਈ | ਫਿਰ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੇ ਸਕੂਲ ਅਤੇ ਆਪਣੇ ਵਫਾਦਾਰੀ ਨਾਲ ਕੰਮ ਕਰਨ ਦੀ ਸਹੁੰ ਮੈਨੇਜਮੈਂਟ, ਵਿਦਿਆਰਥੀਆਂ ਤੇ ਅਧਿਆਪਕਾਂ ਦੀ ਹਾਜ਼ਰੀ ਵਿਚ ਚੁੱਕੀ | ਸਕੂਲ ਮੈਨੇਜਮੈਂਟ ਅਤੇ ਪਿ੍ੰਸੀਪਲ ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਅਤੇ ਮਾਪਿਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਸਰਕਾਰੀ ਸਾਇੰਸ ਕਾਲਜ ਜਗਰਾਉਂ ਵਿਖੇ 72 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਅਗਲੀ ਖ਼ਬਰ ਸੈਕਟਰੀ ਪਵਿੱਤਰ ਸਿੰਘ ਧਾਲੀਵਾਲ ਚੱਕ ਕਲਾਂ ਨਮਿਤ ਸ਼ਰਧਾਂਜਲੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।