18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗੁਰਦੁਆਰਾ ਜੱਬੀ ਵਾਲੇ ਮਾਡਲ ਟਾਊਨ ਵਿਖੇ ਸਾਲਾਨਾ ਸਮਾਗਮ ਸਮਾਪਤ

ਯਮੁਨਾਨਗਰ, 17 ਅਕਤੂਬਰ(ਗੁਰਦਿਆਲ ਸਿੰਘ ਨਿਮਰ)- ਮਾਡਲ ਟਾਊਨ ਯਮੁਨਾਨਗਰ ਵਿਖੇ ਗੁਰੂ ਘਰ ਜੱਬੀ ਵਾਲਾ ਵਿਖੇ ਜਾਰੀ ਤਿੰਨ ਰੋਜ਼ਾ ਸਾਲਾਨਾ ਸਮਾਗਮ ਸਮਾਪਤ ਹੋ ਗਿਆ। ਇਸ ਮੌਕੇ ਸਵੇਰੇ 8.

ਅਜੀਤ ਡੈਸਕ 18-10-2026
ਯਮੁਨਾਨਗਰ, 17 ਅਕਤੂਬਰ(ਗੁਰਦਿਆਲ ਸਿੰਘ ਨਿਮਰ)- ਮਾਡਲ ਟਾਊਨ ਯਮੁਨਾਨਗਰ ਵਿਖੇ ਗੁਰੂ ਘਰ ਜੱਬੀ ਵਾਲਾ ਵਿਖੇ ਜਾਰੀ ਤਿੰਨ ਰੋਜ਼ਾ ਸਾਲਾਨਾ ਸਮਾਗਮ ਸਮਾਪਤ ਹੋ ਗਿਆ। ਇਸ ਮੌਕੇ ਸਵੇਰੇ 8.30 ਵਜੇ ਅਖੰਡ ਪਾਠ ਦੀ ਸੰਪੂਰਨਤਾ ਹੋਈ। ਭਾਈ ਹਰਇਕਬਾਲ ਸਿੰਘ ਮੁੰਬਈ ਵਾਲਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਫਿਰ ਭਾਈ ਸਾਹਿਬ ਸਿੰਘ ਤੇ ਭਾਈ ਰਾਏ ਸਿੰਘ ਨੇ ਹਾਜ਼ਰੀ ਲੁਆਈ। ਇਨ੍ਹਾਂ ਤੋਂ ਬਾਅਦ ਪਟਨਾ ਸਾਹਿਬ ਤੋਂ ਭਾਈ ਸਰਬਜੀਤ ਸਿੰਘ ਨੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ। ਗਿਆਨੀ ਪ੍ਰੇਮ ਸਿੰਘ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਾਲਿਆਂ ਨੇ ਅਰਦਾਸ ਤੇ ਹੁਕਮਾਨਾਮਾ ਲਿਆ। ਇਸ ਤੋਂ ਬਾਅਦ ਪ੍ਰਬੰਧਕ ਕਮੇਟੀ ਵਲੋਂ ਸਭ ਆਏ ਜਥਿਆਂ ਦਾ ਸਨਮਾਨ ਕੀਤਾ ਤੇ ਡਾ. ਗਾਬਾ ਨੇ ਸੇਵਾਦਾਰਾਂ ਨੂੰ ਸਿਰਪਾਓ ਭੇਟ ਕੀਤੇ।
ਪਿਛਲੀ ਖ਼ਬਰ ਸਮਰਾਟ ਸ਼ੰਕਰ ਦਾ ਮੈਜਿਕ ਸ਼ੋਅ ਸਮਾਜਿਕ ਜਾਗਰੂਕਤਾ ਦਾ ਪ੍ਰਭਾਵਸ਼ਾਲੀ ਸੰਦੇਸ਼ -ਚੇਅਰਮੈਨ ਬਲਦੇਵ ਗ੍ਰੋਹਾ ਅਗਲੀ ਖ਼ਬਰ ਭਾਰਤੀ ਖੇਡ ਅਥਾਰਿਟੀ ਦੀ ਵਿਸ਼ੇਸ਼ ਪਹਿਲ, ਸੰਡੇ ਆਨ ਸਾਈਕਲ ਮੁਹਿੰਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।