15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜੋਸ਼ੀਆਂ ਮੰਦਰ ਰਾਏਕੋਟ 'ਚ ਭਜਨ ਸਮਰਾਟ ਸੁਨੀਲ ਗੋਇਲ ਨੇ ਹਨੂੰਮਾਨ ਜਨਮ ਉਤਸਵ 'ਤੇ ਰੰਗ ਬਿਖੇਰਿਆ <br/>

ਅਜੀਤ ਡੈਸਕ 05-04-2026
ਰਾਏਕੋਟ, 4 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਕੱਲ੍ਹ ਦੇਰ ਰਾਤ ਸ਼੍ਰੀ ਹਨੂੰਮਾਨ ਜਨਮ ਉਤਸਵ ਜੋਸ਼ੀਆਂ ਮੰਦਰ ਰਾਏਕੋਟ ਵਿਖੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਭਜਨ ਸਮਰਾਟ ਸੁਨੀਲ ਗੋਇਲ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ, ਜਿੰਨ੍ਹਾਂ ਨੇ ਆਪਣੇ ਸੁਰੀਲੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਮੰਤਰ-ਮੁਗਧ ਕਰ ਦਿੱਤਾ | ਇਸ ਦੌਰਾਨ ਸੁਨੀਲ ਗੋਇਲ ਨੇ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਹਨੂੰਮਾਨ ਜੀ ਚਿਰੰਜੀਵੀ ਹਨ ਅਤੇ ਅੱਜ ਵੀ ਇਸ ਧਰਤੀ 'ਤੇ ਸ੍ਰੀ ਰਾਮ ਦੀ ਉਸਤਤੀ ਕਰਦੇ ਹੋਏ ਮੌਜੂਦ ਹਨ | ਕਲਯੁਗ ਵਿਚ ਜੋ ਵੀ ਭਗਤ ਉਨ੍ਹਾਂ ਦੀ ਭਗਤੀ ਕਰਦਾ ਹੈ, ਉਹ ਨਾ ਸਿਰਫ਼ ਪੁੰਨ ਪ੍ਰਾਪਤ ਕਰਦਾ ਹੈ ਸਗੋਂ ਪ੍ਰਭੂ ਦੇ ਚਰਨਾਂ ਵਿਚ ਸਥਾਨ ਪ੍ਰਾਪਤ ਕਰਦਾ ਹੈ ਅਤੇ ਧਰਤੀ 'ਤੇ ਵੀ ਬੁਰੀ ਨਜ਼ਰ ਅਤੇ ਗ੍ਰਹਿਆਂ ਦੇ ਪ੍ਰਭਾਵ ਤੋਂ ਬਚਿਆ ਰਹਿੰਦਾ ਹੈ | ਇਸ ਮੌਕੇ ਹੋਰ ਭਜਨ ਗਾਇਕਾਂ ਵਿਚ ਤਲਾਬ ਵਾਲੇ ਮੰਦਰ ਦੇ ਪ੍ਰਧਾਨ ਇੰਦਰਪਾਲ ਗੋਲਡੀ ਅਤੇ ਰਾਏਕੋਟ ਦੇ ਪ੍ਰਸਿੱਧ ਗਾਇਕ ਹਨੀ ਮਲਹੋਤਰਾ ਐਂਡ ਪਾਰਟੀ ਨੇ ਵੀ ਪ੍ਰਭੂ ਦਾ ਗੁਣਗਾਨ ਕੀਤਾ | ਜੋਸ਼ੀਆਂ ਮੰਦਰ ਵਲੋਂ ਆਏ ਸਾਰੇ ਭਗਤਾਂ ਲਈ ਲੰਗਰ ਅਤੇ ਪ੍ਰਸ਼ਾਦ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ | ਇਸ ਸਮਾਗਮ ਵਿਚ ਸਟੇਟ ਐਵਾਰਡੀ ਸ਼ੀਤਲ ਪ੍ਰਕਾਸ਼, ਸਤੀਸ਼ ਜਿੰਦਲ, ਸਵਰਨ ਪਾਸੀ, ਕਿ੍ਸ਼ਨ ਗੋਇਲ, ਹਰਸ਼ਿਤ ਗੋਇਲ, ਮੰਗਤ ਰਾਇ ਵਰਮਾ (ਰਾਧਾ ਮੰਡਲੀ ਵਾਲੇ), ਸੁਨੀਤਾ ਜੋਸ਼ੀ, ਨੀਤੂ ਜੋਸ਼ੀ, ਸੁਮਨ, ਪੂਜਾ, ਮੀਰਾ ਜਿੰਦਲ, ਵੀਨਾ ਸਭਰਵਾਲ, ਸੀਮਾ ਸ਼ਰਮਾ, ਅੰਜੂ, ਮੰਗੀ ਸਭਰਵਾਲ, ਨਿਪੁਣ, ਭੂਸ਼ਣ ਵਰਮਾ, ਭੂਸ਼ਣ ਜੈਨ, ਆਸ਼ੂ ਜੋਸ਼ੀ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |

ਪਿਛਲੀ ਖ਼ਬਰ ਇਕ ਰੋਜ਼ਾ ਆਲ ਓਪਨ ਵਾਲੀਬਾਲ ਮੀਡੀਅਮ ਕੱਪ ਚੁੱਘਾ ਦੀ ਟੀਮ ਨੇ ਜਿੱਤਿਆ <br/> ਅਗਲੀ ਖ਼ਬਰ ¸ ਮਾਮਲਾ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਦਾ ¸<br> ਦੋਸ਼ੀਆਂ ਨੇ ਮੰਨਿਆ ਕਿ ਸ਼ਾਮਲਾਤ ਜਗ੍ਹਾ ਦੀ ਰੰਜਿਸ਼ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।