18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਦਰਬਾਰ ਸੰਪ੍ਰਦਾਇ ਲੋਪੋਂ ਦੇ ਮਹਾਂਪੁਰਸ਼ ਸੰਤ ਬਾਬਾ ਜਗਜੀਤ ਸਿੰਘ ਲੋਪੋਂ ਵਾਲਿਆਂ ਦੇ 2 ਰੋਜ਼ਾ ਧਾਰਮਿਕ ਦੀਵਾਨ ਸਮਾਪਤ

ਅਜੀਤ ਡੈਸਕ 31-03-2026
ਰਾਏਕੋਟ, 30 ਮਾਰਚ (ਬਲਵਿੰਦਰ ਸਿੰਘ ਲਿੱਤਰ)-ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋ ਦੇ ਮਹਾਂਪੁਰਖ ਧੰਨ-ਧੰਨ ਸ੍ਰੀਮਾਨ ਸੰਤ ਦਰਬਾਰਾ ਸਿੰਘ ਜੀ, ਧੰਨ-ਧੰਨ ਸ੍ਰੀਮਾਨ ਸੰਤ ਜ਼ੋਰਾ ਸਿੰਘ ਜੀ ਲੋਪੋਂ ਵਾਲਿਆਂ ਵਲੋਂ ਚਲਾਈ ਮਰਿਯਾਦਾ ਅਨੁਸਾਰ 2 ਰੋਜ਼ਾ ਦਰਬਾਰ ਧਾਰਮਿਕ ਨੂਰੀ ਦੀਵਾਨ ਦਾਣਾ ਮੰਡੀ ਰਾਏਕੋਟ ਵਿਖੇ ਸਜਾਏ ਗਏ | ਇਸ ਮੌਕੇ ਪ੍ਰਬੰਧਕ ਜ਼ੋਰਾ ਸਿੰਘ, ਸੁਖਜੀਤ ਸਿੰਘ ਕਾਲਾ, ਕਾਕਾ ਸਿੰਘ ਕੁਤਬਾ, ਅਮਰੀਕ ਸਿੰਘ ਕੁੱਲਾਪੱਤੀ, ਸ਼ੇਰ ਸਿੰਘ ਇਟਲੀ, ਬਲਵੰਤ ਸਿੰਘ ਜੰਟਾ ਖੰਗੂੜਾ ਆਦਿ ਨੇ ਦੱਸਿਆ ਕਿ ਦੀਵਾਨਾਂ ਦੇ ਅਖ਼ੀਰਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕਵੀਸ਼ਰੀ ਜਥਿਆਂ ਵਲੋਂ ਵਾਰਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਨੇ ਸੰਗਤਾਂ ਨਾਲ ਗੁਰ-ਇਤਿਹਾਸ ਦੀ ਸ਼ਾਂਝ ਪਾਉਂਦਿਆਂ ਪਾਵਨ ਗੁਰਬਾਣੀ ਦੇ ਪ੍ਰਬਚਨਾਂ ਦੀ ਅਮਰ ਕਥਾ ਦੌਰਾਨ ਆਖਿਆ ਕਿ ਮਨੁੱਖ ਨੂੰ ਪਦਾਰਥਵਾਦੀ ਯੁੱਗ ਵਿਚ ਦੁਨਿਆਈ ਮੋਹ-ਮਾਇਆ ਨੂੰ ਤਿਆਗ ਕੇ ਗੁਰੂ ਲੜ੍ਹ ਲੱਗਣਾ ਚਾਹੀਦਾ ਹੈ ਤਾਂ ਜੋ ਜਨਮਾਂ-ਜਨਮੰਤਰਾਂ ਦੇ ਬੰਧਨ ਕੱਟੇ ਜਾਣ | ਉਨ੍ਹਾਂ ਆਖਿਆ ਕਿ ਪ੍ਰਮਾਤਮਾ ਲੋਕਾਂ ਦਾ ਕਰਮ ਹੈ, ਜਿਸ ਵੀ ਮਨੁੱਖ 'ਤੇ ਗੁਰੂ ਦੀ ਕਿ੍ਪਾ ਹੁੰਦੀ ਹੈ ਉਸ ਪਰਿਵਾਰ ਨੂੰ ਬਖਸ਼ਿਸ਼ਾਂ ਮਿਲਦੀਆਂ ਹਨ | ਇਸ ਲਈ ਗੁਰੂ ਸਮੁੱਚੇ ਪਰਿਵਾਰਾਂ ਉੱਪਰ ਕਿ੍ਪਾ ਬਣਾ ਕੇ ਰੱਖਣ | ਉਨ੍ਹਾਂ ਦੀਵਾਨਾਂ ਵਿਚ ਹਾਜ਼ਰੀ ਭਰਨ ਆਈਆਂ ਸੰਗਤਾਂ ਨੂੰ ਨਾਮ ਜਪਣ, ਵੰਡ ਛਕਣ ਤੇ ਦਾਨ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਆਖਿਆ ਕਿ ਰੁੱਖਾਂ ਨਾਲ ਮਨੁੱਖਾਂ ਦੀ ਸਦੀਆਂ ਪੁਰਾਣੀ ਗੂੜ੍ਹੀ ਸ਼ਾਂਝ ਹੈ ਕਿਉਂਕਿ ਮਨੁੱਖ ਨੂੰ ਰੁੱਖ ਆਕਸੀਜ਼ਨ ਪ੍ਰਦਾਨ ਕਰਦੇ ਹਨ, ਇਸ ਲਈ ਮਨੁੱਖ ਨੂੰ ਵੱਧ ਤੋਂ ਵੱਧ ਫ਼ਲਦਾਰ ਤੇ ਛਾਂਦਾਰ ਬੂਟੇ ਲਗਾਉਣੇ ਚਾਹੀਦੇ ਹਨ | ਸੰਤ ਬਾਬਾ ਜਗਜੀਤ ਸਿੰਘ ਲੋਪੋਂ ਵਾਲਿਆਂ ਨੇ ਦੀਵਾਨਾਂ ਦੇ ਅਖ਼ੀਰ ਵਿਚ 'ਜਾਵਾਂ ਬਲਿਹਾਰੇ ਮੈਂ ਆਪਣੇ ਗੁਰੁਾਂ ਦੇ' ਸ਼ਬਦ ਨਾਲ ਸਮਾਪਤੀ ਕੀਤੀ | ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਸਾਬਕਾ ਪ੍ਰਧਾਨ ਪ੍ਰਸੋਤਮ ਗੁਪਤਾ, ਅਮਰੀਕ ਸਿੰਘ ਯੂ.ਐੱਸ.ਏ, ਜਸਵਿੰਦਰ ਸਿੰਘ ਕਾਕਾ ਕੁੱਲਾਪੱਤੀ, ਜਗਰੂਪ ਸਿੰਘ ਕੁੱਲਾਪੱਤੀ, ਗੁਰਮੀਤ ਸਿੰਘ ਕੈਨੇਡਾ, ਚੜ੍ਹਤ ਸਿੰਘ ਮੰਗ, ਨਛੱਤਰ ਸਿੰਘ, ਬੂਟਾ ਸਿੰਘ ਹਰਦਾਸਪੁਰਾ, ਜਸਪਾਲ ਸਿੰਘ, ਬਲਦੇਵ ਸਿੰਘ, ਚਮਕੌਰ ਸਿੰਘ, ਨਵੀ ਸਿੰਘ ਕੈਨੇਡਾ, ਸੋਹਣ ਸਿੰਘ, ਇੰਦਰਜੀਤ ਸਿੰਘ, ਪਿ੍ਤਪਾਲ ਸਿੰਘ ਰਾਏ, ਗੁਰਮੇਲ ਸਿੰਘ ਗੇਲੀ, ਕਮਲਜੀਤ ਸਿੰਘ ਬਰ੍ਹਮੀ, ਟਰੱਕ ਯੂਨੀਅਨ ਰਾਏਕੋਟ ਦੇ ਮੁਨਸ਼ੀ ਹਰਪ੍ਰੀਤ ਸਿੰਘ, ਮਨੀ ਸਿੰਘ ਕੁੱਲਾਪੱਤੀ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਹਰਚੰਦ ਸਿੰਘ ਬੜੂੰਦੀ, ਸੰਤੋਖ ਸਿੰਘ ਅਕਾਲਗੜ੍ਹ ਆਦਿ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਅੱਗੇ ਵਧਾ ਸਕਦਾ ਹੈ- ਰਸੂਲਪੁਰ ਅਗਲੀ ਖ਼ਬਰ ਜੂਨੀਅਰਜ਼ ਲੈਂਡ ਪ੍ਰੀ-ਸਕੂਲ 'ਚ ਦਾਖ਼ਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।