26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸਮਾਜ ਸੇਵੀ ਸੇਵਾਵਾਂ ਬਦਲੇ ਡਾ: ਨੌਰੰਗ ਸਿੰਘ ਮਾਂਗਟ ਦਾ 'ਸਾਡੇ ਬਜ਼ੁਰਗ-ਸਾਡਾ ਮਾਣ' ਪੁਰਸਕਾਰ ਨਾਲ ਸਨਮਾਨ

ਅਜੀਤ ਡੈਸਕ 21-01-2026
ਪੱਖੋਵਾਲ/ਸਰਾਭਾ, 20 ਜਨਵਰੀ (ਖੁਸ਼ਵਿੰਦਰ ਸਿੰਘ ਸਰਾਭਾ)-ਪੰਜਾਬ ਸਰਕਾਰ ਵਲੋਂ ਮੁਹਾਲੀ 'ਚ ਕਰਵਾਏ ਗਏ 'ਸਾਡੇ ਬਜ਼ੁਰਗ-ਸਾਡਾ ਮਾਣ' ਰਾਜ ਪੱਧਰੀ ਸਮਾਗਮ ਦੌਰਾਨ ਬੇ-ਘਰ ਬਜ਼ੁਰਗਾਂ ਤੇ ਲਾਵਾਰਿਸ ਲੋਕਾਂ ਦੀ ਸਾਂਭ-ਸੰਭਾਲ ਕਰਨ ਵਾਲੇੇ ਉੱਘੇ ਸਮਾਜ ਸੇਵੀ ਡਾ: ਨੌਰੰਗ ਸਿੰਘ ਮਾਂਗਟ ਨੂੰ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਸਰਟੀਫਿਕੇਟ ਦੋਸਾਲਾ ਤੇ ਸਨਮਾਨ ਪੱਤਰ ਪੁਰਸਕਾਰ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਡਾ: ਬਲਜੀਤ ਕੌਰ ਨੇ ਡਾ: ਨੌਰੰਗ ਸਿੰਘ ਦੀ ਅਗਵਾਈ 'ਚ ਚੱਲ ਰਹੇ ਗੁਰੂ ਅਮਰਦਾਸ ਅਪਾਹਜ਼ ਆਸ਼ਰਮ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾ: ਨੌਰੰਗ ਸਿੰਘ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ਰਹਿ ਕੇ ਵੀ ਆਪਣੇ ਮੁਲਕ 'ਚ ਰਹਿੰਦੇ ਗਰੀਬ, ਲੋੜਵੰਦ ਤੇ ਬੇਸਹਾਰਾਂ ਲੋਕਾਂ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ | ਇਸ ਮੌਕੇ ਡਾ: ਨੌਰੰਗ ਸਿੰਘ ਨੇ ਦੱਸਿਆ ਕਿ ਵਿਦੇਸ਼ਾਂ 'ਚ ਰਹਿ ਕੇ ਵੀ ਉਨ੍ਹਾਂ ਦੇ ਦਿਲ 'ਚ ਪੰਜਾਬ ਲਈ ਹੀ ਧੜਕਦਾ ਹੈ ਤੇ ਉਹ ਆਪਣੇ ਆਖਰੀ ਸਾਹ ਤੱਕ ਲੋਕਾਂ ਦੀ ਸੇਵਾ ਕਰਦੇ ਰਹਿਣਗੇ |
ਪਿਛਲੀ ਖ਼ਬਰ ਨਰੇਗਾ, ਬਿਜਲੀ ਤੇ ਬੀਜ ਸੋਧ ਬਿੱਲਾਂ ਖ਼ਿਲਾਫ਼ 27 ਦੀ ਮੁੱਲਾਂਪੁਰ ਰੈਲੀ 'ਚ ਪੁੱਜਣ ਦੀ ਅਪੀਲ ਅਗਲੀ ਖ਼ਬਰ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਦੀ ਵਾਪਸੀ ਜ਼ਰੂਰੀ-ਜਸਕਰਨ ਦਿਉਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।