27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਜਰਗ ਦੇ ਮੇਲੇ ਤੋਂ ਆ ਰਹੇ ਸ਼ਰਧਾਲੂਆਂ ਨਾਲ ਭਰੇ ਟੈਂਪੂ ਨੂੰ ਅਣ- ਪਛਾਤੇ ਵਾਹਨ ਨੇ ਫੇਟ ਮਾਰੀ-ਅੱਧੀ ਦਰਜਨ ਸ਼ਰਧਾਲੂ ਜ਼ਖ਼ਮੀ

ਅਜੀਤ ਡੈਸਕ 01-04-2026
ਰਾਏਕੋਟ, 31 ਮਾਰਚ (ਬਲਵਿੰਦਰ ਸਿੰਘ ਲਿੱਤਰ)-ਸਥਾਨਕ ਸ਼ਹਿਰ ਦੇ ਰਾਏਕੋਟ-ਅਹਿਮਦਗੜ੍ਹ ਰੋਡ 'ਤੇ ਸਥਿਤ ਕੈਚੀਆਂ ਨਜ਼ਦੀਕ ਇਕ ਅਣ-ਪਛਾਤੇ ਵਾਹਨ ਨੇ ਸ਼ਰਧਾਲੂਆਂ ਨਾਲ ਭਰੇ ਟਾਟਾ-407 ਟੈਂਪੂ ਨੂੰ ਮਾਰੀ ਫੇਟ, ਟੈਂਪੂ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟਿਆ ਅਤੇ ਅੱਧੀ ਦਰਜਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਘਟਨਾ ਸਥਾਨ 'ਤੇ ਪੁੱਜ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਗਾਲਿਬ ਕਲਾਂ ਤੋਂ ਸ਼ਰਧਾਲੂਆਂ ਦਾ ਭਰਿਆ ਟੈਂਪੂ ਪੀ.ਬੀ. 10 ਬੀ 9767 (ਜਿਸ ਨੂੰ ਪਰਮਿੰਦਰ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਗਾਲਿਬ ਕਲਾਂ ਚਲਾ ਰਿਹਾ ਸੀ), ਜਰਗ ਮੇਲੇ 'ਤੇ ਚੌਂਕੀਆਂ ਭਰ ਕੇ ਵਾਪਿਸ ਆ ਰਹੇ ਸਨ, ਜਦੋਂ ਟੈਂਪੂ ਰਾਏਕੋਟ-ਅਹਿਮਦਗੜ੍ਹ ਰੋਡ 'ਤੇ ਸਥਿਤ ਕੈਂਚੀਆਂ ਨਜ਼ਦੀਕ ਪੁੱਜਾ ਤਾਂ ਰਾਏਕੋਟ ਸਾਈਡ ਤੋਂ ਆ ਰਹੇ ਇਕ ਅਣ-ਪਛਾਤੇ ਵਾਹਨ ਨੇ ਇਸ ਟੈਂਪੂ ਨੂੰ ਟੱਕਰ ਮਾਰ ਦਿੱਤੀ | ਇਸ ਘਟਨਾ ਵਿਚ ਟੈਂਪੂ ਸਵਾਰ ਅੱਧੀ ਦਰਜ਼ਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ 112 ਨੰਬਰ ਵਾਲੀ ਪੁਲਿਸ ਪਾਰਟੀ ਵਲੋਂ ਐਬੂਲੈਂਸ ਰਾਹੀਂ ਰਾਏਕੋਟ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ | ਇਸ ਘਟਨਾ ਸਬੰਧੀ ਪੁਲਿਸ ਵਲੋਂ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਦੱਸਣਯੋਗ ਹੈ ਕਿ ਅੱਜ ਜਰਗ ਦਾ ਮੇਲਾ ਸੀ, ਜਿੱਥੇ ਵੱਡੀ ਤਾਦਾਦ 'ਚ ਸੰਗਤ ਚੌਂਕੀਆਂ ਭਰਨ ਲਈ ਜਾਂਦੀ ਹੈ | ਅਹਿਮਦਗੜ੍ਹ ਰੋਡ 'ਤੇ ਜ਼ਿਆਦਾ ਮੋੜ ਹੋਣ ਕਾਰਨ ਅਕਸਰ ਹੀ ਅਜਿਹੇ ਮੋੜਾਂ 'ਤੇ ਹਾਦਸੇ ਵਾਪਰਦੇ ਰਹਿੰਦੇ ਹਨ, ਜੋ ਵਾਹਨ ਚਾਲਕ ਇੰਨ੍ਹਾਂ ਮੋੜਾਂ ਤੋਂ ਜੋ ਅਣਜਾਣ ਹੁੰਦਾ ਹੈ ਉਹ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਬਣਦਾ ਹੈ |
ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਗੈਸ ਸਿਲੰਡਰਾਂ ਦੀ ਕਮੀ, ਲੋਕ ਪ੍ਰੇਸ਼ਾਨ-ਭੈਣੀ/ਭੂੰਦੜੀ ਅਗਲੀ ਖ਼ਬਰ ਹੰਬੜਾਂ ਨੇੜੇ ਸਤਲੁਜ ਦਰਿਆ ਕੰਢੇ ਅਣ-ਪਛਾਤੇ ਵਿਆਕਤੀ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।