ਮੁੱਲਾਂਪੁਰ-ਦਾਖਾ, 29 ਮਾਰਚ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਫੌਜ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੁਆਰਾ ਭੇਜੇ ਸੁੱਕੇ ਦੁੱਧ ਦਾ ਨਮੂਨਾ ਫੇਲ੍ਹ ਹੋਣਾ ਪੰਜਾਬ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਫੈੱਡਰੇਸ਼ਨ ਲਿਮ: ਅਦਾਰੇ ਅਧੀਨ ਵੇਰਕਾ ਲੁਧਿਆਣਾ ਦੀ ਵੱਡੀ ਕੁਤਾਹੀ ਹੈ, ਜਨਰਲ ਮੈਨੇਜਰ ਵੇਰਕਾ ਲੁਧਿ: ਵਲੋਂ ਕੁਆਲਿਟੀ ਅਤੇ ਪ੍ਰੋਡਕਸ਼ਨ ਨਾਲ ਜੁੜੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜੀ.ਐੱਮ.ਦਾ ਦਰੁਸਤ ਫ਼ੈਸਲਾ ਅਜਿਹੇ ਹੋਰ ਅਧਿਕਾਰੀਆਂ ਵਿਰੁੱਧ ਵੀ ਪ੍ਰਭਾਵ ਨਾਲ ਕਾਰਵਾਈ ਹੋਣੀ ਚਾਹੀਦੀ ਹੈ | ਇਹ ਪ੍ਰਗਟਾਵਾ ਵੇਰਕਾ ਦੇ ਡਾਇਰੈਕਟਰ ਸੁਖਪਾਲ ਸਿੰਘ ਸੈਂਪੀ ਭਨੋਹੜ ਵਲੋਂ ਕੀਤਾ | ਡਾਇਰੈਕਟਰ ਸੁਖਪਾਲ ਸਿੰਘ ਕਿਹਾ ਕਿ ਪਲਾਟ ਲੁਧਿਆਣਾ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਦੇ ਯੋਗ ਪ੍ਰਬੰਧਾਂ ਹੇਠ ਇਹ ਵਕਾਰੀ ਸੰਸਥਾ ਵਧੀਆ ਢੰਗ ਨਾਲ ਚੱਲ ਰਹੀ ਹੈ, ਅਰਬ ਦੇਸ਼ਾਂ ਨੂੰ ਮਣਾ-ਮੂੰਹੀ ਸੁੱਕੇ ਦੁੱਧ ਪਾਊਡਰ ਨਿਰਯਾਤ ਜਾਂਦਾ ਰਿਹਾ, ਪਰ ਹੁਣ ਦੇ ਕੁਆਲਿਟੀ ਮੈਨੇਜਰ ਹੋਰ ਲੋਕਾਂ ਵੇਰਕਾ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕੀਤਾ ਹੈ | ਭਨੋਹੜ ਨੇ ਕਿਹਾ ਕਿ ਖ਼ਪਤਕਾਰਾਂ 'ਚ ਵਿਸ਼ਵਾਸ ਬਣਾਈ ਰੱਖਣ ਲਈ ਅਦਾਰੇ ਨੂੰ ਦਾਗੀ ਅਧਿਕਾਰੀ ਤੁਰੰਤ ਬਾਹਰ ਕਰਕੇ ਖ਼ਪਤਕਾਰਾਂ ਦਾ ਵਿਸ਼ਵਾਸ ਜਿੱਤਣਾ ਚਾਹੀਦਾ | ਉਨ੍ਹਾਂ ਕਿਹਾ ਕਿ ਭਾਰਤੀ ਫੌਜ਼ ਨੂੰ ਭੇਜੇ ਸੁੱਕੇ ਦੁੱਧ 'ਚ ਮਿਲਾਵਟ ਬੇਹੱਦ ਨਿੰਦਣਯੋਗ ਹੈ |