ਜਗਰਾਉਂ, 31 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਨਿਵਾਸੀਆਂ ਲਈ ਇੱਕ ਸ਼ਾਂਤਮਈ ਅਤੇ ਅਪਰਾਧ ਮੁਕਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਬੀਤੇ ਦਿਨ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ, ਆਈ.ਪੀ.ਐਸ ਦੇ ਸਨਮਾਨ ਵਿਚ ਸ੍ਰੀ ਕਿ੍ਸ਼ਨ ਗਊਸ਼ਾਲਾ, ਡਿਸਪੋਜ਼ਲ ਰੋਡ ਜਗਰਾਉਂ ਵਿਖੇ ਇਕ ਸਧਾਰਨ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ | ਲੁਧਿਆਣਾ ਦਿਹਾਤੀ ਦੇ ਸਨਮਾਨ ਵਿੱਚ ਰੱਖੇ ਸਮਾਗ਼ਮ ਵਿਚ ਐੱਸ.ਐੱਸ.ਪੀ ਡਾ. ਗੁਪਤਾ ਵਲੋਂ ਪਹਿਲਾ ਗਊ ਮਾਤਾ ਦਾ ਪੂਜਨ ਕੀਤਾ ਅਤੇ ਗਊ ਮਾਤਾ ਨੂੰ ਸਤਨਾਜੇ ਦਾ ਕੇਕ ਭੇਟ ਕੀਤਾ | ਇਸ ਮੌਕੇ ਸ੍ਰੀ ਕਿ੍ਸ਼ਨ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੌਬੀ ਭੰਡਾਰੀ, ਗਊ ਭਗਤ ਨਵੀਨ ਗੋਇਲ, ਧੀਰਜ ਵਰਮਾ, ਸੋਨੂੰ ਮਲਹੋਤਰਾ ਅਤੇ ਗੋਪੀ ਬਾਂਸਲ ਨੇ ਜਗਰਾਉਂ ਦੇ ਨਿਵਾਸੀਆਂ ਨੂੰ ਅਪਰਾਧ ਮੁਕਤ ਅਤੇ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਲਈ ਐੱਸ.ਐੱਸ.ਪੀ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਨੇ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਨੂੰ ਗਊ ਮਾਤਾ ਦੀ ਮੂਰਤੀ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਰਜਿੰਦਰ ਜੈਨ, ਸੋਮਨਾਥ ਗੋਇਲ, ਸੁਖਦੇਵ ਬਾਂਸਲ, ਕਿ੍ਸ਼ਨ ਸਿੰਗਲਾ, ਵਿਸ਼ਾਲ ਗੋਇਲ, ਪੁਰਸ਼ੋਤਮ ਅਗਰਵਾਲ, ਮਦਨ ਮੋਹਨ ਬੰਬੀ, ਵਿਜੇ ਗਰਗ, ਮੋਹਿਤ ਜੈਨ, ਨੀਰਜ ਗੋਇਲ, ਵਰਿੰਦਰ ਬਾਂਸਲ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਬਾਂਸਲ, ਹਰਸ਼ ਸਿੰਘਲਾ, ਲਾਲਾ ਲਾਜਪਤ ਰਾਏ ਸੋਸਾਇਟੀ ਦੇ ਸੋਸ਼ਲ ਮੀਡੀਆ ਇੰਚਾਰਜ ਅੰਕੁਸ਼ ਮਿੱਤਲ, ਸ੍ਰੀ ਅਗਰਸੈਨ ਸੰਮਤੀ ਜਗਰਾਉਂ ਦੇ ਵਾਈਸ ਚੇਅਰਮੈਨ ਕਮਲਦੀਪ ਬਾਂਸਲ, ਬਲੱਡ ਡੋਨਰ ਪਰਿਵਾਰ ਦੀ ਪ੍ਰਧਾਨ ਸੋਨੀ ਮੱਕੜ, ਗਰੀਨ ਮਿਸ਼ਨ ਪੰਜਾਬ ਦੇ ਮੁੱਖ ਵਲੰਟੀਅਰ ਹਰ ਨਰਾਇਣ ਸਿੰਘ, ਪ੍ਰਸਿੱਧ ਬਲਾਗਰ ਪਿੰਦਰ ਜਗਰਾਉਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗਊ ਭਗਤਾਂ ਨੇ ਸ਼ਿਰਕਤ ਕੀਤੀ |