03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗੁਰੂ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ

ਮਾਹਿਲਪੁਰ, 2 ਨਵੰਬਰ (ਰਜਿੰਦਰ ਸਿੰਘ)-ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵਲੋਂ ਅਤੇ ਗੁਰਦਵਾਰਾ ਟਾਹਲੀ ਸਾਹਿਬ ਗੋਂਦਪੁਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 650 ਸਾਲਾਂ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਗੋਂਦਪੁਰ ਵਿਖੇ ਜਥੇਦਾਰ ਹਰਬੰਸ ਸਿੰਘ ਸਰਹਾਲਾ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਸਜਾਏ ਰਾਤਰੀ ਦੀਵਾਨ ਮੌਕੇ ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਲਵੀਰ ਸਿੰਘ ਮਨੋਲੀਆਂ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਗਿਆਨੀ ਸੁਖਵੀਰ ਸਿੰਘ ਕਰਨਾਲ ਕਥਾਵਾਚਕ ਨੇ ਭਗਤ ਰਵਿਦਾਸ ਜੀਓ ਦੇ ਜੀਵਨ ਬਾਰੇ ਅਤੇ ਗ਼ਲਤ ਸਾਖੀਆਂ ਰਾਹੀਂ ਸਮਾਜ ਵਿਚ ਵੰਡੀਆਂ ਪਾਓ ਸ਼ਕਤੀਆਂ ਤੋਂ ਸੁਚੇਤ ਕਰਵਾਇਆ।

ਅਜੀਤ ਡੈਸਕ 03-11-2026
ਮਾਹਿਲਪੁਰ, 2 ਨਵੰਬਰ (ਰਜਿੰਦਰ ਸਿੰਘ)-ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵਲੋਂ ਅਤੇ ਗੁਰਦਵਾਰਾ ਟਾਹਲੀ ਸਾਹਿਬ ਗੋਂਦਪੁਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 650 ਸਾਲਾਂ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਗੋਂਦਪੁਰ ਵਿਖੇ ਜਥੇਦਾਰ ਹਰਬੰਸ ਸਿੰਘ ਸਰਹਾਲਾ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਸਜਾਏ ਰਾਤਰੀ ਦੀਵਾਨ ਮੌਕੇ ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਲਵੀਰ ਸਿੰਘ ਮਨੋਲੀਆਂ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਗਿਆਨੀ ਸੁਖਵੀਰ ਸਿੰਘ ਕਰਨਾਲ ਕਥਾਵਾਚਕ ਨੇ ਭਗਤ ਰਵਿਦਾਸ ਜੀਓ ਦੇ ਜੀਵਨ ਬਾਰੇ ਅਤੇ ਗ਼ਲਤ ਸਾਖੀਆਂ ਰਾਹੀਂ ਸਮਾਜ ਵਿਚ ਵੰਡੀਆਂ ਪਾਓ ਸ਼ਕਤੀਆਂ ਤੋਂ ਸੁਚੇਤ ਕਰਵਾਇਆ। ਢਾਡੀ ਗਿਆਨੀ ਸਰੂਪ ਸਿੰਘ ਕਡਿਆਣਾ ਦੇ ਜਥੇ ਨੇ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਬਹੁਤ ਸੁਲਝੇ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਨਵਪ੍ਰੀਤ ਸਿੰਘ ਦੇ ਕਵੀਸ਼ਰੀ ਜਥੇ ਅਤੇ ਗਣੇਸ਼ਪੁਰ ਦੇ ਬੱਚਿਆਂ ਨੇ ਕਵੀਸ਼ਰੀ ਦੁਆਰਾ ਹਾਜ਼ਰੀ ਲਵਾਈ। ਸਟੇਜ ਦੀ ਸੇਵਾ ਭਾਈ ਬਲਵੀਰ ਸਿੰਘ ਮਨੋਲੀਆਂ ਤੇ ਜਥੇਦਾਰ ਹਰਬੰਸ ਸਿੰਘ ਸਰਹਾਲਾ ਨੇ ਨਿਭਾਈ ਇਸ ਮੌਕੇ ਜਤਿੰਦਰ ਸਿੰਘ ਜੈਤਪੁਰ, ਨਵਜੋਤ ਸਿੰਘ ਬਾੜੀਆਂ, ਪ੍ਰਭਜੋਤ ਸਿੰਘ ਬਾਹੋਵਾਲ, ਮਨਵੀਰ ਸਿੰਘ ਭਾਰਟਾ, ਨਵਪ੍ਰੀਤ ਸਿੰਘ ਚੱਕ ਕਟਾਰੂ, ਡਾਕਟਰ ਸੁਰਿੰਦਰ ਸਿੰਘ ਈਸਪੁਰ, ਪ੍ਰਧਾਨ ਕੁਲਵੰਤ ਸਿੰਘ. ਦਵਿੰਦਰ ਸਿੰਘ, ਲੱਖਾ ਸਿੰਘ ਸੋਹਣ ਸਿੰਘ ਦਾਦੂਵਾਲ, ਸਰਪੰਚ ਗੁਰਦੇਵ ਸਿੰਘ, ਕੁਲਵੰਤ ਸਿੰਘ, ਮਾ.ਜਗਜੀਤ ਸਿੰਘ ਗਣੇਸ਼ਪੁਰ, ਮਹਿੰਦਰ ਸਿੰਘ ਜੋਗਾ ਸਿੰਘ, ਗੁਰਜਿੰਦਰ ਸਿੰਘ, ਜਸਵੀਰ ਸਿੰਘ, ਗੁਰਦੀਪ ਸਿੰਘ ਸਰਹਾਲਾ, ਮਨਜੀਤ ਸਿੰਘ ਸਰਹਾਲਾ, ਦਲਜੀਤ ਸਿੰਘ ਰੂਪੋਵਾਲ , ਰਸ਼ਪਾਲ ਸਿੰਘ ਸਰਪੰਚ ਬਦੋਵਾਲ, ਸੰਜੀਵ ਕੁਮਾਰ, ਸੁਖਵੀਰ ਸਿੰਘ, ਸਤਨਾਮ ਸਿੰਘ ਮੈਲੀ, ਗੁਰਵਿੰਦਰ ਸਿੰਘ, ਹਰਿੰਦਰ ਸਿੰਘ, ਸਕੱਤਰ ਰਣਵੀਰ ਸਿੰਘ, ਮਨਜੀਤ ਸਿੰਘ ਸੰਘਾ ਸਮੇਤ ਵੱਡੀ ਗਿਣਤੀ ‘ਚ ਇਲਾਕੇ ਦੀ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੂੰ ਦੂਜੀ ਵਾਰ ਟਿਕਟ ਮਿਲਣ ’ਤੇ ਬੇਟ ਇਲਾਕੇ ਵਲੋਂ ਸਨਮਾਨ ਅਗਲੀ ਖ਼ਬਰ ਫਰੈਂਡਜ਼ ਸੰਸਥਾ ਵਲੋਂ ਮਾਤਾ ਅਮਰ ਕੋਰ, ਚਰਨ ਕੋਰ ਸੁਸਾਇਟੀ ਦੇ ਸਹਿਯੋਗ ਨਾਲ 2 ਰੋਜ਼ਾ ਕਾਨਫ਼ਰੰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।