ਮੁੱਲਾਂਪੁਰ-ਦਾਖਾ, 31 ਮਾਰਚ (ਨਿਰਮਲ ਸਿੰਘ ਧਾਲੀਵਾਲ)-ਬਲਾਕ ਸੁਧਾਰ (ਸੈਂਟਰ ਢੱਟ) ਅਧੀਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੰਡਿਆਣੀ ਵਿਖੇ ਮੁੱਖ ਅਧਿਆਪਕ ਬਲਦੇਵ ਸਿੰਘ ਮੁੱਲਾਂਪੁਰ ਦੀ ਨਜ਼ਰਸਾਨੀ ਹੇਠ ਮਾਪੇ-ਅਧਿਆਪਕ ਮਿਲਣੀ, ਗਰੈਜੂਏਸ਼ਨ ਸੈਰੇਮਨੀ ਅਤੇ ਸਲਾਨਾ ਨਤੀਜੇ ਐਲਾਨਣ ਸਮੇਂ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਸੁਧਾਰ) ਮਨਜੀਤ ਸਿੰਘ ਗਰੇਵਾਲ ਵਿਸ਼ੇਸ਼ ਸ਼ਮੂਲੀਅਤ ਕੀਤੀ | ਵਿਦਿਆਰਥੀ, ਮਾਪੇ, ਅਧਿਆਪਕਾਂ ਦੀ ਸਾਂਝੀ ਇਕੱਤਰਤਾ ਨੂੰ ਸੰਬੋਧਨ ਸਮੇਂ ਬੀ.ਪੀ.ਈ.ਓ ਗਰੇਵਾਲ ਕਿਹਾ ਕਿਹਾ ਕਿ ਸਕੂਲ ਕੇਵਲ ਪੜ੍ਹਾਈ ਦਾ ਹੀ ਨਹੀਂ, ਸਗੋਂ ਜੀਵਨ ਦੇ ਸਹੀ ਮੁੱਲਾਂ ਅਤੇ ਨੈਤਿਕ ਕਦਰਾਂ-ਕੀਮਤਾਂ ਸਿੱਖਣ ਦਾ ਮੁੱਢਲਾ ਪਲੇਟਫਾਰਮ ਹੁੰਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਪੜ੍ਹਾਈ ਨੂੰ ਭਵਿੱਖ ਦੀ ਚਾਬੀ ਅਤੇ ਸਕੂਲ ਨੂੰ ਮੰਦਰ ਦਾ ਦਰਜਾ ਦਿੱਤਾ ਗਿਆ ਹੈ | ਮੰਡਿਆਣੀ ਸਕੂਲ ਦੀਆਂ ਪੜ੍ਹਾਈ ਅਤੇ ਖੇਡਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਬਾਰੇ ਅਧਿਆਪਕਾਂ, ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਬੀ.ਪੀ.ਈ.ਓ ਗਰੇਵਾਲ ਕਿਹਾ ਕਿ ਸਕੂਲ ਦੇ ਕਰੀਬ ਦਰਜਨ ਵਿਦਿਆਰਥੀਆਂ ਵਲੋਂ ਨਵੋਦਿਆ ਪ੍ਰੀਖਿਆ ਵਿਚ ਬੈਠਣਾ, ਅੱਧੀ ਦਰਜਨ ਬੱਚਿਆਂ ਵਲੋਂ ਨਵੋਦਿਆ ਪ੍ਰੀਖਿਆ ਪਾਸ ਕਰਨਾ ਬੜੇ ਮਾਣ ਵਾਲੀ ਗੱਲ ਹੈ | ਸਕੂਲ ਮੁੱਖ ਅਧਿਆਪਕ ਬਲਦੇਵ ਸਿੰਘ ਮੰਚ ਤੋਂ ਰਿਪੋਰਟ ਕਾਰਡ ਪੜ੍ਹਦਿਆਂ ਦੱਸਿਆ ਕਿ ਸਾਡੇ ਸਕੂਲ ਦੇ 8 ਬੱਚਿਆਂ ਨੇ ਨਵੋਦਿਆ ਪ੍ਰੀਖਿਆ ਦਿੱਤੀ, ਜਿਸ ਵਿਚ 6 ਬੱਚਿਆਂ ਨੇ ਪ੍ਰੀਖਿਆ ਪਾਸ ਕਰ ਲਈ | ਸਕੂਲ ਵਿਦਿਆਰਥਣ ਰੋਹਿਨੀ ਵਲੋਂ 36ਵਾਂ ਰੈਂਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ ਕੀਤਾ | ਪੰਜਵੀ ਜਮਾਤ ਦੀ ਪ੍ਰੀਖਿਆ ਵਿਚ ਵੀ ਰੋਹਿਨੀ ਵਲੋਂ 99 ਫ਼ੀਸਦੀ, ਈਮਾਨਪ੍ਰੀਤ ਸਿੰਘ 97 ਫ਼ੀਸਦੀ ਅਤੇ ਸਿਮਰਨਜੀਤ ਕੌਰ 95 ਫ਼ੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲਾ-ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਚੌਥੀ ਜਮਾਤ ਦਾ ਨਤੀਜਾ ਵੀ ਬੜਾ ਸ਼ਾਨਦਾਰ ਸੀ, ਵਰਿੰਦਰਪ੍ਰੀਤ ਕੌਰ, ਲਵਜੋਤ ਕੌਰ ਅਤੇ ਰਿਤਿਕ ਕੁਮਾਰ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਲਿਆ | ਨਵੋਦਿਆ ਪ੍ਰੀਖਿਆ ਪਾਸ ਕਰਨ ਵਾਲੀ ਰੋਹਿਨੀ ਨੂੰ ਸਮਾਜ ਸੇਵੀ ਵਲੋਂ ਸਾਈਕਲ ਇਨਾਮ ਵਿਚ ਦਿੱਤਾ ਗਿਆ | ਇਸ ਸਮਾਰੋਹ 'ਚ ਸਾਬਕਾ ਸਰਪੰਚ ਗੁਰਦਿਆਲ ਸਿੰਘ ਜੌਹਲ, ਸਰਪੰਚ ਮਨਦੀਪ ਸਿੰਘ ਸਿੱਧੂ, ਮਿੰਟੂ ਜੌਹਲ, ਬਲਵਿੰਦਰ ਕੌਰ ਜੌਹਲ ਪੰਚ, ਸਾਬਕਾ ਸਰਪੰਚ ਗੁਰਬਚਨ ਸਿੰਘ, ਮਨਜਿੰਦਰਜੀਤ ਸਿੰਘ ਜੌਹਲ ਐਕਸੀਅਨ, ਚੇਅਰਪਰਸਨ ਅਮਰਜੀਤ ਕੌਰ, ਮਹਿੰਦਰ ਸਿੰਘ ਖਾਲਸਾ, ਬਲੌਰ ਸਿੰਘ, ਕੁਲਬੀਰ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ, ਸੁਖਵਿੰਦਰ ਕੌਰ, ਸੁਖਪ੍ਰੀਤ ਕੌਰ, ਹੋਰ ਮੌਜੂਦ ਸਨ |