• ਡਾ. ਜਸਮੀਨ ਕੌਰ ਸ਼ੀਲਾ ਪਾਲ ਸਿੰਘ ਮੈਮੋਰੀਅਲ ਐਵਾਰਡ ਫਾਰ ਬੈਸਟ ਰੈਜੀਡਿੰਟ ਇਨ ਐੱਮ.ਡੀ ਪੀ. ਡੀ. ਆਟਿ੍ਕ ਨਾਲ ਸਨਮਾਨਿਤ
ਮੁੱਲਾਂਪੁਰ-ਦਾਖਾ, 29 ਮਾਰਚ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ-ਦਾਖਾ ਪੁਲਿਸ ਸਟੇਸ਼ਨ ਨੇੜੇ ਲੁਧਿਆਣਾ-ਫ਼ਿਰੋਜ਼ਪੁਰ ਰੋਡ 'ਤੇ ਇਲਾਕੇ ਲਈ ਇਕ ਮਹੱਤਵਪੂਰਨ ਸਿਹਤ ਸਹੂਲਤ ਦੇ ਤੌਰ 'ਤੇ ਬੱਚਿਆਂ ਲਈ ਪੀ.ਡੀ.ਆਟਿ੍ਕ (ਬਾਲ ਰੋਗ) ਹਸਪਤਾਲ ਦੀ ਸ਼ੁਰੂਆਤ ਹੋਈ | ਸੇਖੋਂ ਹਸਪਤਾਲ ਪ੍ਰਸਿੱਧ ਬਾਲ ਰੋਗ ਸਪੈਲਿਸਟ ਡਾ: ਹਰਦਿਲਪ੍ਰੀਤ ਸਿੰਘ ਸੇਖੋਂ (ਐੱਮ. ਬੀ. ਬੀ. ਐੱਸ., ਐੱਮ.ਡੀ. ਬਾਲ ਰੋਗ) ਅਤੇ ਡਾ: ਜਸਮੀਨ ਕੌਰ ਵਲੋਂ ਸਾਂਝੇ ਤੌਰ 'ਤੇ ਸ਼ੁਰੂ ਕੀਤਾ ਗਿਆ ਹੈ | ਦੋਵੇਂ ਹੀ ਡਾਕਟਰ ਬੱਚਿਆਂ ਦੀ ਸਿਹਤ ਸੰਭਾਲ ਦੇ ਖੇਤਰ ਵਿਚ ਆਪਣੇ ਗਿਆਨ, ਤਜਰਬੇ ਅਤੇ ਮਨੁੱਖਤਾ ਭਰੇ ਰਵੱਈਏ ਲਈ ਜਾਣੇ ਜਾਂਦੇ ਹਨ | ਡਾ: ਜਸਮੀਨ ਕੌਰ ਦੀਆਂ ਵਿੱਦਿਅਕ ਪ੍ਰਾਪਤੀਆਂ ਵੀ ਬਹੁਤ ਹੀ ਸ਼ਲਾਘਾਯੋਗ ਹਨ | ਉਨ੍ਹਾਂ ਨੂੰ ਐੱਮ.ਡੀ. ਬਾਲ ਰੋਗ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਅਤੇ ਮਰੀਜ਼ਾਂ ਪ੍ਰਤੀ ਉਨ੍ਹਾਂ ਦੀ ਸਮਰਪਿਤ ਸੇਵਾ ਲਈ ਪ੍ਰਸਿੱਧ ਪ੍ਰੋਫੈਸਰ ਸ਼ੀਲਾ ਸਿੰਘ ਪਾਲ ਮੈਮੋਰੀਅਲ ਐਵਾਰਡ (ਸ੍ਰੇਸ਼ਠ ਰਿਹਾਇਸ਼ੀ ਡਾਕਟਰ ਸਨਮਾਨ) ਨਾਲ ਸਨਮਾਨਿਤ ਕੀਤਾ ਗਿਆ | ਇਹ ਮਾਣਯੋਗ ਸਨਮਾਨ ਉਨ੍ਹਾਂ ਦੀ ਉਤਕਿ੍ਸ਼ਟ ਯੋਗਤਾ, ਕਠਿਨ ਮਿਹਨਤ ਅਤੇ ਬੱਚਿਆਂ ਦੀ ਸਿਹਤ ਪ੍ਰਤੀ ਉਨ੍ਹਾਂ ਦੀ ਨਿਭਾਈ ਜਾ ਰਹੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ | ਸੇਖੋਂ ਹਸਪਤਾਲ ਵਿਚ ਬੱਚਿਆਂ ਦੀਆਂ ਹਰ ਕਿਸਮ ਦੀਆਂ ਸਿਹਤ ਸਮੱਸਿਆਵਾਂ ਲਈ ਵਿਸ਼ੇਸ਼ ਇਲਾਜ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ | ਨਵਜਨਮੇ ਬੱਚਿਆਂ ਦੀ ਦੇਖਭਾਲ, ਟੀਕਾਕਰਨ, ਬੱਚਿਆਂ ਦੀਆਂ ਆਮ ਬਿਮਾਰੀਆਂ ਦਾ ਇਲਾਜ, ਵਿਕਾਸ ਸੰਬੰਧੀ ਸਲਾਹ ਅਤੇ ਐਮਰਜੈਂਸੀ ਸੇਵਾਵਾਂ (ਤੁਰੰਤ ਚਿਕਿਤਸਾ ਸੇਵਾ) ਵਰਗੀਆਂ ਸੁਵਿਧਾਵਾਂ ਇਕ ਹੀ ਛੱਤ ਹੇਠਾਂ ਉਪਲੱਬਧ ਹਨ | ਡਾ: ਜਸਮੀਨ ਕੌਰ, ਡਾ: ਹਰਦਿਲ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਿਰਫ਼ ਇਲਾਜ ਕਰਨਾ ਹੀ ਨਹੀਂ, ਸਗੋਂ ਬੱਚਿਆਂ ਦੀ ਸੰਪੂਰਨ ਸਿਹਤ ਅਤੇ ਮਾਪਿਆਂ ਦੀ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਦਾ ਦੂਰਦਰਸ਼ੀ ਸੋਚ ਹੈ ਕਿ ਇਲਾਕੇ ਦੇ ਹਰ ਬੱਚੇ ਨੂੰ ਸਮੇਂ ਸਿਰ ਅਤੇ ਮਿਆਰੀ ਇਲਾਜ ਮਿਲੇ | ਸਥਾਨਕ ਨਿਵਾਸੀਆਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹਸਪਤਾਲ ਇਲਾਕੇ ਲਈ ਇਕ ਵੱਡੀ ਲੋੜ ਸੀ ਜੋ ਹੁਣ ਪੂਰੀ ਹੋ ਗਈ ਹੈ | ਇਸ ਨਾਲ ਨਾ ਸਿਰਫ਼ ਸਮੇਂ ਦੀ ਬੱਚਤ ਹੋਵੇਗੀ ਸਗੋਂ ਬੱਚਿਆਂ ਨੂੰ ਮਾਹਿਰ ਡਾਕਟਰਾਂ ਦੀ ਸੇਵਾ ਆਪਣੇ ਇਲਾਕੇ ਵਿਚ ਹੀ ਮਿਲੇਗੀ | ਡਾ: ਹਰਦਿਲਪ੍ਰੀਤ ਸਿੰਘ ਸੇਖੋਂ ਅਤੇ ਡਾ. ਜਸਮੀਨ ਕੌਰ ਦਾ ਇਹ ਉਪਰਾਲਾ ਸਿਹਤ ਸੇਵਾ ਦੇ ਨਾਲ-ਨਾਲ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ | ਉਨ੍ਹਾਂ ਦੀ ਇਹ ਪਹਿਲ ਨਿਸ਼ਚਿਤ ਤੌਰ 'ਤੇ ਮੁੱਲਾਂਪੁਰ-ਦਾਖਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਬੱਚਿਆਂ ਲਈ ਇਕ ਨਵੀਂ ਉਮੀਦ ਵਜੋਂ ਸਾਹਮਣੇ ਆਈ ਹੈ |
ਮੰਡੀ ਮੁੱਲਾਂਪੁਰ-ਦਾਖਾ ਵਿਖੇ ਪੀ. ਡੀ. ਆਟਿ੍ਕ (ਬਾਲ ਰੋਗ) ਸੇਖੋਂ ਹਸਪਤਾਲ ਇਲਾਕੇ ਲਈ ਨਵੀਂ ਸੁਵਿਧਾ
ਅਜੀਤ ਡੈਸਕ
30-03-2026