ਗੁਰਮਤਿ ਕੀਰਤਨ ਮੁਕਾਬਲੇ ’ਚ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ
ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)-ਗੁਰੂ ਕੀ ਰਸੋਈ ਪਿੰਡ ਖੈਰੜ-ਅੱਛਰਵਾਲ ਵਿਖੇ ਕਰਵਾਏ ਗੁਰਮਤਿ ਕੀਰਤਨ ਮੁਕਾਬਲੇ ‘ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰ: ਪਰਮਜੀਤ ਕੌਰ ਦੀ ਅਗਵਾਈ ਤੇ ਸੰਗੀਤ ਅਧਿਆਪਕਾ ਦਿਲਜੀਤ ਕੌਰ ਦੀ ਮਿਹਨਤ ਸਦਕਾ ਸੀਨੀਅਰ ਗਰੁੱਪ ‘ਚ ਜਪਕੀਰਤ ਕੌਰ, ਗੁਰਲੀਨ ਕੌਰ, ਮਨਜੋਤ ਕੌਰ, ਮਨਮੀਤ ਕੌਰ ਤੇ ਦਿਲਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਕੇ 25000 ਰੁਪਏ ਦਾ ਨਕਦ ਇਨਾਮ ਅਤੇ ਜੂਨੀਅਰ ਗਰੁੱਪ ‘ਚ ਗੁਰਨੂਰ ਸਿੰਘ, ਹਰਮਨ ਸਿੰਘ ਤੇ ਸਹਿਜਪਾਲ ਸਿੰਘ ਨੇ ਚੌਥਾ ਸਥਾਨ ਹਾਸਲ ਕਰਕੇ 15000 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ।
ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)-ਗੁਰੂ ਕੀ ਰਸੋਈ ਪਿੰਡ ਖੈਰੜ-ਅੱਛਰਵਾਲ ਵਿਖੇ ਕਰਵਾਏ ਗੁਰਮਤਿ ਕੀਰਤਨ ਮੁਕਾਬਲੇ ‘ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰ: ਪਰਮਜੀਤ ਕੌਰ ਦੀ ਅਗਵਾਈ ਤੇ ਸੰਗੀਤ ਅਧਿਆਪਕਾ ਦਿਲਜੀਤ ਕੌਰ ਦੀ ਮਿਹਨਤ ਸਦਕਾ ਸੀਨੀਅਰ ਗਰੁੱਪ ‘ਚ ਜਪਕੀਰਤ ਕੌਰ, ਗੁਰਲੀਨ ਕੌਰ, ਮਨਜੋਤ ਕੌਰ, ਮਨਮੀਤ ਕੌਰ ਤੇ ਦਿਲਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਕੇ 25000 ਰੁਪਏ ਦਾ ਨਕਦ ਇਨਾਮ ਅਤੇ ਜੂਨੀਅਰ ਗਰੁੱਪ ‘ਚ ਗੁਰਨੂਰ ਸਿੰਘ, ਹਰਮਨ ਸਿੰਘ ਤੇ ਸਹਿਜਪਾਲ ਸਿੰਘ ਨੇ ਚੌਥਾ ਸਥਾਨ ਹਾਸਲ ਕਰਕੇ 15000 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਇਸ ਤੋਂ ਇਲਾਵਾ ਲੱਕੀ ਡਰਾਅ ‘ਚ ਮਨਮੀਤ ਕੌਰ ਨੇ ਸਾਈਕਲ ਤੇ ਸਹਿਜਪਾਲ ਸਿੰਘ ਨੇ 1000 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਇਸ ਮੌਕੇ ਕਮੇਟੀ ਮੈਂਬਰਾਂ ਅਵਤਾਰ ਸਿੰਘ ਕਪੂਰ, ਅਭੈ ਸਿੰਘ ਤੇ ਡਾ: ਕਰਨ ਸਿੰਘ ਚਾਵਲਾ ਨੇ ਪ੍ਰਿੰ: ਪਰਮਜੀਤ ਕੌਰ, ਸਮੂਹ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।