ਚੌਲਾਂਗ, 30 ਮਾਰਚ (ਸੁਖਦੇਵ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਪਿ੍ਥੀਪਾਲ ਸਿੰਘ ਦਾਤਾ ਦੀ ਅਗਵਾਈ ਵਿਚ ਦਾਣਾ ਮੰਡੀ ਖੋਖਰ ਵਿਖੇ ਸਰਕਲ ਸਰਾਂ ਤੇ ਸਰਕਲ ਚੌਲਾਂਗ ਦੇ ਅਕਾਲੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਬਤੌਰ ਮੁੱਖ ਮਹਿਮਾਨ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਹਾਜ਼ਰ ਹੋਏ | ਰਸੂਲਪੁਰ ਨੇ ਵਰਕਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਬਿਲਕੁਲ ਖਿੱਲਰ ਗਿਆ ਹੈ | ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬੀਆ ਨੂੰ ਲਾਰੇ ਲੱਪੇ ਲਾ ਕੇ ਵਕਤ ਗੁਜ਼ਾਰ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਅੱਗੇ ਵਧਾ ਸਕਦਾ ਹੈ | ਇਸ ਮੌਕੇ ਸਰਕਲ ਪ੍ਰਧਾਨ ਪਿ੍ਥੀਪਾਲ ਸਿੰਘ ਦਾਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾ ਮਤਾ ਇਤਿਹਾਸ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਵਿਚ ਲੋਕਾਂ ਦੀ ਵੱਡੀ ਭੀੜ ਜਮਾ ਹੋਣ ਲੱਗੀ ਹੈ | ਅਖੀਰ ਵਿਚ ਸ. ਦਾਤਾ ਨੇ ਸਮੂਹ ਵਰਕਰ ਤੇ ਆਗੂਆਂ ਦਾ ਧੰਨਵਾਦ ਕੀਤਾ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬਲਕਾਰ ਸਿੰਘ ਕੰਗ, ਬਲਵਿੰਦਰ ਸਿੰਘ ਕੰਗ, ਕੈਪਟਨ ਗੁਰਸ਼ਰਨ ਸਿੰਘ, ਜਗੀਰ ਸਿੰਘ, ਨੰਬਰਦਾਰ ਜਤਿੰਦਰ ਸਿੰਘ, ਚਰਨਜੀਤ ਸਿੰਘ ਬਾਜਵਾ, ਸੁਖਜਿੰਦਰ ਸਿੰਘ ਸੰਧੂ, ਅਮਰੀਕ ਸਿੰਘ ਖੱਖ, ਗੁਰਦਿਆਲ ਸਿੰਘ ਖੱਖ, ਜੋਗਾ ਸਿੰਘ ਖੋਖਰ, ਲਖਵੀਰ ਸਿੰਘ, ਗੁਰਬਚਨ ਸਿੰਘ ਦਿਲਬਾਗ ਸਿੰਘ, ਹਰਪ੍ਰੀਤ ਸਿੰਘ, ਤਨਿੰਦਰ ਸਿੰਘ, ਕਾਬਲ ਸਿੰਘ, ਸਤਪਾਲ ਸਿੰਘ ਜੇ.ਈ, ਪ੍ਰਧਾਨ ਸੁਰਜੀਤ ਸਿੰਘ ਜੌੜਾ, ਸਤਵੰਤ ਸਿੰਘ ਕਲਿਆਣਪੁਰ ਸਾਬਕਾ ਇੰਸਪੈਕਟਰ, ਹਰਭਜਨ ਸਿੰਘ, ਕੈਪਟਨ ਮਨਜੀਤ ਸਿੰਘ, ਉਂਕਾਰ ਸਿੰਘ ਸੰਧੂ, ਚੈਨ ਸਿੰਘ, ਸੁਖਦੇਵ ਸਿੰਘ, ਅਰਜਿੰਦਰ ਸਿੰਘ, ਕਸ਼ਮੀਰ ਸਿੰਘ , ਬਲਕਾਰ ਸਿੰਘ ਦਾਤਾ, ਕੁਲਵਿੰਦਰ ਸਿੰਘ, ਸਿਕੰਦਰ ਸਿੰਘ ਦਾਤਾ, ਦਿਲਬਾਗ ਸਿੰਘ, ਜਥੇਦਾਰ ਕਾਹਨ ਸਿੰਘ, ਜਥੇਦਾਰ ਕੁਲਦੀਪ ਸਿੰਘ, ਸਰਦੂਲ ਸਿੰਘ ਖਰਲ, ਵਿਜੇ ਕੁਮਾਰ, ਪਵਨਦੀਪ ਸਿੰਘ, ਅਤੇ ਹੋਰ ਆਗੂ ਹਾਜ਼ਰ ਸਨ |