• ਨਗਰ ਨਿਵਾਸੀਆਂ ਨੇ ਥਾਂ-ਥਾਂ ਲੰਗਰ ਲਗਾ ਕੇ ਕੀਤਾ ਸੰਗਤਾਂ ਦਾ ਸਵਾਗਤ
ਲੋਹਟਬੱਦੀ, 26 ਮਾਰਚ (ਕੁਲਵਿੰਦਰ ਸਿੰਘ ਡਾਂਗੋਂ)-ਅੱਜ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਨਾਨਕੇ ਨਗਰ ਪਿੰਡ ਬੜੂੰਦੀ ਵਿਖੇ ਪੱਤੀ ਮਾਨਾਂ ਤੋਂ ਸੱਚਖੰਡਵਾਸੀ ਸੰਤ ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਦੇ ਅਸਥਾਨ ਤੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ 'ਚ ਸੰਗਤਾਂ ਦਾ ਜਨ ਸੈਲਾਬ ਉਮੜਿਆ | ਪੂਰੇ ਪਿੰਡ ਦੇ ਆਸੇ-ਪਾਸੇ ਸੰਗਤਾਂ ਦੀਆਂ ਵੱਡੀਆਂ ਰੌਣਕਾਂ ਅਤੇ ਵੱਖ-ਵੱਖ ਗੱਡੀਆਂ-ਮੋਟਰਾਂ ਦੀ ਭੀੜ ਵੇਖੀ ਗਈ | ਨਗਰ ਨਿਵਾਸੀਆਂ ਵਲੋਂ
ਸਮੂਹਿਕ ਤੌਰ 'ਤੇ ਵਿਦੇਸ਼ਾਂ 'ਚ ਗਏ ਪਰਿਵਾਰਾਂ ਵਲੋਂ, ਮਾਨਾਂ, ਰੋੋਕ, ਭੋਜੂ ਅਤੇ ਸੇਖੋਂ ਪੱਤੀ ਦੀਆਂ ਸੰਗਤਾਂ ਵਲੋਂ ਥਾਂ-ਥਾਂ ਲੰਗਰ ਲਗਾ ਕੇ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਹਾਕਮ ਸਿੰਘ ਠੇਕੇਦਾਰ ਵਿਧਾਇਕ ਹਲਕਾ ਰਾਏਕੋਟ, ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗ੍ਰੇਨ ਪੰਜਾਬ, ਗੁਰਸ਼ਰਨ ਸਿੰਘ ਗਰੇਵਾਲ/ਬੜੂੰਦੀ ਸੀਨੀਅਰ ਅਕਾਲੀ ਆਗੂ, ਅੰਮਿ੍ਤਪਾਲ ਸਿੰਘ ਹੈਪੀ ਬੜੂੰਦੀ ਮੈਂਬਰ ਵਪਾਰ ਕਮਿਸ਼ਨ, ਬਲਕਾਰ ਸਿੰਘ ਜਰਮਨ ਪ੍ਰਧਾਨ ਖੇਤੀਬਾੜੀ ਸਭਾ, ਅੰਮਿ੍ਤਪਾਲ ਸਿੰਘ, ਜਸਵਿੰਦਰ ਸਿੰਘ ਬਿੱਟੂ ਸਰਪੰਚ ਬੜੂੰਦੀ, ਸੁਖਦੇਵ ਸਿੰਘ ਵਾਲੀਆ ਪ੍ਰਧਾਨ, ਐਡਵੋਕੇਟ ਰਮਨਦੀਪ ਸਿੰਘ ਵਾਲੀਆ, ਕਮਲਜੀਤ ਸਿੰਘ ਕਮਲ ਧਾਲੀਵਾਲ ਪ੍ਰਧਾਨ, ਪ੍ਰਦੀਪ ਸਿੰਘ ਵਾਲੀਆ, ਇੰਦਰਜੀਤ ਸਿੰਘ ਵਾਲੀਆ, ਸੁਖਵਿੰਦਰ ਸਿੰਘ ਬਿੰਦਰਾ ਡਾਂਗੋਂ, ਜਸਪਾਲ ਸਿੰਘ ਪਾਲੀ ਧਾਲੀਵਾਲ, ਸੁਖਵੀਰ ਸਿੰਘ ਪ੍ਰੇਮ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ, ਪਰਮੋਦ ਸਿੰਘ ਬਾਟਾ ਪੰਚ, ਜਗਰੂਪ ਸਿੰਘ ਫੌਜੀ, ਜਗਦੀਸ਼ ਸਿੰਘ ਬੈਂਕ ਵਾਲੇ, ਮਾ: ਮਨਜੀਤ ਸਿੰਘ, ਮਾ: ਲਖਵੀਰ ਸਿੰਘ ਬੀ.ਐੱਲ.ਓ, ਸੁਰਜੀਤ ਸਿੰਘ ਵਾਲੀਆ, ਹਾਕਮ ਸਿੰਘ ਧਾਲੀਵਾਲ, ਕਾਕਾ ਵਾਲੀਆ, ਅਮਰਜੀਤ ਸਿੰਘ ਪੰਨੂ ਬਿਜਲੀ ਬੋਰਡ, ਰਾਜਿੰਦਰ ਸਿੰਘ ਕਾਕਾ ਸਾਬਕਾ ਪੰਚ, ਹਰਪ੍ਰੀਤ ਸਿੰਘ ਧਾਲੀਵਾਲ, ਰਿੰਪੀ ਲਤਾਲਾ, ਦਰਸ਼ਨ ਸਿੰਘ ਦਰਸੀ, ਬਹਾਦਰ ਸਿੰਘ ਪੰਚ, ਪੰਚ ਗੁਰਦੀਪ ਸਿੰਘ, ਨੰਬਰਦਾਰ ਜਗਤਾਰ ਸਿੰਘ ਭੋਲਾ, ਅੰਮਿ੍ਤਪਾਲ ਸਿੰਘ ਖੰਡੂਰ, ਗੁਰਮੁਖ ਸਿੰਘ ਲਤਾਲਾ ਆਦਿ ਹਾਜ਼ਰ ਸਨ |
ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਦੇ ਨਾਨਕੇ ਨਗਰ ਬੜੂੰਦੀ 'ਚ ਸੰਗਤਾਂ ਦਾ ਭਾਰੀ ਇਕੱਠ
ਅਜੀਤ ਡੈਸਕ
27-03-2026