11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੋਨੀਆ ਬਿ੍ਗੇਡ ਪੰਜਾਬ ਪ੍ਰਧਾਨ ਬਿੱਟੂ ਨੇ ਜ਼ਿਲ੍ਹਾ, ਬਲਾਕ ਪ੍ਰਧਾਨ ਤੇ ਹੋਰ ਅਹੁਦੇਦਾਰ ਐਲਾਨੇ

ਅਜੀਤ ਡੈਸਕ 09-05-2026
ਗੁਰੂਸਰ ਸੁਧਾਰ, 8 ਮਈ (ਬਲਵਿੰਦਰ ਸਿੰਘ ਧਾਲੀਵਾਲ)-ਅਖਿਲ ਭਾਰਤੀ ਸੋਨੀਆ ਬਿ੍ਗੇਡ ਪੰਜਾਬ ਪ੍ਰਧਾਨ ਜਗਦੀਪ ਸਿੰਘ ਬਿੱਟੂ ਵਲੋਂ ਸਥਾਨਕ ਕਸਬੇ ਵਿਖੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਨਾਲ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ | ਇਸ ਮੌਕੇ ਪ੍ਰਧਾਨ ਬਿੱਟੂ ਨੇ ਸੋਨੀਆ ਗਾਂਧੀ ਬਿ੍ਗੇਡ ਤਰਫ਼ੋਂ ਟਕਸਾਲੀ ਕਾਂਗਰਸੀ ਆਗੂ ਨਿਰਮਲ ਸਿੰਘ ਤਲਵੰਡੀ ਨੂੰ ਸੂਬਾਈ ਜਨਰਲ ਸਕੱਤਰ, ਸੂਬੇਦਾਰ ਨੰਦ ਸਿੰਘ ਗਿੱਲ ਨੂੰ ਜ਼ਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ, ਅਮਰਜੀਤ ਸਿੰਘ ਉੱਪਲ ਤੇ ਮਨਿੰਦਰ ਸਿੰਘ ਬੱਬੂ (ਦੋਵੇਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ, ਗੁਰਪ੍ਰੀਤ ਸਿੰਘ ਟੂਸਾ ਜ਼ਿਲ੍ਹਾ ਮੀਤ ਪ੍ਰਧਾਨ, ਸਤਨਾਮ ਸਿੰਘ ਅਕਾਲਗੜ੍ਹ ਪ੍ਰਧਾਨ ਬਲਾਕ ਸੁਧਾਰ, ਸੁਖਦੇਵ ਸਿੰਘ ਐਤੀਆਣਾ ਮੀਤ ਪ੍ਰਧਾਨ ਬਲਾਕ ਸੁਧਾਰ ਸਮੇਤ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਜਗਦੀਪ ਸਿੰਘ ਬਿੱਟੂ ਨੇ ਕਿਹਾ ਆਉਂਦੇ ਸਾਲ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿਥੇ ਸੋਨੀਆਂ ਗਾਂਧੀ ਬਿ੍ਗੇਡ ਆਪਣੀ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੀ ਸੰਭਾਵਿਤ ਧੱਕੇਸ਼ਾਹੀ ਵਿਰੁੱਧ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ ਉਥੇ ਇਨ੍ਹਾਂ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਣ ਸਮੇਤ ਕਾਂਗਰਸ ਪਾਰਟੀ ਨੂੰ ਮੁੜ ਤੋਂ ਸੱਤਾ ਵਿਚ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦੇਵੇਗੀ | ਹਾਜ਼ਰੀਨਾਂ ਨੂੰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਕਰਨਲ ਮੁਖਤਿਆਰ ਸਿੰਘ ਕੁਲਾਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਉਪਰੋਕਤ ਤੋਂ ਇਲਾਵਾ ਕੈਪਟਨ ਮੇਜਰ ਸਿੰਘ, ਵਾਰੰਟ ਅਫ਼ਸਰ ਮਨਜੀਤ ਸਿੰਘ, ਸੂਬੇਦਾਰ ਮੇਜਰ ਸਿੰਘ, ਸੂਬੇਦਾਰ ਮੇਜਰ ਭਗਵੰਤ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਸੂਬੇਦਾਰ ਮੇਜਰ ਅਮਰ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ, ਦਲਬਾਰਾ ਸਿੰਘ, ਰਸਾਲਦਾਰ ਅਮਰਜੀਤ ਸਿੰਘ ਉੱਪਲ, ਕੈਪਟਨ ਲਾਲ ਸਿੰਘ, ਸਰਬਜੀਤ ਸਿੰਘ, ਥਾਣੇਦਾਰ ਮੁਖਤਿਆਰ ਸਿੰਘ ਘੁਮਾਣ ਆਦਿ ਸਮੇਤ ਹੋਰ ਪਤਵੰਤੇ ਸੱਜਣ ਸਨ |
ਪਿਛਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਬੇ-ਨਿਯਮੀਆਂ ਅਤੇ ਲੁਕ-ਛਿਪ ਕੇ ਯੂਰੀਆ ਖਾਦ ਦੀ ਵੰਡ ਕਰਨ ਦੇ ਦੋਸ਼ ਹੇਠ 3 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।