ਸਿੱਧਵਾਂ ਬੇਟ, 20 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੇ ਆਪਣੇ ਸਾਥੀਆਂ ਸਮੇਤ ਸਵ: ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਸਪੁੱਤਰਾਂ ਮੇਜਰ ਸਿੰਘ ਭੈਣੀ ਤੇ ਸੁਖਦੇਵ ਸਿੰਘ ਤੂਰ ਭੈਣੀ ਸਮੇਤ ਸਮੂਹ ਤੂਰ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਦੇ ਚਲੇ ਜਾਣ ਨਾਲ ਸਮਾਜ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਇਸ ਮੌਕੇ ਸੁਰੇਸ਼ ਕੁਮਾਰ ਗਰਗ, ਹਰੀ ਓਮ, ਡਾ. ਨਰਿੰਦਰ ਸਿੰਘ ਬੀ.ਕੇ. ਗੈਸ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਮਹਿੰਦਰਜੀਤ ਸਿੰਘ ਵਿੱਕੀ, ਡਾ. ਗੁਰਚਰਨ ਸਿੰਘ ਤੂਰ, ਬਲਜਿੰਦਰ ਸਿੰਘ ਤੂਰ, ਰਿਟਾ: ਡੀ.ਐੱਸ.ਪੀ. ਤਰਲੋਚਣ ਸਿੰਘ ਥਿੰਦ, ਬਾਵਾ ਸਿੰਘ ਸਿੱਧਵਾਂ, ਮਹਿੰਦਰਪਾਲ ਸਿੰਘ ਮਾਨ, ਕਮਲ ਸੰਧੂ, ਸਾਬਾਕਾ ਸੰਮਤੀ ਮੈਂਬਰ ਜੀਵਨ ਸਿੰਘ ਬਾਘੀਆਂ, ਭਜਨ ਸਿੰਘ ਸਵੱਦੀ, ਗੁਰਮੀਤ ਸਿੰਘ ਕਲੇਰ, ਅਵਤਾਰ ਸਿੰਘ ਕੈਨੇਡਾ, ਚਰਨ ਸਿੰਘ ਲੰਬੜਦਾਰ, ਨਿਰਭੈਅ ਸਿੰਘ ਸਰਪੰਚ, ਸੁਖਦੇਵ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਜਗਰਾਜ ਸਿੰਘ, ਸੋਹਣ ਸਿੰਘ, ਸੁਖਵਿੰਦਰ ਸਿੰਘ, ਪਟਵਾਰੀ ਜਸਵੀਰ ਸਿੰਘ, ਬਲਦੇਵ ਸਿੰਘ ਗਰਚਾ, ਦਲੀਪ ਸਿੰਘ, ਥਾਣੇਦਾਰ ਬਲਬੀਰ ਸਿੰਘ, ਪਟਵਾਰੀ ਰਜਿੰਦਰ ਸਿੰਘ ਸਮੇਤ ਕਈ ਹੋਰ ਲੋਕਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ |