30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਗੈਰ-ਜ਼ਿੰਮੇਵਾਰ ਬਿਆਨ ਦੇ ਕੇ ਮੁੱਖ ਮੰਤਰੀ ਵਲੋਂ ਲੋਕ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ- ਕਾਮਰੇਡ ਸੇਖੋਂ

ਅਜੀਤ ਡੈਸਕ 11-04-2026
ਮੁੱਲਾਂਪੁਰ-ਦਾਖਾ, 10 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਭਿ੍ਸ਼ਟਾਚਾਰ, ਅਪਰਾਧਿਕ ਕਾਰਵਾਈਆਂ ਅਤੇ ਨਸ਼ਿਆਂ ਕਾਰਨ ਪੰਜਾਬ ਦੇ ਹਾਲਾਤ ਅੱਜ ਬਦ ਤੋਂ ਬਦਤਰ ਬਣੇ ਪਏ ਹਨ, ਪਰ ਸੂਬੇ ਦੇ ਮੁੱਖ ਮੰਤਰੀ ਵਲੋਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਗੈਰ ਜ਼ਿੰਮੇਵਾਰਾਨਾ ਬਿਆਨ ਜਾਰੀ ਕਰਕੇ ਜਾਂ ਚੁਟਕਲੇ ਸੁਣਾ ਕੇ ਗੁੰਮਰਾਹ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਇਹ ਪ੍ਰਗਟਾਵਾ ਸੀ.ਪੀ.ਆਈ. (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਕੀਤਾ | ਕਾਮਰੇਡ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਬੜਾ ਵੱਡਾ ਅਤੇ ਜ਼ਿੰਮੇਵਾਰੀ ਵਾਲਾ ਹੈ, ਜਿਸ ਕਰਕੇ ਮੁੱਖ ਮੰਤਰੀ ਦਾ ਬਿਆਨ ਵੀ ਬੜੀ ਅਹਿਮੀਅਤ ਰੱਖਦਾ ਹੈ | ਕਾਮਰੇਡ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਅਕਸਰ ਹੀ ਮੁਕੰਮਲ ਜਾਣਕਾਰੀ ਹਾਸਲ ਕੀਤੇ ਬਿਨਾਂ ਹੀ ਪੁੱਠੇ-ਸਿੱਧੇ ਬਿਆਨ ਦੇ ਦਿੱਤੇ ਜਾਂਦੇ ਹਨ, ਅਜਿਹੇ ਬਿਆਨ ਵੱਡੇ ਅਹੁਦੇ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾਉਂਦੇ ਹਨ | ਪੰਜਾਬ ਵਿਚ 'ਯੁੱਧ ਨਸ਼ਿਆਂ ਵਿਰੁੱਧ' ਨਾਂਅ ਹੇਠ ਚਲਾਈ ਮੁਹਿੰਮ ਦੀ ਗੱਲ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਇਸ ਮੁਹਿੰਮ ਦੀ ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਵਿਖੇ ਵਾਪਰੀ ਘਟਨਾ ਨੇ ਫੂਕ ਕੱਢ ਕੇ ਰੱਖ ਦਿੱਤੀ ਹੈ, ਜਿੱਥੇ ਇਕ ਪਰਿਵਾਰ ਦੇ ਪੰਜ ਪੁੱਤਰ ਨਸ਼ੇ ਦੀ ਭੇਂਟ ਚੜ੍ਹ ਗਏ ਹਨ, ਹੁਣ ਪਰਿਵਾਰ ਵਿਚ ਦੋ ਔਰਤਾਂ ਤੇ ਦੋ ਮਾਸੂਮ ਬੱਚੇ ਰਹਿ ਗਏ ਹਨ | ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਚਾਰ ਪੁੱਤਰਾਂ ਦੀ ਮੌਤ ਦੀ ਖ਼ਬਰ ਚਰਚਾ ਵਿਚ ਆ ਜਾਣ ਬਾਅਦ ਪ੍ਰਸ਼ਾਸ਼ਨ ਦੀ ਨੀਂਦ ਖੁੱਲ੍ਹੀ ਅਤੇ ਪੰਜਵੇਂ ਪੁੱਤਰ ਨੂੰ ਹਸਪਤਾਲ ਅੰਮਿ੍ਤਸਰ ਵਿਚ ਦਾਖ਼ਲ ਕਰਵਾਇਆ, ਪਰ ਉਹ ਵੀ ਬੀਤੇ ਦਿਨ ਮੌਤ ਦੇ ਮੂੰਹ ਵਿਚ ਜਾ ਪਿਆ | ਕਾਮਰੇਡ ਸੇਖੋਂ ਨੇ ਕਿਹਾ ਕਿ ਇਹ ਘਟਨਾ ਨਸ਼ਿਆਂ ਵਿਰੁੱਧ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀ ਹੈ |
ਪਿਛਲੀ ਖ਼ਬਰ ਰਵਿੰਦਰ ਸਿੰਘ ਅੱਬੂਵਾਲ ਬਣੇ ਬਲਾਕ ਕਾਂਗਰਸ ਸੁਧਾਰ ਦੇ ਨਵੇਂ ਪ੍ਰਧਾਨ ਅਗਲੀ ਖ਼ਬਰ ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਜਗਰਾਉਂ ਦਾਣਾ ਮੰਡੀ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।