11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਰੂੰ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਬਚਾਅ

ਅਜੀਤ ਡੈਸਕ 09-05-2026
ਜੋਧਾਂ, 8 ਮਈ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਸਥਿਤ ਰਿਸਬ ਸਪੀਨਿੰਗ ਮਿੱਲ ਨਜ਼ਦੀਕ ਅਚਾਨਕ ਰੂੰ ਨਾਲ ਭਰੇ ਟਰੱਕ ਨੂੰ ਅੱਗ ਲੱਗ ਗਈ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ¢ ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸਾਈਡ ਤੋਂ ਜੋਧਾਂ ਵੱਲ ਆ ਰਹੇ ਰੂੰ ਨਾਲ ਭਰੇ ਟਰੱਕ ਨੂੰ ਅੱਗ ਲੱਗ ਗਈ, ਜਦੋਂ ਟਰੱਕ ਡਰਾਈਵਰ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਸ ਨੇ ਜਲਦੀ ਨਾਲ ਜੋਧਾਂ ਬਜ਼ਾਰ ਲੰਘਾ ਕੇ ਰਿਸਬ ਸਪੀਨਿੰਗ ਮਿਲ ਕੋਲ ਟਰੱਕ ਰੋਕ ਲਿਆ ਤਾਂ ਜੋ ਰਿਸਬ ਸਪੀਨਿੰਗ ਮਿਲ ਦੀ ਫਾਇਰ ਬਿ੍ਗੇਡ ਅੱਗ 'ਤੇ ਕਾਬੂ ਪਾ ਸਕੇ | ਡਰਾਈਵਰ ਦੀ ਸੂਝ-ਬੂਝ ਨਾਲ ਵੱਡਾ ਹਾਦਸਾ ਟੱਲ ਗਿਆ¢ ਇਸ ਘਟਨਾ ਦੇ ਚੱਲਦਿਆਂ ਜਾਨੀ ਨੁਕਸਾਨ ਤੋਂ ਵੀ ਬਚਾਅ ਰਿਹਾ, ਪਰ ਟਰੱਕ 'ਤੇ ਜ਼ਿਆਦਾਤਰ ਰੂੰ ਸੜ ਕੇ ਸੁਆਹ ਹੋ ਗਈ¢
ਪਿਛਲੀ ਖ਼ਬਰ ਹਲਵਾਰਾ ਏਅਰਪੋਰਟ ਤੋਂ ਫਲਾਈਟਾਂ ਆਉਣ-ਜਾਣ ਦੇ ਲਈ ਤਿਆਰੀਆਂ ਦੀ ਸਮੀਖਿਆ ਅਗਲੀ ਖ਼ਬਰ ਸਿੱਧਵਾਂ ਕਾਲਜ 5ਵੇਂ ਰਾਸ਼ਟਰੀ ਵਿਰਾਸਤ ਪ੍ਰੰਪਰਾਗਤ ਖੇਡ ਮੇਲੇ 'ਚ ਗਤਕੇ ਦਾ ਸਹਿ-ਆਯੋਜਕ ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।