18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਦਾਖਾ ਪੁਲਿਸ ਦੀ ਗੱਡੀ ਪਲਟੀ ਗੈਂਗਸਟਰ ਸਮੇਤ ਕਈ ਜ਼ਖ਼ਮੀ

ਅਜੀਤ ਡੈਸਕ 24-01-2026
ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਦਿਨੀਂ ਗੈਂਗਸਟਰਾਂ ਦੇ ਆਦੇਸ਼ਾਂ ਨਾਲ ਧਮਕੀ ਭਰੇ ਫਿਰੌਤੀ ਫ਼ੋਨ ਅਤੇ ਫਾਇਰਿੰਗ ਮਾਮਲਿਆਂ 'ਚ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਦੀ ਦਾਖਾ ਪੁਲਿਸ ਅਪਰਾਧੀ ਬਿਰਤੀ ਦੇ ਜੇਲ੍ਹਾਂ 'ਚ ਬੰਦ ਵਿਅਕਤੀਆਂ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਰਹੀ ਹੈ | ਪੁਲਿਸ ਜਾਣਕਾਰੀ ਅਨੁਸਾਰ ਪ੍ਰੋਡਕਸ਼ਨ ਵਾਰੰਟ 'ਤੇ ਲਏ ਕੌਸ਼ਲ ਚੌਧਰੀ ਜਦ ਦਾਖਾ ਪੁਲਿਸ ਦੀ ਗਿ੍ਫਤ 'ਚੋਂ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ | ਪ੍ਰੋਡਕਸ਼ਨ ਵਾਰੰਟ 'ਤੇ ਲਏ ਅਮਿਤ ਡਾਗਰ ਨਾਲ ਵੀ ਅਜਿਹਾ ਹੀ ਵਾਪਰਿਆ | ਜਦ ਪੁਲਿਸ ਡਾਗਰ ਨੂੰ ਸੀ.ਆਈ.ਏ. ਪੁੱਛਗਿੱਛ ਤੋਂ ਬਾਅਦ ਥਾਣਾ ਦਾਖਾ ਲਿਆ ਰਹੀ ਸੀ ਤਾਂ ਸਰਕਾਰੀ ਗੱਡੀ ਪਲਟ ਗਈ, ਇਥੇ ਵੀ ਗੈਂਗਸਟਰ ਡਾਗਰ ਦਾ ਪੱਟ ਟੁੱਟ ਗਿਆ | ਇਸ ਹਾਦਸੇ ਵਿਚ ਪੁਲਿਸ ਦੇ ਕੁਝ ਮੁਲਾਜ਼ਮ ਵੀ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ | ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਏ ਤੀਸਰੇ ਕੈਦੀ ਨਾਲ ਕੋਈ ਹਾਦਸਾ ਵਾਪਰਿਆ ਜਾਂ ਨਹੀਂ, ਇਸ ਬਾਰੇ ਪੁਲਿਸ ਕੋਈ ਪੁਸ਼ਟੀ ਨਹੀਂ ਕੀਤੀ | ਜ਼ਿਕਰਯੋਗ ਹੈ ਕਿ ਪਿੰਡ ਬੱਦੋਵਾਲ ਵਿਖੇ 2-3 ਫਾਇਰਿੰਗ ਦੀਆਂ ਘਟਨਾਵਾਂ ਅਤੇ ਇਲਾਕੇ 'ਚ ਇਕ ਵਿਅਕਤੀ ਨੂੰ ਫਿਰੌਤੀ ਲਈ ਫ਼ੋਨ ਬਾਅਦ ਦਾਖਾ ਪੁਲਿਸ ਵਲੋਂ ਮਾੜੇ ਅਨਸਰਾਂ ਦੀ ਫੜੋ੍ਹ-ਫੜ੍ਹੀ ਲਈ ਰਾਜ ਭਰ ਦੇ ਨਾਲ ਗੁਆਂਢੀ ਸੂਬੇ 'ਚ ਵੀ ਜਾਲ ਵਿਛਾ ਰੱਖਿਆ | ਬੱਦੋਵਾਲ ਨੇੜੇ ਫਾਇਰਿੰਗ ਕਰਨ ਵਾਲੇ ਭਾਵੇਂ ਅਜੇ ਪੁਲਿਸ ਗਿ੍ਫਤ ਤੋਂ ਬਾਹਰ ਹਨ, ਪਰ ਪੁਲਿਸ ਦੀ ਮੁਸਤੈਦੀ ਵੇਖ ਲੱਗਦਾ ਕਿ ਦਾਖਾ ਪੁਲਿਸ ਇਸ ਮਿਸ਼ਨ ਦੀ ਪ੍ਰਾਪਤੀ ਦੇ ਕਾਫੀ ਨੇੜੇ ਹੈ |
ਪਿਛਲੀ ਖ਼ਬਰ ਵਿਧਾਇਕਾ ਬੀਬੀ ਮਾਣੂੰਕੇ ਵਲੋਂ ਜਗਰਾਉਂ ਤੇ ਕਾਉਂਕੇ ਕਲਾਂ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਸਕੀਮ ਦਾ ਕੀਤਾ ਆਗਾਜ਼ • ਪਹ... ਅਗਲੀ ਖ਼ਬਰ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਦਿਹਾਂਤ 'ਤੇ ਸੁਖਬੀਰ ਨੇ ਭੈਣੀ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।