11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਿੱਧਵਾਂ ਕਾਲਜ 5ਵੇਂ ਰਾਸ਼ਟਰੀ ਵਿਰਾਸਤ ਪ੍ਰੰਪਰਾਗਤ ਖੇਡ ਮੇਲੇ 'ਚ ਗਤਕੇ ਦਾ ਸਹਿ-ਆਯੋਜਕ ਬਣਿਆ

ਅਜੀਤ ਡੈਸਕ 09-05-2026
ਚੌਂਕੀਮਾਨ, 8 ਮਈ (ਤੇਜਿੰਦਰ ਸਿੰਘ ਚੱਢਾ)-ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਲਈ ਇਹ ਮਾਣਮੱਤੇ ਪਲ ਸਨ ਜਦੋਂ ਪ੍ਰਮੁੱਖ ਪੇਂਡੂ ਮਹਿਲਾ ਕਾਲਜ ਨੂੰ ਖੇਡ ਡਾਇਰੈਕਟੋਰੇਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਗਵਾਈ ਹੇਠ ਪਿਛਲੇ ਦਿਨੀਂ ਆਯੋਜਿਤ ਕੀਤੇ ਗਏ ਪੰਜਵੇਂ ਭਾਰਤੀ ਪ੍ਰੰਪਰਾਗਤ ਖੇਡ ਉਤਸਵ 2026 ਦੇ ਤਹਿਤ ਸਿੱਖ ਮਾਰਸ਼ਲ ਆਰਟ ਗੱਤਕਾ ਦਾ ਸਹਿ-ਆਯੋਜਕ ਬਣਨ ਦਾ ਮਾਣ ਹਾਸਿਲ ਹੋਇਆ | ਇਸ ਸਮਾਗਮ ਮੌਕੇ ਗੱਤਕਾ ਐਸੋਸੀਏਸ਼ਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਸਥਾ ਦਾ ਉਦੇਸ਼ ਵਿਦਿਆਰਥਣਾਂ ਨੂੰ ਵਿੱਦਿਅਕ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਆਪਣੀਆਂ ਜੜ੍ਹਾਂ ਨਾਲ ਜੋੜਨਾ ਹੈ |
ਪਿਛਲੀ ਖ਼ਬਰ ਰੂੰ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਬਚਾਅ ਅਗਲੀ ਖ਼ਬਰ ਨਿੱਜੀ ਰੰਜਿਸ਼ ਦੇ ਚੱਲਦਿਆਂ ਲੜਾਈ 'ਚ ਇਕ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।