26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ 2 ਹੋਰ ਰੱਸਾਕਸੀ ਟੀਮਾਂ ਪੰਜਾਬ ਜੇਤੂ ਬਣੀਆਂ • ਸਕੂਲ ਦੀਆਂ ਹੁਣ ਤੱਕ 5 ਟੀਮਾਂ ਬਣ ਚੁੱਕੀਆਂ ਪੰਜਾਬ ਚੈਂਪੀਅਨ

ਅਜੀਤ ਡੈਸਕ 21-01-2026
ਰਾਏਕੋਟ, 20 ਜਨਵਰੀ (ਬਲਵਿੰਦਰ ਸਿੰਘ ਲਿੱਤਰ)-69ਵੇਂ ਅੰਤਰ ਜ਼ਿਲ੍ਹਾ ਪੰਜਾਬ ਪੱਧਰੀ ਰੱਸਾਕਸੀ ਲੜਕਿਆਂ ਦੇ ਅੰਡਰ-19 ਤੇ ਅੰਡਰ-11 ਦੇ ਮੁਕਾਬਲੇ ਕ੍ਰਮਵਾਰ ਰੂਪਨਗਰ ਤੇ ਸੰਗਰੂਰ ਵਿਖੇ ਕਰਵਾਏ ਗਏ | ਜਿਸ ਵਿਚ ਲੁਧਿਆਣਾ ਜ਼ਿਲ੍ਹਾ ਦੀ ਨੁਮਾਇੰਦਗੀ ਕਰਦਿਆਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਆਪਣੇ ਜ਼ੋਰ ਦਾ ਲੋਹਾ ਮੰਨਵਾਇਆ | ਸਕੂਲ ਦੀਆਂ ਉਪਰੋਕਤ ਦੋਹਾਂ ਟੀਮਾਂ ਨੇ ਪੰਜਾਬ ਚੈਂਪੀਅਨ ਬਣ ਕੇ ਆਪਣੇ ਜੇਤੂ ਇਤਿਹਾਸ ਨੂੰ ਦੁਹਰਾਉਦਿਆਂ ਦੋਹਰੀ ਜਿੱਤ ਪ੍ਰਾਪਤ ਕੀਤੀ ਹੈ | ਗੌਰਤਲਬ ਹੈ ਕਿ ਇਸ ਉਪਲੱਬਧੀ ਨਾਲ ਇਕ ਸਾਲ ਵਿਚ ਸਕੂਲ ਦੀਆਂ ਹੁਣ ਤੱਕ ਕੁੱਲ 5 ਟੀਮਾਂ ਨੂੰ ਪੰਜਾਬ ਜੇਤੂ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ | ਅੰਡਰ-11 ਦੀ ਟੀਮ ਵਿਚ ਗੁਰਫਤਿਹ ਸਿੰਘ ਗੋਂਦਵਾਲ, ਰਾਜਵੀਰ ਸਿੰਘ ਕਮਾਲਪੁਰਾ, ਪ੍ਰਭਜੋਤ ਸਿੰਘ ਬੋਪਾਰਾਏ, ਹਰਫਤਿਹ ਸਿੰਘ ਨੱਥੋਵਾਲ, ਵਿਸ਼ਵਪ੍ਰੀਤ ਸਿੰਘ, ਅਰਨਵਜੋਤ ਸਿੰਘ, ਅਜੈਪਾਲ ਸਿੰਘ ਬੱਸੀਆਂ, ਅਭੀਜੋਤ ਸਿੰਘ ਨੱਥੋਵਾਲ, ਅਭੀਜੋਤ ਸਿੰਘ ਸੱਦੋਵਾਲ, ਬਲਦੀਪ ਸਿੰਘ ਲਿੱਤਰਾਂ ਅਤੇ ਅੰਡਰ-19 ਟੀਮ ਵਿਚ ਅਮਨਦੀਪ ਸਿੰਘ, ਮਹਿਕਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਪੈਮਨਪ੍ਰੀਤ ਸਿੰਘ, ਰਣਵੀਰ ਸਿੰਘ, ਪ੍ਰਭਜੋਤ ਸਿੰਘ, ਇੰਦਰਜੀਤ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਹਰਿੰਦਰ ਸਿੰਘ ਖਿਡਾਰੀ ਸ਼ਾਮਿਲ ਸਨ | ਇਸ ਮੌਕੇ ਸਕੂਲ ਪਹੁੰਚਣ 'ਤੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਸਾਰੇ ਜੇਤੂ ਖਿਡਾਰੀਆਂ ਤੋਂ ਇਲਾਵਾ ਕੋਚ ਜਸਵਿੰਦਰ ਸਿੰਘ ਤੇ ਮੈਡਮ ਵੀਰ ਕੌਰ ਬੱਸੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ, ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਮੱਲ੍ਹਾ ਨੇ ਚੇਅਰਮੈਨ ਮੇਜਰ ਸਿੰਘ ਭੈਣੀ ਅਤੇ ਸੁਖਦੇਵ ਸਿੰਘ ਤੂਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼- ਅਵਤਾਰ ਸਿੰਘ ਬੜੈਚ ਰਿਟਾਇਰਡ ਡਰਾਫਟਸਮੈਨ ਬਿਜਲੀ ਬੋਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।