03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਨਮਤੀ ਵਿਮਲ ਜੈਨ ਸਕੂਲ ਦੇ ਵਿਦਿਆਰਥੀਆਂ ਦਾ ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 01-02-2026
ਜਗਰਾਉਂ, 31 ਜਨਵਰੀ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿੱਦਿਅਕ ਖੇਤਰ ਅਤੇ ਖੇਡ ਜਗਤ ਵਿਚ ਇਲਾਕੇ ਦੀ ਮੋਹਰੀ ਸੰਸਥਾ ਵਜੋਂ ਜਾਣੀ ਜਾਂਦੀ ਹੈ | ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਲਾਲਾ ਲਾਜਪਤ ਰਾਏ ਡੀ.ਏ.ਵੀ ਕਾਲਜ ਵਲੋਂ ਆਯੋਜਿਤ ਕੀਤੇ ਗਏ 161 ਜਨਮ ਦਿਨ ਨੂੰ ਸਮਰਪਿਤ ਕਾਰਵਾਂਨ-ਦੇ-ਹੁਨਰ ਪ੍ਰਤੀਯੋਗਤਾ ਵਿਚ ਭਾਗ ਲੈ ਕੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ | ਉਨ੍ਹਾਂ ਨੇ ਦੱਸਿਆ ਕਿ ਪੋਟ ਮੇਕਿੰਗ ਵਿਚ ਗਿਆਰ੍ਹਵੀ ਸਾਇੰਸ ਗਰੁੱਪ ਦੀ ਵਿਦਿਆਰਥਣ ਆਰਤੀ ਨੇ ਪਹਿਲਾ, ਲੇਖ ਰਚਨਾ ਵਿਚ ਨੌਵੀਂ ਜਮਾਤ ਦੀ ਮੁਸਕਾਨ ਨੇ ਪਹਿਲਾਂ ਅਤੇ ਗਿਆਰ੍ਹਵੀਂ ਸਾਇੰਸ ਗਰੁੱਪ ਦੀ ਵਿਦਿਆਰਥਣ ਆਰੂਸੀ ਨੇ ਦੂਸਰਾ, ਸੁੰਦਰ ਲਿਖਾਈ ਵਿਚ ਗਿਆਰ੍ਹਵੀਂ ਕਾਮਰਸ ਗਰੁੱਪ ਦੀ ਵਿਦਿਆਰਥਣ ਹਰਨੂਰਜੋਤ ਕੌਰ ਤੇ ਆਰਟਸ ਗਰੁੱਪ ਦੀ ਲੱਛਮੀ ਨੇ ਸਾਂਝੇ ਤੌਰ 'ਤੇ ਦੁਸਰਾ ਸਥਾਨ, ਮਹਿੰਦੀ ਮੁਕਾਬਲੇ ਵਿਚ ਗਿਆਰ੍ਹਵੀਂ ਸਾਇੰਸ ਗਰੁੱਪ ਦੀ ਮੁਸਕਾਨ ਵਰਮਾ ਨੇ ਦੂਸਰਾ ਸਥਾਨ, ਭਾਸ਼ਣ ਪ੍ਰਤੀਯੋਗਤਾ ਵਿਚ ਗਿਆਰ੍ਹਵੀਂ ਸਾਇੰਸ ਗਰੁੱਪ ਦੀ ਤਰੂਨਪ੍ਰੀਤ ਕੌਰ ਨੇ ਤੀਸਰਾ ਸਥਾਨ, ਪੋਸਟਰ ਮੇਕਿੰਗ ਵਿਚ ਅੱਠਵੀਂ ਜਮਾਤ ਦੇ ਅਰੁਨ ਸਿੰਘ ਨੇ ਤੀਸਰਾ ਸਥਾਨ, ਰੰਗੋਲੀ ਪ੍ਰਤੀਯੋਗਤਾ ਵਿਚ ਪ੍ਰਭਸਿਮਰਨ ਕੌਰ ਅਤੇ ਪਰਦੀਪ ਕੌਰ ਬਾਰ੍ਹਵੀਂ ਆਰਟਸ ਦੀਆਂ ਵਿਦਿਆਰਥਣਾਂ ਨੇ ਸਾਂਝੇ ਰੂਪ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਸਮੇਂ ਸਕੂਲ ਦੇ ਪ੍ਰਧਾਨ ਰਾਮੇਸ਼ ਜੈਨ, ਸੈਕਟਰੀ ਮਹਾਂਵੀਰ ਜੈਨ ਨੇ ਬੱਚਿਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮਲਕੀਤ ਕੌਰ, ਕੁਲਦੀਪ ਕੌਰ, ਨਵਜੋਤ ਕੌਰ, ਅੰਕਿਤਾ ਗੁਪਤਾ, ਵੀਰਪਾਲ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਏਡ ਵਲੋਂ ਖ਼ਾਲਸਾ ਸ:ਸ: ਸਕੂਲ ਦੇ ਵਿਦਿਆਰਥੀਆਂ ਨੂੰ ਜਰਸੀਆਂ-ਜੁਰਾਬਾਂ ਭੇਟ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਲੰਗਰ ਦਾ ਟਰੱਕ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।