02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਲੌਦ ਦਾਣਾ ਮੰਡੀ 'ਚ ਵਿਧਾਇਕ ਗਿਆਸਪੁਰਾ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ

ਅਜੀਤ ਡੈਸਕ 17-04-2026
ਮਲੌਦ, 16 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਦਾਣਾ ਮੰਡੀ ਮਲੌਦ ਵਿਖੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਰਨ ਸਿਹੌੜਾ ਦੀ ਹਾਜ਼ਰੀ ਦੌਰਾਨ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ | ਪ੍ਰਧਾਨ ਸਿੰਘ ਸੋਮਲ ਦੀ ਦੁਕਾਨ ਤੋਂ ਕਿਸਾਨ ਅਵਤਾਰ ਸਿੰਘ ਬਾਬਰਪੁਰ ਦੀ ਢੇਰੀ ਵੇਅਰ ਹਾਊਸ ਖ਼ਰੀਦ ਏਜੰਸੀ ਰਾਹੀਂ ਸਰਕਾਰੀ ਸਮਰਥਨ ਮੁੱਲ ਦਾ ਭਾਅ ਲਗਵਾਇਆ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਕਿਸਾਨਾਂ ਨੂੰ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਸਕੱਤਰ ਰਮੇਲ ਸਿੰਘ, ਹਰਮੀਤ ਸਿੰਘ ਸੋਮਲ, ਸਤਨਾਮ ਸਿੰਘ ਸੱਤਾ ਰੋੜੀਆਂ, ਸਰਪੰਚ ਨਵਦੀਪ ਸਿੰਘ ਬੱਬੂ ਰਾਮਗੜ੍ਹ ਸਰਦਾਰਾਂ, ਸਰਪੰਚ ਗੁਰਮੀਤ ਸਿੰਘ ਬੇਰ ਖੁਰਦ, ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਰਾਜਿੰਦਰ ਸਿੰਘ, ਸੋਮਨਾਥ ਸਿੰਘ, ਸੰਜੀਵ ਕੁਮਾਰ ਅਕਾਊਟੈਂਟ, ਸੇਵਾਦਾਰ ਬੂਟਾ ਸਿੰਘ ਸਮੇਤ ਆੜਤੀਏ ਤੇ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਸੁਆਸਾਂ ਦੀ ਪੂੰਜੀ ਖ਼ਤਮ ਹੋਣ ਨਾਲ ਹੀ ਰਿਸ਼ਤੇ ਖ਼ਤਮ ਹੋ ਜਾਂਦੇ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਅਗਲੀ ਖ਼ਬਰ ਰੂਪਨਗਰ 'ਚ ਵਾਰਡਾਂ ਦੇ ਰਾਖਵੇਂਕਰਨ ਨੇ ਬਦਲੇ ਸਿਆਸੀ ਸਮੀਕਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।