18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮਹਿਲਾ ਦੇ ਗੰਭੀਰ ਦੋਸ਼ਾਂ ਉਪਰੰਤ ਕਾਰੋਬਾਰੀ ਬ੍ਰਹਮਦੀਪ ਸਿੱਧੂ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 27-03-2026
ਗੁਰੂਸਰ ਸੁਧਾਰ, 26 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਪੁਲਿਸ ਨੇ ਕਸਬੇ ਦੇ ਪ੍ਰਸਿੱਧ ਤੇ ਨਾਮੀ ਕਾਰੋਬਾਰੀ ਬ੍ਰਹਮਦੀਪ ਸਿੰਘ ਸਿੱਧੂ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 75,78,79 ਤਹਿਤ ਮੁਕੱਦਮਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਮਹਿਲਾ ਨੇ ਪੁੁਲਿਸ ਨੂੰ ਦੱਸਿਆ ਕਿ ਉਸ ਨੇ ਜਨਵਰੀ ਮਹੀਨੇ ਅੱਬੂਵਾਲ ਰੋਡ ਸਥਿਤ ਬ੍ਰਹਮਦੀਪ ਸਿੰਘ ਸਿੱਧੂ ਦੇ ਦਫ਼ਤਰ ਤੋਂ 35 ਹਜ਼ਾਰ ਰੁਪਏ ਫਾਈਨਾਂਸ ਕਰਵਾਏ ਸਨ ਤੇ ਮੈਂ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਾਪਸ ਦੇਣੇ ਸਨ | ਉਸ ਨੇ ਦੱਸਿਆ ਕਿ 7 ਮਾਰਚ ਨੂੰ ਬ੍ਰਹਮਦੀਪ ਸਿੱਧੂ ਵਲੋਂ ਪੈਸੇ ਵਾਪਸ ਨਾ ਕਰਨ ਦਾ ਮੈਨੂੰ ਫ਼ੋਨ ਆਇਆ ਅਤੇ ਮੈਂ ਉਸੇ ਦਿਨ ਸ਼ਾਮ ਨੂੰ ਬ੍ਰਹਮਦੀਪ ਦੇ ਦਫ਼ਤਰ ਗੱਲਬਾਤ ਲਈ ਚਲੀ ਗਈ | ਮਹਿਲਾ ਅਨੁਸਾਰ ਦਫ਼ਤਰ ਪਹੁੰਚਣ 'ਤੇ ਬ੍ਰਹਮਦੀਪ ਸਿੱਧੂ ਨੇ ਮੈਨੂੰ ਕਿਹਾ ਕਿ ਪੈਸੇ ਵਾਪਸ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਹਰ ਹਫ਼ਤੇ ਮੇਰੇ ਨਾਲ ਰਾਤ ਰਹੋ ਤੇ ਇਕ ਰਾਤ ਬਦਲੇ ਮੈਂ ਪੰਜ ਹਜ਼ਾਰ ਰੁਪਏ ਦੇਵਾਂਗਾਂ ਤੇ ਸਾਲ ਵਿਚ ਪੰਜ-ਛੇ ਲੱਖ ਰੁਪਏ ਦੇਣ ਦੀ ਗੱਲ ਆਖ਼ੀ | ਉਸ ਅਨੁਸਾਰ ਬ੍ਰਹਮਦੀਪ ਸਿੱਧੂ ਨੇ ਮੇਰੇ ਦਸਤਖ਼ਤਾਂ ਵਾਲੇ ਕੁਝ ਕਾਗਜ਼ ਸਾੜ ਦਿੱਤੇ ਤੇ ਕੁਝ ਰੱਖ ਲਏ ਜਿੰਨ੍ਹਾਂ ਦੀ ਉਹ ਦਰੁਵਰਤੋਂ ਕਰ ਸਕਦਾ ਹੈ | ਮਹਿਲਾ ਨੇ ਇਹ ਵੀ ਦੋਸ਼ ਲਗਾਇਆ ਕਿ ਜਿਥੇ ਮੈਂ ਕੰਮ ਕਰਦੀ ਸੀ, ਉਸ ਦਫ਼ਤਰ ਪਹੁੰਚ ਕੇ ਵੀ ਬ੍ਰਹਮਦੀਪ ਸਿੱਧੂ ਵਲੋਂ ਮੈਨੂੰ ਜ਼ਲੀਲ ਕੀਤਾ ਗਿਆ ਤੇ ਸਿੱਟੇ ਵਜੋਂ ਮੈਨੂੰ ਨੌਕਰੀ ਤੋਂ ਹੱਥ ਧੋਣੇ ਪਏ | ਡੀ.ਐੱਸ.ਪੀ. ਦਾਖਾ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਮੁਖੀ ਸੁਧਾਰ ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਬ੍ਰਹਮਦੀਪ ਸਿੱਧੂ ਪੁਲਿਸ ਦੀ ਗਿ੍ਫ਼ਤ ਵਿਚ ਹੈ ਤੇ ਉਸ ਵਿਰੁੱਧ ਪੁਖਤਾ ਸਬੂਤਾਂ ਤੋਂ ਬਿਨਾਂ ਮਹਿਲਾ ਨਾਲ ਫ਼ੋਨ ਕਾਲ ਰਿਕਾਰਡਿੰਗ ਮੌਜੂਦ ਹੈ 'ਤੇ ਮਾਮਲੇ ਦੀ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਦੇ ਨਾਨਕੇ ਨਗਰ ਬੜੂੰਦੀ 'ਚ ਸੰਗਤਾਂ ਦਾ ਭਾਰੀ ਇਕੱਠ ਅਗਲੀ ਖ਼ਬਰ ਪੈਟਰੋਲੀਅਮ ਪਦਾਰਥਾਂ ਦੀ ਕਾਲਾਬਜ਼ਾਰੀ ਵਾਲਿਆਂ ਵਿਰੁੱਧ ਨਕੇਲ ਕਸੀ ਜਾਵੇ-ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।