ਚੌਂਕੀਮਾਨ, 30 ਮਾਰਚ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਕੂਲ ਗੁੜੇ ਵਿਖੇ ਮੈਡਮ ਬਲਵੀਰ ਕੌਰ ਮੱਲ੍ਹੀ ਦੀ ਸੇਵਾਮੁਕਤੀ 'ਤੇ ਸਕੂਲ ਸਟਾਫ਼ ਵਲੋਂ ਵਿਦਾਇਗੀ ਸਮਾਰੋਹ ਦਾ ਆਯੋਜਿਨ ਕੀਤਾ ਗਿਆ | ਜਿਸ ਵਿਚ ਮੈਡਮ ਬਲਵੀਰ ਕੌਰ ਮੱਲ੍ਹੀ ਦੇ ਨਾਲ ਉਨ੍ਹਾਂ ਦੇ ਪਤੀ ਬਲਜਿੰਦਰ ਸਿੰਘ ਮੱਲ੍ਹੀ, ਭਰਾ ਪਰਮਜੀਤ ਸਿੰਘ ਖੈਹਿਰਾ, ਭੈਣ ਜਸਵਿੰਦਰ ਕੌਰ ਤੇ ਪੁੱਤਰ ਗੁਰਲਵਜੋਤ ਸਿੰਘ ਮੱਲ੍ਹੀ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਕੂਲ ਮੁੱਖੀ ਮੈਡਮ ਸੁਰਿੰਦਰ ਕੌਰ ਨੇ ਸਮਾਰੋਹ ਵਿਚ ਪਹੁੰਚਣ 'ਤੇ ਮੈਡਮ ਬਲਵੀਰ ਕੌਰ ਮੱਲ੍ਹੀ ਸਮੇਤ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ | ਇਸ ਮੌਕੇ ਸੈਂਟਰ ਹੈੱਡ ਟੀਚਰ ਮੈਡਮ ਅੰਮਿ੍ਤਪਾਲ ਕੌਰ ਨੇ ਦੱਸਿਆ ਕੇ ਮੈਡਮ ਬਲਵੀਰ ਕੌਰ ਨੇ ਆਪਣੀ 18 ਸਾਲ ਦੀ ਨੌਕਰੀ ਬੇਦਾਗ ਤੇ ਇਮਾਨਦਾਰੀ ਨਾਲ ਨਿਭਾਈ ਹੈ ਤੇ ਮੈਡਮ ਬਲਵੀਰ ਕੌਰ ਮੱਲ੍ਹੀ ਨੇ 2009 'ਚ ਸਰਕਾਰੀ ਪ੍ਰਾਇਮਰੀ ਸਕੂਲ ਸਿੱਧਵਾਂ ਬੇਟ 'ਚ ਈ.ਟੀ.ਟੀ. ਅਧਿਆਪਕ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਤੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੁੜੇ ਤੋਂ ਸੇਵਾ ਮੁਕਤ ਹੋਏ | ਇਸ ਮੌਕੇ ਸਾਬਕਾ ਸਰਪੰਚ ਮਲਵਿੰਦਰ ਸਿੰਘ ਗੁੜੇ ਨੇ ਮੈਡਮ ਬਲਵੀਰ ਕੌਰ ਮੱਲ੍ਹੀ ਨੂੰ ਵਧਾਈ ਦਿੱਤੀ ਤੇ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਹਮੇਸ਼ਾ ਹੀ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਸਕੂਲ ਨੂੰ ਹਰ ਪੱਖੋ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਪਾਇਆ | ਇਸ ਮੌਕੇ ਸਾਬਕਾ ਸਰਪੰਚ ਮਲਵਿੰਦਰ ਸਿੰਘ ਗੁੜੇ, ਜਥੇਦਾਰ ਅਮਰ ਸਿੰਘ ਮਾਨ ਕੈਨੇਡਾ, ਬਲਵੀਰ ਸਿੰਘ ਬਾਸੀਆ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਰਾਜੂ, ਬਹਾਦਰ ਸਿੰਘ ਫੌਜੀ, ਸਤਨਾਮ ਸਿੰਘ ਮਾਨ, ਨਰੇਸ ਕੁਮਾਰ, ਮਾ: ਭਵਨਦੀਪ ਸਿੰਘ ਮਾਨ, ਰਮੇਸ ਕੁਮਾਰ ਤੇ ਬੀਬੀ ਕਮਲਜੀਤ ਕੌਰ ਮੱਲ੍ਹੀ ਪੱਬੀਆਂ ਦੀ ਅਗਵਾਈ ਵਿਚ ਸਕੂਲ ਸਟਾਫ਼ ਤੇ ਪਤਵੰਤੇ ਸੱਜਣਾਂ ਵਲੋਂ ਮੈਡਮ ਬਲਵੀਰ ਕੌਰ ਮੱਲ੍ਹੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮਾ: ਕੁਲਦੀਪ ਸਿੰਘ ਗੁੜੇ ਨੇ ਸਟੇਜ਼ ਸੈਕਟਰੀ ਦੀ ਭੂਮਿਕਾ ਨਿਭਾਈ | ਇਸ ਮੌਕੇ ਸਰਕਾਰੀ ਹਾਈ ਸਕੂਲ ਗੁੜੇ, ਸਰਕਾਰੀ ਪ੍ਰਾਇਮਰੀ ਸਕੂਲ ਗੁੜੇ, ਮਿਡ-ਏ-ਮੀਲ ਵਰਕਰਾਂ ਸਮੇਤ ਹੋਰ ਵੱਖ-ਵੱਖ ਸੰਸਥਾਵਾਂ ਵਲੋਂ ਵੀ ਮੈਡਮ ਬਲਵੀਰ ਕੌਰ ਮੱਲ੍ਹੀ ਦਾ ਸਨਮਾਨ ਕੀਤਾ ਗਿਆ | ਅੰਤ ਵਿਚ ਮੈਡਮ ਬਲਵੀਰ ਕੌਰ ਮੱਲ੍ਹੀ ਨੇ ਸਕੂਲ ਸਟਾਫ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਇਨ੍ਹਾਂ ਦੇ ਸਹਿਯੋਗ ਨਾਲ ਹੀ ਆਪਣੀਆਂ ਸੇਵਾਵਾਂ ਨਿਭਾ ਸਕੀ ਹਾਂ |