27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਕਲਾਂ ਵਿਖੇ ਨਵੇਂ ਇੰਟਰੈਕਟਿਵ ਫੈਲਟ ਪੈਨਲ ਲਗਾਏ

ਅਜੀਤ ਡੈਸਕ 26-03-2026
ਚੌਂਕੀਮਾਨ, 25 ਮਾਰਚ (ਤੇਜਿੰਦਰ ਸਿੰਘ ਚੱਢਾ)-ਸਕੂਲੀ ਸਿੱਖਿਆ ਨੂੰ ਅਤਿ ਅਧੁਨਿਕ ਬਣਾਉਣ ਲਈ ਅਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਕਲਾਂ ਵਿਖੇ ਦੋ ਇੰਟਰੈਕਟਿਵ ਫਲੈਟ ਪੈਨਲ ਦਿੱਤੇ ਗਏ | ਅੱਜ ਫਲੈਟ ਪੈਨਲ ਦੀ ਸ਼ੁਰੂਆਤ ਕਰਨ ਲਈ ਪਿੰਡ ਦੇ ਸਰਪੰਚ ਬੀਬੀ ਗੁਰਜੀਤ ਕੌਰ ਸਿੱਧਵਾਂ, ਪੰਚ ਨਿਸ਼ਾ ਮਲਹੋਤਰਾ, ਗੁਰਮੀਤ ਸਿੰਘ ਯੂ.ਐੱਸ.ਏ., ਐੱਸ.ਐੱਮ.ਸੀ. ਕਮੇਟੀ ਚੇਅਰਪਰਸਨ ਕੁਲਵਿੰਦਰ ਕੌਰ ਤੇ ਮੈਂਬਰ ਸਾਹਿਬਾਨ, ਮੀਰੀ-ਪੀਰੀ ਐਜੂਕੇਸ਼ਨਲ ਟਰੱਸਟ ਤੋਂ ਸੁਖਮਿੰਦਰ ਸਿੰਘ ਤੇ ਰਘੁਬੀਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸਤਵਿੰਦਰ ਸਿੰਘ ਨੇ ਸਕੂਲ ਵਿਚ ਪਹੁੰਚਣ 'ਤੇ ਪਤਵੰਤੇ ਸੱਜਣਾ ਦਾ ਰਸਮੀ ਸਵਾਗਤ ਕਰਦਿਆਂ ਜੀ ਆਇਆ ਕਿਹਾ | ਇਸ ਮੌਕੇ ਸਰਪੰਚ ਬੀਬੀ ਗੁਰਜੀਤ ਕੌਰ ਸਿੱਧਵਾਂ, ਸੁਖਮਿੰਦਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਅਤੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦਾ ਪੀ.ਐੱਮ.ਸ੍ਰੀ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਹੁਣ ਨਵੀਂਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਤੇ ਸਕੂਲ ਵਿਚ ਵਿਦਿਆਰਥੀਆਂ ਲਈ ਲੋੜੀਂਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ | ਸਕੂਲ ਦੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਨੇ ਆਏ ਹੋਏ ਸਮੂਹ ਪਤਵੰਤੇ ਸੱਜਣਾ, ਪੰਚਾਇਤ ਮੈਂਬਰਾਂ ਅਤੇ ਐੱਸ.ਐੱਮ.ਸੀ. ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਫਲੈਟ ਪੈਨਲਾਂ ਨਾਲ ਹੁਣ ਵਿਦਿਆਰਥੀ ਕਿਸੇ ਵੀ ਵਿਸ਼ੇ ਨੂੰ ਬਹੁਤ ਹੀ ਆਸਾਨੀ ਨਾਲ ਪੜ੍ਹ ਅਤੇ ਸਮਝ ਸਕਣਗੇ ਤੇ ਸਕੂਲ ਵਿਚ ਪੜ੍ਹਾਈ ਸਬੰਧੀ ਹਰੇਕ ਸਹੂਲਤ ਉਪਲੱਬਧ ਹੈ ਤੇ ਪਿੰਡ ਵਾਸੀਆਂ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਆਪਣੇ ਬੱਚਿਆਂ ਨੂੰ ਇਸ ਸਕੂਲ ਵਿਚ ਇਨਰੋਲ ਕਰਵਾਉਣ | ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ |
ਪਿਛਲੀ ਖ਼ਬਰ ਭੀਮ ਪੇਮੈਂਟਸ ਐਪ ਵਲੋਂ ਐਂਡਰੌਇਡ ਅਤੇ ਆਈ.ਓ.ਐਸ 'ਤੇ ਭੁਗਤਾਨ ਲਈ ਬਾਇਓਮੈਟਰਿਕ ਪ੍ਰਮਾਣੀਕਰਨ ਸ਼ੁਰੂ ਅਗਲੀ ਖ਼ਬਰ ਮੰਡੀ ਮੁੱਲਾਂਪੁਰ 'ਚ 'ਸਰਕਾਰ ਲੋਕਾਂ ਦੇ ਦੁਆਰ' ਮੁਹਿੰਮ ਹੇਠ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।