16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਇਕ ਰੋਜ਼ਾ ਆਲ ਓਪਨ ਵਾਲੀਬਾਲ ਮੀਡੀਅਮ ਕੱਪ ਚੁੱਘਾ ਦੀ ਟੀਮ ਨੇ ਜਿੱਤਿਆ <br/>

ਅਜੀਤ ਡੈਸਕ 05-04-2026
ਹਠੂਰ, 4 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਅੱਜ ਐੱਨ.ਆਰ.ਆਈ. ਭਰਾਵਾਂ ਕਰਮਜੀਤ ਸਿੰਘ ਕੱਕੂ ਕੈਨੇਡਾ ਅਤੇ ਜਗਦੀਪ ਸਿੰਘ ਜੱਗੀ ਕੈਨੇਡਾ ਵਲੋਂ ਆਪਣੇ ਬਜ਼ੁਰਗਾਂ ਸਵ: ਹਰਨੇਕ ਸਿੰਘ ਸਿੱਧੂ ਤੇ ਸੋਹਣ ਸਿੰਘ ਸਿੱਧੂ ਦੀ ਨਿੱਘੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਕ ਰੋਜ਼ਾ ਆਲ ਓਪਨ ਵਾਲੀਬਾਲ ਮੀਡੀਅਮ ਕੱਪ ਕਰਵਾਇਆ ਗਿਆ | ਜਿਸ ਦਾ ਉਦਘਾਟਨ ਸਰਪੰਚ ਬੀਬੀ ਰਾਜਪ੍ਰੀਤ ਕੌਰ ਦੇ ਪਤਨੀ ਨੰਬਰਦਾਰ ਜਸਵੀਰ ਸਿੰਘ ਸਿੱਧੂ ਨੇ ਕੀਤਾ | ਸ਼ੁਰੂਆਤ ਵਿਚ 12 ਸਾਲ ਤੱਕ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ 100 ਮੀਟਰ ਦੌੜ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਐਨੇ ਦਿਲਕਸ਼ ਸਨ ਕਿ ਨੰਨ੍ਹੇ-ਮੰਨ੍ਹੇ ਬੱਚਿਆਂ ਦੀ ਹਰੇਕ ਦੌੜ 'ਤੇ ਦਰਸ਼ਕਾਂ ਦੀਆਂ ਤਾੜੀਆਂ ਨੇ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕੀਤਾ | ਇਨ੍ਹਾਂ ਮੁਕਾਬਲਿਆਂ ਵਿਚ ਜਿੱਥੇ 49 ਲੜਕਿਆਂ ਨੇ ਭਾਗ ਲਿਆ ਉੱਥੇ 12 ਲੜਕੀਆਂ ਨੇ ਵੀ ਇਸ ਦੌੜ ਵਿਚ ਲੜਕਿਆਂ ਦੇ ਬਰਾਬਰ ਮੁਕਾਬਲਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ | ਸਮੂਹ ਲੋਕਾਂ ਨੇ ਪ੍ਰਬੰਧਕਾਂ ਵਲੋਂ ਇਨ੍ਹਾਂ ਬੱਚਿਆਂ ਦੇ ਕਰਵਾਏ ਮੁਕਾਬਲਿਆਂ ਦੀ ਸ਼ਲਾਘਾ ਕੀਤੀ | ਆਲ ਓਪਨ ਵਾਲੀਬਾਲ ਮੀਡੀਅਮ ਕੱਪ ਚੁੱਘਾ ਦੀ ਟੀਮ ਨੇ ਫਿਰੋਜ਼ਸ਼ਾਹ ਕੋਟਲਾ ਦੀ ਟੀਮ ਨੂੰ ਦੂਜੇ ਨੰਬਰ 'ਤੇ ਪਛਾੜ ਕੇ ਜਿੱਤ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਕੁੱਲ 16 ਟੀਮਾਂ ਨੇ ਜਿੱਤ ਲਈ ਸੰਘਰਸ਼ ਕੀਤਾ | ਟਰਾਲੀ ਬੈਕ ਦੇ ਦਿਲਕਸ਼ ਮੁਕਾਬਲੇ ਵਿਚੋਂ ਬਾਬਾ ਮੱਲ੍ਹਾ ਪਹਿਲੇ ਸਥਾਨ 'ਤੇ ਰਿਹਾ ਜਦਕਿ ਮੰਦਰ ਸਿੰਘ ਦੇਹੜਕਾ ਦੂਜੇ ਸਥਾਨ 'ਤੇ ਰਹੇ | ਜੇਤੂਆਂ ਨੂੰ ਇਨਾਮ ਵੰਡਦਿਆਂ ਕਰਮਜੀਤ ਸਿੰਘ ਕੱਕੂ ਕੈਨੇਡਾ ਤੇ ਜਗਦੀਪ ਸਿੰਘ ਜੱਗੀ ਕੈਨੇਡਾ ਨੇ ਕਿਹਾ ਕਿ ਇਹ ਮੁਕਾਬਲੇ ਕਰਵਾਉਣ ਦਾ ਉਨ੍ਹਾਂ ਦਾ ਮਕਸਦ ਖੇਡ ਦੀ ਅਸਲ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਛੋਟੇ ਬੱਚਿਆਂ ਨੂੰ ਖੇਡ ਗਰਾਉਂਡ ਵਿਚ ਲਿਆਉਣ ਦਾ ਹੈ | ਜਿਸ ਬਹਾਨੇ ਉਹ ਆਪਣੇ ਪੁਰਖਿਆਂ ਨੂੰ ਯਾਦ ਵੀ ਕਰ ਲੈਂਦੇ ਹਨ | ਨੰਬਰਦਾਰ ਜਸਵੀਰ ਸਿੰਘ ਸਿੱਧੂ, ਜੱਥੇਦਾਰ ਸੁਖਦੇਵ ਸਿੰਘ ਖਹਿਰਾ ਤੇ ਅਵਤਾਰ ਸਿੰਘ ਸਿੱਧੂ ਨੇ ਇਸ ਮੌਕੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹਰ ਸਾਲ ਇਹ ਮੁਕਾਬਲੇ ਕਰਵਾਉਣ ਦੀ ਅਪੀਲ ਕੀਤੀ | ਇਸ ਦੌਰਾਨ ਕੁਮੈਂਟਰੀ ਅਮਰਜੀਤ ਸਿੰਘ ਭੂਰੀ ਨੇ ਸ਼ਾਨਦਾਰ ਢੰਗ ਨਾਲ ਕੀਤੀ | ਇਸ ਮੌਕੇ ਪ੍ਰਧਾਨ ਬਲਵੰਤ ਸਿੰਘ ਸਿੱਧੂ, ਸੰਦੀਪ ਸਿੰਘ, ਬਲਵਿੰਦਰ ਸਿੰਘ ਜੱਸਲ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ, ਅਵਤਾਰ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ, ਅਮਰਜੀਤ ਸਿੰਘ ਭੂਰੀ, ਨਿਰਮਲ ਸਿੰਘ ਕੋਚ, ਅਮਰ ਸਿੰਘ ਪੰਧੇਰ, ਜਸਪਾਲ ਸਿੰਘ, ਅਵਤਾਰ ਸਿੰਘ ਮਾਣੂੰਕੇ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ, ਜਸਵਿੰਦਰ ਸਿੰਘ, ਜਗਦੇਵ ਸਿੰਘ ਖਹਿਰਾ, ਸਤਿੰਦਰ ਸਿੰਘ ਸਿੱਧੂ, ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਬੜੂੰਦੀ ਤੋਂ ਸੰਗਤਾਂ ਧਾਰਮਿਕ ਅਸਥਾਨਾਂ ਲਈ ਰਵਾਨਾ <br/> ਅਗਲੀ ਖ਼ਬਰ ਜੋਸ਼ੀਆਂ ਮੰਦਰ ਰਾਏਕੋਟ 'ਚ ਭਜਨ ਸਮਰਾਟ ਸੁਨੀਲ ਗੋਇਲ ਨੇ ਹਨੂੰਮਾਨ ਜਨਮ ਉਤਸਵ 'ਤੇ ਰੰਗ ਬਿਖੇਰਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।