ਤਲਵਾੜਾ ਪ੍ਰੈੱਸ ਕਲੱਬ ਨੇ ਪੁਤਲਾ ਸਾੜਿਆ
ਤਲਵਾੜਾ, 13 ਅਕਤੂਬਰ (ਰਾਜੀਵ ਓਸ਼ੋ)-ਤਲਵਾੜਾ ਪ੍ਰੈੱਸ ਕਲੱਬ ਨੇ ਦਿੱਲੀ ਵਿਚ ਪੱਤਰਕਾਰਾਂ ’ਤੇ ਹੋਏ ਹਮਲੇ ਦੇ ਵਿਰੋਧ ਵਿਚ ਇਕ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧ ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨੇ ਦਿੱਲੀ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਵਿਰੋਧ ਦਰਜ ਕਰਵਾਉਣ ਲਈ ਪੁਲਿਸ ਦਾ ਪੁਤਲਾ ਸਾੜਿਆ।
ਤਲਵਾੜਾ, 13 ਅਕਤੂਬਰ (ਰਾਜੀਵ ਓਸ਼ੋ)-ਤਲਵਾੜਾ ਪ੍ਰੈੱਸ ਕਲੱਬ ਨੇ ਦਿੱਲੀ ਵਿਚ ਪੱਤਰਕਾਰਾਂ ’ਤੇ ਹੋਏ ਹਮਲੇ ਦੇ ਵਿਰੋਧ ਵਿਚ ਇਕ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧ ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨੇ ਦਿੱਲੀ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਵਿਰੋਧ ਦਰਜ ਕਰਵਾਉਣ ਲਈ ਪੁਲਿਸ ਦਾ ਪੁਤਲਾ ਸਾੜਿਆ। ਤਲਵਾੜਾ ਪੱਤਰਕਾਰ ਭਾਈਚਾਰੇ ਨੇ ਇਸ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ। ਇਸ ਘਟਨਾ ’ਤੇ ਗ਼ੁੱਸਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ੍ਹ ਹਨ ਅਤੇ ਸਮਾਜਿਕ ਸਮੱਸਿਆਵਾਂ ਤੇ ਜਨਤਕ ਹਿਤਾਂ ਦੇ ਮੁੱਦਿਆਂ ਨੂੰ ਜਨਤਾ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ ਪੱਤਰਕਾਰਾਂ ’ਤੇ ਹਮਲਾ ਚਿੰਤਾ ਦਾ ਵਿਸ਼ਾ ਹੈ। ਪੱਤਰਕਾਰਾਂ ਨੇ ਘਟਨਾ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਪ੍ਰੈੱਸ ਕਲੱਬ ਤਲਵਾੜਾ ਤੋਂ ਦੀਪਕ ਠਾਕੁਰ, ਡੀ. ਸੀ. ਭਾਰਦਵਾਜ, ਰਾਕੇਸ਼ ਘਈ, ਵਿਕਰਾਂਤ ਮਹਿਤਾ, ਰਾਕੇਸ਼ ਸ਼ਰਮਾ, ਨਵਨੀਤ ਸਿੰਘ, ਸ਼ਾਦੀ ਲਾਲ, ਦੇਸਰਾਜ, ਜਤਿੰਦਰ ਕੁਮਾਰ, ਰਾਕੇਸ਼ ਸ਼ਰਮਾ, ਰਾਜੀਵ ਓਸ਼ੋ, ਸੁਰਿੰਦਰ ਸ਼ਰਮਾ, ਸਮਾਜ ਸੇਵਕ ਬੋਧ ਰਾਜ ਸਮੇਤ ਵੱਡੀ ਗਿਣਤੀ ਵਿਚ ਪੱਤਰਕਾਰ ਹਾਜ਼ਰ ਸਨ।