02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪੰਜਾਬ ਮੰਡੀ ਬੋਰਡ ਵਲੋਂ ਹੰਬੜਾਂ ਤੋਂ ਵਲੀਪੁਰ ਕਲਾਂ 18 ਫੁੱਟੀ ਸੜਕ ਬਣਾਏ ਜਾਣ 'ਚ ਵਰਤੀ ਗਈ ਘਟੀਆ ਸਮੱਗਰੀ ਦੀ ਜਾਂਚ ਹੋਵੇ-ਪ੍ਰਧਾਨ ਹੰਬੜਾਂ

ਅਜੀਤ ਡੈਸਕ 30-03-2026
ਹੰਬੜਾਂ 29 ਮਾਰਚ (ਮੇਜਰ ਹੰਬੜਾਂ)-ਪੰਜਾਬ ਮੰਡੀ ਬੋਰਡ ਵੱਲੋਂ ਹੰਬੜਾਂ ਤੋਂ ਵਲੀਪੁਰ ਕਲਾਂ ਨੂੰ ਜੋੜਦੀ ਸੜਕ ਨੂੰ 18 ਫੁੱਟ ਬਣਾਏ ਜਾਣ ਸਮੇਂ ਵਰਤੀ ਗਈ ਘਟੀਆ ਸਮੱਗਰੀ ਨੂੰ ਲੈ ਕੇ ਕਾਂਗਰਸ ਦੇ ਸੁਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਉਸ ਵਕਤ ਸਵਾਲ ਖੜ੍ਹੇ ਕੀਤੇ ਜਦੋਂ ਉਨ੍ਹਾਂ ਸੜਕ ਬਣਾਏ ਜਾਣ'ਚ ਵੱਡੀਆਂ ਖਾਮੀਆਂ ਦੇਖੀਆ ਤੇ ਮਹਿਕਮੇ ਨੂੰ ਜਾਣੂ ਕਰਵਾਇਆ | ਪਰ ਜਦੋਂ ਮਹਿਕਮੇ ਦੇ ਅਧਿਕਾਰੀ ਤਸੱਲੀਬਖਸ਼ ਜੁਆਬ ਨਾ ਦੇ ਸਕੇ ਤਾਂ ਉਨਾਂ ਵੱਲੋਂ ਉਕਤ ਸੜਕ ਬਣਾਏ ਜਾਣ ਵਾਲੇ ਠੇਕੇਦਾਰ ਵਿਰੁੱਧ ਉੱਚ ਅਧਿਕਾਰੀਆਂ ਨੂੰ ਕਾਰਵਾਈ ਸਬੰਧੀ ਲਿਖਤੀ ਸ਼ਕਾਇਤ ਕੀਤੇ ਜਾਣ ਅਤੇ ਸੜਕ ਵਿੱਚ ਵਰਤੀ ਗਈ ਅਣਗਹਿਲੀ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ | ਪ੍ਰਧਾਨ ਹੰਬੜਾਂ ਨੇ ਕਿਹਾ ਕਿ ਸੜਕ ਚੌੜੀ ਕਰਨ ਸਮੇਂ ਅਤੇ ਹੁਣ ਲੁੱਕ ਅਤੇ ਬਜਰੀ ਪਾਏ ਜਾਣ ਸਮੇਂ ਸੜਕ ਦੀ ਗੁਣਵਤਾ ਦਾ ਜਨਾਜਾ ਕੱਢਿਆ ਗਿਆ ਹੈ | ਮਹਾਂ ਸਿੰਘ ਬਿੱਟੂ ਧਾਲੀਵਾਲ, ਕਮਲ ਸਿੰਘ ਢੇਸੀ, ਡਾ,ਨੌਰੰਗ ਸਿੰਘ ਚੀਮਾ, ਹਰਜੀਤ ਸਿੰਘ ਖਹਿਰਾ ਸਮੇਤ ਹੋਰ ਲੋਕਾਂ ਨੇ ਵੀ ਠੇਕੇਦਾਰ ਉੱਪਰ ਉਕਤ ਸੜਕ ਨੂੰ ਬਿਨਾਂ ਲੁੱਕ ਤੋਂ ਬਣਾਏ ਜਾਣ ਦੇ ਦੋਸ ਲਗਾਏ ਕਿਉਕਿ ਉਨਾ ਕਿਹਾ ਕਿ ਸੜਕ ਬਣਾਏ ਜਾਣ ਸਮੇਂ ਮਿੱਟੀ ਉੱਪਰ ਹੀ ਬਜਰੀ ਪਾ ਦਿੱਤੀ ਗਈ ਤੇ ਜੋ ਕਿ ਬਹੁਤਾ ਸਮਾਂ ਸੜਕ ਨਹੀਂ ਚੱਲ ਸਕੇਗੀ | ਉਨਾ ਉਕਤ ਸੜਕ ਬਣਾਏ ਜਾਣ ਸਮੇਂ ਵਰਤੀ ਗਈ ਘਟੀਆਂ ਸਮਗਰੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ | ਲੋਕਾਂ ਨੇ ਕਿਹਾ ਕਿ ਆਪ ਦੇ ਹਲਕਾ ਇੰਚਾਰਜ ਡਾ. ਕੇ. ਐੱਨ. ਕੰਗ ਵੱਲੋਂ ਹਮੇਸ਼ਾ ਹੀ ਸੜਕ ਬਣਾਉਣ ਵਾਲੇ ਠੇਕੇਦਾਰ ਤੇ ਮਹਿਕਮੇਂ ਨੂੰ ਝਾੜ ਪਾਈ ਜਾ ਰਹੀ ਹੈ ਪਰ ਫਿਰ ਵੀ ਉਕਤ ਠੇਕੇਦਾਰ ਲੋਕਾਂ ਨੂੰ ਅਤੇ ਉੱਚ ਅਧਿਕਾਰੀਆ ਨੂੰ ਟਿੱਚ ਜਾਣਦੇ ਹਨ ਤੇ ਮਨ ਮਰਜੀਆਂ ਕਰ ਰਹੇ ਹਨ | ਇਸ ਸਬੰਧੀ ਜਦੋਂ ਮੰਡੀ ਬੋਰਡ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹ ਕੋਈ ਠੋਸ ਜੁਆਬ ਨਹੀਂ ਦੇ ਸਕੇ ਤੇ ਠੇਕੇਦਾਰ ਦੇ ਪੱਖ ਗਲਤ ਨੂੰ ਸਹੀ ਦਰਸਾਉਂਦੇ ਰਹੇ | ਹੁਣ ਦੇਖਣਾ ਹੋਵੇਗਾ ਕਿ ਮਹਿਕਮਾਂ ਲੋਕਾਂ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਕੀ ਕਾਰਵਾਈ ਅਮਲ ਵਿੱਚ ਲਿਉਂਦਾ ਹੈ |
ਪਿਛਲੀ ਖ਼ਬਰ ਪਿੰਡ ਤਲਵੰਡੀ ਰਾਏ ਦੇ 3 ਕਿਸਾਨਾਂ ਦੇ ਟਰਾਂਸਫਾਰਮਰ ਚੋਰੀ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰ ਸੋਢੀਆਂ ਵਿਖੇ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।