ਮੁੱਲਾਂਪੁਰ-ਦਾਖਾ, 26 ਮਾਰਚ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੇ ਵੱਖ-ਵੱਖ ਮੰਦਰਾਂ ਵਿਚ ਸ੍ਰੀ ਰਾਮ ਨੌਮੀ ਦਾ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ ਗਿਆ | ਸਥਾਨਕ ਨੀਲ ਕੰਠ ਮੰਦਰ ਵਿਖੇ ਪੰਡਿਤ ਮੁੰਨਾ ਜੀ ਵਲੋਂ ਹਵਨ, ਪੂਜਾ ਉਪਰੰਤ ਸ਼ਰਧਾਲੂ ਮਹਿਲਾਵਾਂ ਵਲੋਂ ਭਜਨ ਕੀਰਤਨ ਕੀਤਾ ਗਿਆ | ਇਸ ਮੌਕੇ ਕੰਜਕ ਪੂਜਨ ਵੀ ਹੋਇਆ | ਪੰਡਿਤ ਮੁੰਨਾ ਜੀ ਵਲੋਂ ਰਾਮ ਨੌਮੀ ਦੇ ਪਵਿੱਤਰ ਦਿਹਾੜੇ 'ਤੇ ਸ਼ਰਧਾਲੂਆਂ ਨੂੰ ਵਧਾਈ ਦਿੰਦਿਆਂ ਭਗਵਾਨ ਸ੍ਰੀ ਰਾਮ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਪੰਡਿਤ ਜੀ ਨੇ ਸੰਗਤ ਨੂੰ ਦੱਸਿਆ ਕਿ ਇਹ ਤਿਉਹਾਰ ਭਗਵਾਨ ਵਿਸ਼ਨੂੰ ਦੇ ਸੱਤਵੇਂ ਅਵਤਾਰ, ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਜੀ ਦੇ ਜਨਮ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸ੍ਰੀ ਰਾਮ ਜੀ ਦਾ ਜੀਵਨ ਸਾਨੂੰ ਸੱਚ, ਧਰਮ ਅਤੇ ਤਿਆਗ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ | ਅੱਜ ਦੇ ਪਵਿੱਤਰ ਦਿਹਾੜੇ 'ਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਅੰਦਰ ਰਾਮ ਵਰਗੇ ਗੁਣ ਪੈਦਾ ਕਰੀਏ ਅਤੇ ਸਮਾਜ ਵਿਚ ਪ੍ਰੇਮ ਤੇ ਭਾਈਚਾਰਾ ਫੈਲਾਈਏ | ਰਾਮ ਨੌਮੀ ਦਾ ਇਹ ਉਤਸਵ ਕੇਵਲ ਇਕ ਤਿਉਹਾਰ ਨਹੀਂ, ਸਗੋਂ ਮਾਨਵਤਾ ਦੀ ਜਿੱਤ ਦਾ ਪ੍ਰਤੀਕ ਹੈ | ਰਾਮ ਨੌਮੀ ਮੌਕੇ ਸ਼ਰਧਾਲੂਆਂ ਵਲੋਂ ਸ਼ਹਿਰ ਅੰਦਰ ਵੱਖ-ਵੱਖ ਥਾਂਈਾ ਲੰਗਰ ਲਗਾਏ |