ਹਠੂਰ, 31 ਮਾਰਚ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਦੇ ਜੰਮਪਲ ਸਕੇ ਭਰਾਵਾਂ ਕਰਮਜੀਤ ਸਿੰਘ ਕੱਕੂ ਕੈਨੇਡਾ ਅਤੇ ਜਗਦੀਪ ਸਿੰਘ ਜੱਗੀ ਕੈਨੇਡਾ ਵਲੋਂ ਆਪਣੇ ਬਜ਼ੁਰਗਾਂ ਸਵ. ਹਰਨੇਕ ਸਿੰਘ ਸਿੱਧੂ ਤੇ ਸੋਹਣ ਸਿੰਘ ਸਿੱਧੂ ਦੀ ਨਿੱਘੀ ਯਾਦ ਨੂੰ ਸਮਰਪਿਤ 3 ਅਪ੍ਰੈਲ ਨੂੰ ਆਲ ਓਪਨ ਵਾਲੀਵਾਲ ਮੀਡੀਅਮ ਕੱਪ ਪਿੰਡ ਦੇਹੜਕਾ ਦੇ ਖੇਡ ਗਰਾਊਾਡ ਵਿਖੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਟਰਾਲੀ ਬੈਕ ਲਾਉਣ ਦਾ ਮੁਕਾਬਲਾ ਵੀ ਹੋਵੇਗਾ ਅਤੇ ਬੱਚਿਆਂ (12 ਸਾਲ ਤੱਕ) ਦੀ 100 ਮੀਟਰ ਦੌੜਾਂ ਵੀ ਕਰਵਾਈਆਂ ਜਾਣਗੀਆਂ |