ਦੋਰਾਹਾ, 26 ਮਾਰਚ (ਪੱਤਰ ਪ੍ਰੇਰਕ)-ਸੱਚਖੰਡ ਵਾਸੀ ਸੰਤ ਬਾਬਾ ਭਗਵਾਨ ਸਿੰਘ ਗੁਰਦੁਆਰਾ ਰੇਰੂ ਸਾਹਿਬ ਪਿੰਡ ਰਾਮਪੁਰ ਅਤੇ ਗੁਰਮਤਿ ਸੰਗੀਤ ਵਿਦਿਆਲਾ ਬੁੰਗਾ ਸਾਹਿਬ ਪਿੰਡ ਰਾਮਪੁਰ ਦੇ ਸੰਸਥਾਪਕ ਸੱਚਖੰਡ ਵਾਸੀ ਸੰਤ ਬਾਬਾ ਗੁਰਮੇਲ ਸਿੰਘ ਦੇ ਅਸਥ ਜਲ ਪ੍ਰਵਾਹ ਸਥਾਨ 'ਹਰੀ ਕੇ ਪੱਤਣ' ਜ਼ਿਲ੍ਹਾ ਤਰਨਤਾਰਨ ਵਿਖੇ ਹਰ ਸਾਲ ਦੀ ਤਰ੍ਹਾਂ, ਮਾਰਚ 27, 28, 29 (ਸ਼ੁੱਕਰਵਾਰ, ਸ਼ਨੀਵਾਰ, ਐਤਵਾਰ) ਨੂੰ ਤਿੰਨ ਦਿਨਾ ਸਮਾਗਮ ਹੋ ਰਿਹਾ ਹੈ | ਜਿਸ ਦੇ ਬਾਰੇ ਮੁੱਖ ਸੇਵਾਦਾਰ ਸੰਤ ਬਾਬਾ ਹਰਨੇਕ ਸਿੰਘ, ਭਾਈ ਅਵਤਾਰ ਸਿੰਘ (ਕੀਰਤਨੀਏ) ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਮਾਗਮ ਪਿੰਡ ਰਾਮਪੁਰ, ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ |