02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪਿੰਡ ਤਲਵੰਡੀ ਰਾਏ ਦੇ 3 ਕਿਸਾਨਾਂ ਦੇ ਟਰਾਂਸਫਾਰਮਰ ਚੋਰੀ

ਅਜੀਤ ਡੈਸਕ 30-03-2026

ਰਾਏਕੋਟ, 29 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪਿੰਡਾਂ 'ਚ 4-5 ਮਹੀਨਿਆਂ ਤੋਂ ਟ੍ਰਾਂਸਫਾਰਮਰ ਚੋਰ ਗਿਰੋਹ ਸਰਗਰਮ ਹੈ, ਜੋ ਲਗਾਤਾਰ ਰਾਏਕੋਟ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ, ਗਰਿੱਪ, ਟਰਾਂਸਫਾਰਮਰ ਤੇ ਸਮਾਨ ਨੂੰ ਚੋਰੀ ਕਰਕੇ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਮਾਰ ਰਿਹਾ ਹੈ | ਇਸ ਮੌਕੇ ਪਿੰਡ ਤਲਵੰਡੀ ਰਾਏ ਦੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਧਾਲੀਵਾਲ, ਜਗਦੀਪ ਸਿੰਘ ਤਲਵੰਡੀ ਰਾਏ, ਸੁਖਦੀਪ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਰਾਤ 28-29 ਮਾਰਚ ਦੀ ਦਰਮਿਆਨੀ ਰਾਤ ਨੂੰ ਅਣ-ਪਛਾਤੇ ਚੋਰ ਗਰੋਹ ਵਲੋਂ ਕਿਸਾਨ ਅਮਰ ਸਿੰਘ ਪੁੱਤਰ ਬਿਸ਼ਨ ਸਿੰਘ, ਕਿਸਾਨ ਜਗਰੂਪ ਸਿੰਘ ਪੁੱਤਰ ਇਕਬਾਲ ਸਿੰਘ, ਕਿਸਾਨ ਅਮਰੀਕ ਸਿੰਘ ਪੁੱਤਰ ਬਿਸ਼ਨ ਸਿੰਘ ਦੇ ਖੇਤਾਂ ਦੀਆਂ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ ਕੀਤੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਿਸਾਨ ਭਗਵੰਤ ਸਿੰਘ ਪੁੱਤਰ ਨਿੱਕਾ ਸਿੰਘ, ਅਮਰ ਸਿੰਘ ਪੁੱਤਰ ਬਿਸ਼ਨ ਸਿੰਘ, ਸਵਰਨ ਸਿੰਘ ਪੁੱਤਰ ਨਿੱਕਾ ਸਿੰਘ, ਜਗਰੂਪ ਸਿੰਘ ਪੁੱਤਰ ਇਕਬਾਲ ਸਿੰਘ ਦੀਆਂ ਮੋਟਰਾਂ ਤੋਂ ਚੋਰ ਗਿਰੋਹ ਵੱਲੋਂ 11-12 ਮਾਰਚ ਦੀ ਦਰਮਿਆਨੀ ਰਾਤ ਨੂੰ ਟਰਾਂਸਫਾਰਮਰ ਕੀਤੇ ਗਏ ਸਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿਸਾਨ ਅਮਰ ਸਿੰਘ ਪੁੱਤਰ ਬਿਸ਼ਨ ਸਿੰਘ ਦੇ ਖੇਤ ਵਾਲੀ ਮੋਟਰ ਦੇ ਟਰਾਂਸਫਾਰਮਰ ਨੂੰ ਕੁਝ ਦਿਨਾਂ ਦੇ ਅੰਦਰ ਚੋਰਾਂ ਵੱਲੋਂ ਦੂਜੀ ਵਾਰ ਚੋਰੀ ਕਰ ਲਿਆ ਗਿਆ ਹੈ |
ਇਸ ਮੌਕੇ ਗੁਰਜੰਟ ਸਿੰਘ ਤਲਵੰਡੀ ਰਾਏ, ਪਰਮਿੰਦਰ ਸਿੰਘ ਤਲਵੰਡੀ ਰਾਏ, ਜਸਕਰਨ ਸਿੰਘ ਤਲਵੰਡੀ ਰਾਏ, ਮਨੀ ਸਿੰਘ ਬੁਰਜ ਨਕਲੀਆਂ, ਲਛਮਣ ਸਿੰਘ ਬੁਰਜ ਨਕਲੀਆਂ, ਬਲਵੀਰ ਸਿੰਘ ਮੁੰਡੀਆਂ ਵਾਲੇ ਆਦਿ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਟਰਾਂਸਫਾਰਮਰ ਚੋਰ ਗਰੋਹ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਕਿਉਂਕਿ ਇਸ ਚੋਰ ਗਰੋਹ ਨੇ ਕਿਸਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ, ਇਹ ਅੱਜ ਤੱਕ ਪੁਲਿਸ ਦੀ ਪਕੜ ਤੋਂ ਬਚਦੇ ਆ ਰਹੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਇਸ ਗਰੋਹ ਨੂੰ ਨੱਥ ਨਾ ਪਾਈ ਗਈ ਤਾਂ ਇਹ ਕਿਸਾਨਾਂ ਦਾ ਹੋਰ ਨੁਕਸਾਨ ਵੀ ਕਰੇਗਾ |
<br/>

ਪਿਛਲੀ ਖ਼ਬਰ ਮੰਡੀ ਮੁੱਲਾਂਪੁਰ-ਦਾਖਾ ਵਿਖੇ ਪੀ. ਡੀ. ਆਟਿ੍ਕ (ਬਾਲ ਰੋਗ) ਸੇਖੋਂ ਹਸਪਤਾਲ ਇਲਾਕੇ ਲਈ ਨਵੀਂ ਸੁਵਿਧਾ ਅਗਲੀ ਖ਼ਬਰ ਪੰਜਾਬ ਮੰਡੀ ਬੋਰਡ ਵਲੋਂ ਹੰਬੜਾਂ ਤੋਂ ਵਲੀਪੁਰ ਕਲਾਂ 18 ਫੁੱਟੀ ਸੜਕ ਬਣਾਏ ਜਾਣ 'ਚ ਵਰਤੀ ਗਈ ਘਟੀਆ ਸਮੱਗਰੀ ਦੀ ਜਾਂਚ ਹੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।