ਈਸੜੂ ਰੈਲੀ ਨੂੰ ਸਫਲ ਬਣਾਉਣ ਲਈ ਕਾਂਗਰਸ ਦੀ ਮਲੌਦ ’ਚ ਮੀਟਿੰਗ
ਮਲੌਦ, 10 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਮਲੌਦ ਦਿਹਾਤੀ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਤੇ ਬਲਾਕ ਕਾਂਗਰਸ ਮਲੌਦ ਸਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ ਦੀ ਅਗਵਾਈ ਹੇਠ ਮਲੌਦ ਵਿਖੇ ਮੀਟਿੰਗ ਹੋਈ, ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਈਸੜੂ ਰੈਲੀ ਵਿਚ ਹੋਣ ਵਾਲਾ ਇਤਿਹਾਸਕ ਇਕੱਠ ਆਉਣ ਵਾਲੀ ਸਰਕਾਰ ਦੀ ਨੀਂਹ ਰੱਖੇਗਾ ਅਤੇ ਆਮ ਆਦਮੀ ਪਾਰਟੀ ਸਿਰਫ ਦਿਖਾਵੇ ਦੀ ਰਾਜਨੀਤੀ ਕਰ ਰਹੀ ਹੈ।
ਮਲੌਦ, 10 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਮਲੌਦ ਦਿਹਾਤੀ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਤੇ ਬਲਾਕ ਕਾਂਗਰਸ ਮਲੌਦ ਸਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ ਦੀ ਅਗਵਾਈ ਹੇਠ ਮਲੌਦ ਵਿਖੇ ਮੀਟਿੰਗ ਹੋਈ, ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਈਸੜੂ ਰੈਲੀ ਵਿਚ ਹੋਣ ਵਾਲਾ ਇਤਿਹਾਸਕ ਇਕੱਠ ਆਉਣ ਵਾਲੀ ਸਰਕਾਰ ਦੀ ਨੀਂਹ ਰੱਖੇਗਾ ਅਤੇ ਆਮ ਆਦਮੀ ਪਾਰਟੀ ਸਿਰਫ ਦਿਖਾਵੇ ਦੀ ਰਾਜਨੀਤੀ ਕਰ ਰਹੀ ਹੈ। ਇਨ੍ਹਾਂ ਦੇ ਰਾਜ ਵਿਚ ਨਾ ਪੰਜਾਬ ਨਸ਼ਾ ਮੁਕਤ ਹੋਇਆ ਨਾ ਸੂਬਾ ਰੰਗਲਾ ਪੰਜਾਬ ਬਣ ਸਕਿਆ ਨਾ ਪੰਜਾਬ ਨੂੰ ਭ੍ਰਿਸਟਾਚਾਰ ਤੋਂ ਮੁਕਤੀ ਮਿਲੀ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਗੋਆ ਦੇ ਮਹਾਨ ਸ਼ਹੀਦ ਮਾ: ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਹੋ ਰਹੀ ਕਾਂਗਰਸ ਪਾਰਟੀ ਦੀ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ ਜਾਵੇ। ਇਸ ਮੌਕੇ ਅਵਤਾਰ ਸਿੰਘ ਤਾਰੀ ਰਾਮਗੜ ਸਰਦਾਰਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕ੍ਰਿਸ਼ਨ ਦੇਵ ਜੋਗੀਮਾਜਰਾ ਮੈਂਬਰ ਬਲਾਕ ਸੰਮਤੀ, ਬਲਵਿੰਦਰ ਸਿੰਘ ਸੀਹਾਂ ਦੌਦ ਮੀਤ ਪ੍ਰਧਾਨ, ਜਤਿੰਦਰ ਸਿੰਘ ਚੇਅਰਮੈਨ ਕਿਸਾਨ ਸੈਲ, ਗੁਰਪ੍ਰੀਤ ਸਿੰਘ ਗੋਪੀ ਸ਼ੋਮਲਖੇੜੀ ਕੋਸਲਰ, ਰੁਪਿੰਦਰ ਸਿੰਘ ਬਿੰਦੂ ਪਾਇਲ, ਜਸਪਾਲ ਸਿੰਘ ਪਾਲਾ ਚੋਮੋਂ, ਜਸਵੀਰ ਸਿੰਘ ਸੀਹਾਂ ਦੌਦ, ਮੇਜਰ ਸਿੰਘ ਮਦਨੀਪੁਰ, ਜਰਨੈਲ ਸਿੰਘ ਸੇਖਾ, ਕਰਮਜੀਤ ਸਿੰਘ, ਪਰਮਿੰਦਰ ਸਿੰਘ, ਚਰਨ ਸਿੰਘ, ਪਰਮਜੀਤ ਸਿੰਘ ਪੰਮਾ ਚਾਪੜਾ, ਮੇਘ ਸਿੰਘ ਬੇਰਕਲਾਂ, ਸੁਖਵੀਰ ਸਿੰਘ ਸਾਬਕਾ ਸਰਪੰਚ ਦੌਲਤਪੁਰ, ਕੁਲਜਿੰਦਰ ਸਿੰਘ ਸਾਬਕਾ ਸਰਪੰਚ, ਟਿੰਮਾ ਉਕਸੀ, ਮਨਪ੍ਰੀਤ ਸਿੰਘ, ਤਰਲੋਕ ਸਿੰਘ ਚੋਮੋਂ, ਗੁਰਜੀਤ ਸਿੰਘ ਮਦਨੀਪੁਰ, ਸੋਨੀ ਮਦਨੀਪੁਰ, ਤਰਸੇਮ ਸਿੰਘ ਸੇਮਾ ਕੂਹਲੀ ਖੁਰਦ, ਬੂਟਾ ਸਿੰਘ ਰਾਮਗੜ ਸਰਦਾਰਾਂ, ਸੈਵੀ ਚੋਮੋਂ ਆਦਿ ਹਾਜ਼ਰ ਸਨ।