18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪੈਟਰੋਲੀਅਮ ਪਦਾਰਥਾਂ ਦੀ ਕਾਲਾਬਜ਼ਾਰੀ ਵਾਲਿਆਂ ਵਿਰੁੱਧ ਨਕੇਲ ਕਸੀ ਜਾਵੇ-ਇਯਾਲੀ

ਅਜੀਤ ਡੈਸਕ 27-03-2026
ਮੁੱਲਾਂਪੁਰ-ਦਾਖਾ, 26 ਮਾਰਚ (ਨਿਰਮਲ ਸਿੰਘ ਧਾਲੀਵਾਲ)-ਈਰਾਨ ਤੇ ਇਜ਼ਰਾਈਲ-ਅਮਰੀਕਾ ਜੰਗ ਦਾ ਪੂਰੇ ਪੱਛਮੀ ਦੇਸ਼ਾਂ ਨੂੰ ਫ਼ਿਕਰ ਕਰਦਿਆਂ ਕੋਈ ਸਾਰਥਿਕ ਹੱਲ ਕੱਢਣਾ ਚਾਹੀਦਾ, ਜੰਗਾਂ ਲੋਕਾਈ ਦਾ ਹੱਲ ਨਹੀਂ ਹਨ, ਜੰਗਾਂ ਵਿਚ ਸਾਮਰਾਜੀ ਤਾਕਤਾਂ ਦੇ ਬਾਰੂਦ ਨਾਲ ਭੋਲੇ-ਭਾਲੇ ਅਤੇ ਬੇਕਸੂਰ ਲੋਕ ਹੀ ਮਾਰੇ ਜਾਂਦੇ ਹਨ, ਖੁਸ਼ਹਾਲ ਤੇ ਸੁਖੀ ਵਸਦੇ ਲੋਕ ਕਦੀ ਜੰਗ ਨਹੀਂ ਚਾਹੁੰਦੇ, ਇਹ ਚਿੰਤਾ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਵਲੋਂ ਪ੍ਰਗਟਾਈ | ਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਰਸੋਈ ਗੈਸ ਸਿਲੰਡਰ ਜਾਂ ਡੀਜ਼ਲ-ਪੈਟਰੋਲ ਸੰਕਟ ਦੇ ਚੱਲਦਿਆਂ ਕੋਵਿਡ ਵਰਗੇ ਹਾਲਾਤ ਨਾ ਬਣ ਜਾਣ ਵਰਗੇ ਬਿਆਨ ਦੀ ਥਾਂ ਹੌਂਸਲਾ ਦੇਣਾ ਚਾਹੀਦਾ ਕਿ ਸੰਕਟ ਦੌਰਾਨ ਪੈਟਰੋਲੀਅਮ ਪਦਾਰਥਾਂ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ | ਇਯਾਲੀ ਨੇ ਕਿਹਾ ਕਿ ਕੇਂਦਰ ਹੋਵੇ ਜਾਂ ਰਾਜ ਸਰਕਾਰ ਦੋਵਾਂ ਵਲੋਂ ਪੈਟਰੋਲੀਅਮ ਪਦਾਰਥਾਂ ਦੀ ਕਾਲਾਬਜ਼ਾਰੀ ਵਾਲਿਆਂ ਵਿਰੁੱਧ ਨਕੇਲ ਕੱਸਣੀ ਚਾਹੀਦੀ ਹੈ, ਸਰਮਾਏਦਾਰ ਵਰਗ ਨੂੰ ਅੱਜ ਵੀ ਗੈਸ ਸਿਲੰਡਰ ਘਰ ਪਹੁੰਚ ਰਿਹਾ, ਜਦ ਕਿ ਮੱਧ ਵਰਗੀ ਤੇ ਹੇਠਲਾ ਵਰਗ ਐੱਲ.ਪੀ.ਜੀ ਸੰਕਟ ਦੌਰਾਨ ਲੰਮੀਆਂ ਕਤਾਰਾਂ 'ਚ ਲੱਗਾ ਹੋਇਆ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ 25 ਦਿਨਾਂ ਦੀ ਥਾਂ 35 ਦਿਨ ਕਰਨ ਨਾਲੋਂ ਐੱਲ.ਪੀ.ਜੀ ਦੀ ਕਾਲਾਬਜ਼ਾਰੀ ਰੋਕੀ ਜਾਵੇ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕੌਮਾਂਤਰੀ ਤੇਲ ਸਪਲਾਈ ਘਟ ਜਾਣ ਨਾਲ ਖੇਤੀ ਲਈ ਲੋੜੀਂਦੀਆਂ ਖਾਦਾਂ ਦਾ ਸੰਕਟ ਵੀ ਖੜ੍ਹਾ ਹੋ ਸਕਦਾ | ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਟੈਕਸ ਮੁਕਤ ਵਪਾਰ ਦਾ ਵੀ ਵਿਰੋਧ ਹੋਣਾ ਚਾਹੀਦਾ, ਕਿਉਂਕਿ ਇਹ ਖੇਤੀ ਲਈ ਬੇਹੱਦ ਘਾਤਕ ਹੈ |
ਪਿਛਲੀ ਖ਼ਬਰ ਮਹਿਲਾ ਦੇ ਗੰਭੀਰ ਦੋਸ਼ਾਂ ਉਪਰੰਤ ਕਾਰੋਬਾਰੀ ਬ੍ਰਹਮਦੀਪ ਸਿੱਧੂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਹਰਪ੍ਰੀਤ ਸਿੰਘ ਸਿੰਮਕ ਇੰਚਾਰਜ ਹਲਕਾ ਗਿੱਲ ਦੀ ਅਗਵਾਈ 'ਚ ਹਲਕੇ 'ਚ ਪਾਰਟੀ ਮਜ਼ਬੂਤ ਹੋਈ-ਪ੍ਰਧਾਨ ਸਲਮੇਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।