ਮੁੱਲਾਂਪੁਰ-ਦਾਖਾ, 30 ਮਾਰਚ (ਨਿਰਮਲ ਸਿੰਘ ਧਾਲੀਵਾਲ)-ਛੋਟੇ ਬੱਚਿਆਂ ਨੂੰ ਮੁੱਢਲੀ ਪੜ੍ਹਾਈ (ਤਾਲੀਮ) ਅਤੇ ਖੇਡਾਂ ਨਾਲ ਜੋੜੀ ਰੱਖਣ ਲਈ ਸ਼ਹਿਰ ਦੀ ਕੈਲਪੁਰ ਰੋਡ 'ਤੇ ਨਾਮਵਰ ਪ੍ਰੀ ਸਕੂਲ ਜੂਨੀਅਰਜ਼ ਲੈਂਡ ਛੋਟੇ ਬੱਚਿਆਂ ਦੇ ਮਾਪਿਆਂ ਦੀ ਪਸੰਦ ਬਣ ਗਿਆ | ਜੂਨੀਅਰ ਲੈਂਡ ਸਕੂਲ ਮੁਖੀ ਮੈਡਮ ਸਿਮਰਨ ਸਿੱਧੂ ਦੱਸਿਆ ਕਿ ਸਾਡੇ ਸਕੂਲ 'ਚ ਛੋਟੇ ਬੱਚਿਆਂ ਨੂੰ ਘਰੋਂ ਲਿਆਉਣ-ਛੱਡਣ ਦੇ ਨਾਲ ਕਲਾਸਾਂ 'ਚ ਬੈਠਣ ਦਾ ਨਿਯਮ ਸਿਖਾਇਆ ਜਾਂਦਾ | ਖੇਡਾਂ ਦੇ ਨਾਲ ਬੱਚਿਆਂ ਨੂੰ ਲੋੜ ਅਨੁਸਾਰ ਭੋਜਨ ਦਿੱਤਾ ਜਾਂਦਾ | ਉਨ੍ਹਾਂ ਦੱਸਿਆ ਕਿ ਪ੍ਰੀ ਸਕੂਲ ਸਿੱਖਿਆ ਛੋਟੇ ਬੱਚਿਆਂ ਲਈ ਇਕ ਪੁਲ ਵਾਂਗ ਕੰਮ ਕਰਦੀ ਹੈ, ਸਾਡੇ ਸਕੂਲ ਅੰਦਰ ਛੋਟੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਲਈ ਤਿਆਰ ਕੀਤਾ ਜਾਂਦਾ ਹੈ | ਇਥੇ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਅੱਗੇ ਜਾ ਕੇ ਬੱਚਿਆਂ ਲਈ ਸਹਾਈ ਬਣਦੀਆਂ ਹਨ | ਫੁੱਲ ਏ.ਸੀ ਅਤਿ ਆਧੁਨਿਕ ਸਹੂਲਤਾਂ ਵਾਲੇ ਜੂਨੀਅਰਜ਼ ਲੈਂਡ ਸਕੂਲ ਦੀਆਂ ਅਧਿਆਪਕਾਂ ਕੋਲ ਐੱਨ.ਟੀ.ਟੀ, ਈ.ਟੀ.ਟੀ, ਬੀ.ਐੱਡ ਪੜ੍ਹਾਈ ਹੋਣ ਕਰਕੇ ਛੋਟੇ ਬੱਚਿਆਂ ਨੂੰ ਬੜੀ ਸ਼ਿੱਦਤ ਨਾਲ ਜਮਾਤਾਂ 'ਚ ਬੈਠਣਾ-ਉੱਠਣਾ ਸਿਖਾਇਆ ਜਾਂਦਾ |