26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਭੋਗ 'ਤੇ ਵਿਸ਼ੇਸ਼- ਅਵਤਾਰ ਸਿੰਘ ਬੜੈਚ ਰਿਟਾਇਰਡ ਡਰਾਫਟਸਮੈਨ ਬਿਜਲੀ ਬੋਰਡ

ਅਜੀਤ ਡੈਸਕ 21-01-2026
ਹਲਵਾਰਾ-ਸ: ਅਵਤਾਰ ਸਿੰਘ ਬੜੈਚ ਦਾ ਜਨਮ 12 ਜਨਵਰੀ 1941 ਨੂੰ ਪਿਤਾ ਸ: ਸ਼ੇਰ ਸਿੰਘ ਬੜੈਚ ਦੇ ਗ੍ਰਹਿ ਵਿਖੇ ਮਾਤਾ ਪੰਜਾਬ ਕੌਰ ਦੀ ਕੁੱਖੋਂ ਪਿੰਡ ਬੜੈਚ ਨੇੜੇ ਸੂਜਾਪੁਰ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ | ਆਪ ਨੇ ਮੁੱਢਲੀ ਸਿੱਖਿਆ ਦਸਮੇਸ਼ ਖ਼ਾਲਸਾ ਹਾਈ ਸਕੂਲ ਹੇਰਾਂ ਤੋਂ ਪ੍ਰਾਪਤ ਕੀਤੀ | ਆਪ ਨਾਨਕਸਰ ਸੰਪਰਦਾਇ ਬਾਬਾ ਨੰਦ ਸਿੰਘ ਨਾਨਕਸਰ ਨਾਲ ਜੁੜੇ ਹੋਏ ਸੀ ਅਤੇ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ ਦੇ ਬਹੁਤ ਨੇੜੇ ਦੇ ਸੰਗੀ ਸਨ | ਆਪ ਨੇ ਬਾਬਾ ਹਰਭਜਨ ਸਿੰਘ ਨਾਨਕਸਰ ਵਾਲਿਆਂ ਨਾਲ ਮਿਲਕੇ ਬੜੈਚ ਪਿੰਡ ਦੀ ਨਾਨਕਸਰ ਠਾਠ ਵਿਚ ਵਿਸ਼ੇਸ਼ ਯੋਗਦਾਨ ਪਾਇਆ | ਆਪ ਨੇ ਬੜੈਚ ਪਰਿਵਾਰ ਦੇ ਵੱਡੇ ਬਜ਼ੁਰਗਾਂ ਦੀ ਦਿੱਤੀ ਜ਼ਮੀਨ 'ਤੇ ਠਾਠ ਦੀ 2005 ਵਿਚ ਨੀਂਹ ਰਖਵਾਈ | ਹੁਣ ਸਮੂਹ ਪਰਿਵਾਰ ਤੇ ਸਪੁੱਤਰ ਆਪਣੇ ਪਿਤਾ ਦੇ ਪਾਏ ਪੂਰਨਿਆਂ ਚੱਲ ਰਹੇ ਹਨ | ਅੰਮਿ੍ਤ ਛਕਣ ਤੋਂ ਬਾਅਦ ਸਾਰਾ ਜੀਵਨ ਨਿੱਤਨੇਮ ਦੇ ਪੱਕੇ ਧਾਰਨੀ ਰਹੇ | ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟ੍ਰੋਨਿਕ ਮਕੈਨੀਕਲ ਦਾ ਡਿਪਲੋਮਾ ਹਾਸਲ ਕੀਤਾ | 1962 ਵਿਚ ਪੰਜਾਬ ਰਾਜ ਬਿਜਲੀ ਬੋਰਡ ਵਿਚ 1966 ਨੂੰ ਡਰਾਫਟਸਮੈਨ ਦੀ ਨੌਕਰੀ 'ਤੇ ਲੱਗ ਗਏ | ਆਪ ਦੇ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ 17 ਫਰਵਰੀ 1963 ਨੂੰ ਬੀਬੀ ਹਰਦੇਵ ਕੌਰ ਪੁੱਤਰੀ ਭਾਗ ਸਿੰਘ ਧਾਲੀਵਾਲ (ਨੰਬਰਦਾਰ) ਪਿੰਡ ਚੌਂਕੀਮਾਨ ਨਾਲ ਹੋਈ | ਆਪ ਦੇ ਘਰ ਪੰਜ ਪੁੱਤਰਾਂ ਪਰਮਜੀਤ ਸਿੰਘ ਸਾਬਕਾ ਸਰਪੰਚ ਪਿੰਡ ਬੜੈਚ, ਬੇਅੰਤ ਸਿੰਘ, ਹਰਵਿੰਦਰ ਸਿੰਘ, ਸਰਬਜੀਤ ਸਿੰਘ ਅਤੇ ਗੁਰਮੋਹਣ ਸਿੰਘ ਨੇ ਜਨਮ ਲਿਆ | ਪੰਜੇ ਭਰਾ ਕੈਨੇਡਾ ਤੇ ਪੰਜਾਬ ਵਿਚ ਵਧੀਆ ਕਾਰੋਬਾਰ ਤੇ ਖੇਤੀਬਾੜੀ ਕਰ ਰਹੇ ਹਨ | 1999 ਵਿਚ ਨੌਕਰੀ ਤੋਂ ਸੇਵਾ ਮੁਕਤ ਹੋਏ ਆਪ ਕੈਨੇਡਾ ਲੜਕਿਆਂ ਕੋਲ ਚਲੇ ਗਏ ਅਤੇ ਆਪ ਨੂੰ ਉਥੇ ਦੀ ਪੀ.ਆਰ. ਮਿਲੀ ਹੋਈ ਸੀ | ਕੈਨੇਡਾ ਤੋਂ ਪੰਜਾਬ ਅਕਸਰ ਆਉਂਦੇ ਜਾਂਦੇ ਰਹਿੰਦੇ ਸੀ | ਆਪ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ | ਸਵ: ਅਵਤਾਰ ਸਿੰਘ ਬੜੈਚ ਨਮਿਤ ਅੱਜ ਮਿਤੀ 21 ਜਨਵਰੀ 2026 ਨੂੰ ਪਿੰਡ ਬੜੈਚ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਅਦ ਦੁਪਹਿਰ ਗ੍ਰਹਿ ਵਿਖੇ ਹੀ ਅੰਤਿਮ ਅਰਦਾਸ ਹੋਵਗੀ, ਉਪਰੰਤ ਸ਼ਰਧਾਂਜਲੀ ਸਮਾਗਮ ਹੋਵੇਗਾ | -ਮਨਦੀਪ ਸਿੰਘ ਉੱਭੀ
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ 2 ਹੋਰ ਰੱਸਾਕਸੀ ਟੀਮਾਂ ਪੰਜਾਬ ਜੇਤੂ ਬਣੀਆਂ • ਸਕੂਲ ਦੀਆਂ ਹੁਣ ਤੱਕ 5 ਟੀਮਾਂ... ਅਗਲੀ ਖ਼ਬਰ ਖੇਤੀਬਾੜੀ ਸਭਾ ਹੰਬੜਾਂ ਦੇ ਸਕੱਤਰ ਸੁਖਪ੍ਰਤਾਪ ਸਿੰਘ ਹੀਰਾ ਨੂੰ ਸਦਮਾ, ਪਿਤਾ ਦਾ ਦਿਹਾਂਤ ਸਵ: ਭਜਨ ਸਿੰਘ ਹੀਰਾ ਦਾ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।