17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਡੱਲਾ ਦੀ ਕੋਆਪ੍ਰੇਟਿਵ ਸੁਸਾਇਟੀ ਡਿਫਾਲਟਰ ਮੁਕਤ ਹੋਈ-ਪ੍ਰਧਾਨ ਡੱਲਾ

ਅਜੀਤ ਡੈਸਕ 24-01-2026
ਹਠੂਰ, 23 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਪਿੰਡ ਡੱਲਾ ਦੀ ਕੋਆਪ੍ਰਟਿਵ ਸੁਸਾਇਟੀ ਵਿਖੇ ਅੱਜ ਸੁਸਾਇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਬਿੱਟੂ ਡੱਲਾ ਦਾ ਨਗਰ ਵਾਸੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਸਰਪੰਚ ਚੰਦ ਸਿੰਘ ਡੱਲਾ ਨੇ ਵਿਸ਼ੇਸ਼ ਤੌਰ 'ਤੇ ਸਨਮਾਨ ਕਰਦਿਆਂ ਵਿਸ਼ੇਸ਼ ਤੌਰ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਕਈ ਕਾਰਨਾਂ ਕਰਕੇ ਡਿਫਾਲਟਰ ਚੱਲ ਰਹੀ ਸੀ | ਜਿਸ ਨੂੰ ਡਿਫਾਲਟਰ ਮੁਕਤ ਕਰਨ ਲਈ ਸੁਸਾਇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਬਿੱਟੂ ਅਤੇ ਸੈਕਟਰੀ ਹਰਮਨਦੀਪ ਸਿੰਘ ਦੀ ਸਖ਼ਤ ਮਿਹਨਤ ਅਤੇ ਸੂਝਬੂਝਤਾ ਨਾਲ ਹੁਣ ਇਹ ਡਿਫਾਲਟਰ ਮੁਕਤ ਹੋ ਗਈ ਹੈ | ਜਿਸ ਕਰਕੇ ਉਨ੍ਹਾਂ ਨੇ ਪ੍ਰਧਾਨ ਇੰਦਰਜੀਤ ਸਿੰਘ ਬਿੱਟੂ ਅਤੇ ਸੈਕਟਰੀ ਹਰਮਨਦੀਪ ਸਿੰਘ ਦਾ ਨਗਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਹੈ | ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਕਾਰਜ ਵੀ ਪ੍ਰਧਾਨ ਚੰਦ ਸਿੰਘ ਡੱਲਾ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ, ਜਿਸ ਲਈ ਉਹ ਉਨ੍ਹਾਂ ਰਿਣੀ ਹਨ | ਇਸ ਮੌਕੇ ਜਗਜੀਤ ਸਿੰਘ ਡੱਲਾ, ਅਵਤਾਰ ਸਿੰਘ, ਗੁਰਮੇਲ ਸਿੰਘ, ਧਰਮ ਸਿੰਘ ਪਰਿਵਾਰ ਸਿੰਘ ਅਤੇ ਸੁਸਾਇਟੀ ਦੇ ਮੈਂਬਰ ਤੇ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਬੜੂੰਦੀ ਪਾਰਕ 'ਚ ਸਵਰਗੀ ਬਿਕਰਮਜੀਤ ਸਿੰਘ ਵਾਲੀਆ ਦੀ ਯਾਦ 'ਚ ਸ਼ੈੱਡ ਦੀ ਉਸਾਰੀ ਅਗਲੀ ਖ਼ਬਰ ਵਿਧਾਇਕਾ ਬੀਬੀ ਮਾਣੂੰਕੇ ਵਲੋਂ ਜਗਰਾਉਂ ਤੇ ਕਾਉਂਕੇ ਕਲਾਂ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਸਕੀਮ ਦਾ ਕੀਤਾ ਆਗਾਜ਼ • ਪਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।