ਜੌਹਲਾਂ ਵਿਖੇ ਦੋ ਦਿਨਾ ਦੁਸਹਿਰਾ ਮੇਲਾ ਤੇ ਕਬੱਡੀ ਟੂਰਨਾਮੈਂਟ 19 ਤੋਂ
ਗੜ੍ਹਦੀਵਾਲਾ, 14 ਅਕਤੂਬਰ (ਚੱਗਰ)-ਰਾਮਲੀਲ੍ਹਾ ਸਪੋਰਟਸ ਕਲੱਬ ਜੌਹਲ ਵੱਲੋਂ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਜੌਹਲਾਂ ਵਿਖੇ 19 ਤੇ 20 ਅਕਤੂਬਰ ਨੂੰ ਰਾਮ-ਲੀਲ੍ਹਾ ਦੁਸ਼ਹਿਰਾ ਮੇਲਾ ਅਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਇਸ ਮੌਕੇ ਓਪਨ ਕਲੱਬ, 75 ਕਿੱਲੋ ਤੇ 52 ਕਿੱਲੋ ਵਜ਼ਨ ਵਿਚ ਕਲੱਬਾਂ ਦੇ ਕਬੱਡੀ ਮੈਚ ਹੋਣਗੇ ਜਦ ਕਿ ਦੁਸਹਿਰੇ ਨਾਲ ਸੰਬੰਧਿਤ ਮਨਮੋਹਕ ਝਾਕੀਆਂ ਕੱਢੀਆਂ ਜਾਣਗੀਆਂ।
ਅਜੀਤ ਡੈਸਕ
15-10-2026