12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭਿਆਨਕ ਖ਼ੂਨ ਰੋਗ ਨਾਲ ਜੂਝ ਰਹੇ ਨੌਜਵਾਨ ਨੂੰ ਮੈਕਸ ਹਸਪਤਾਲ ’ਚ ਮਿਲਿਆ ਨਵਾਂ ਜੀਵਨ

ਹੁਸ਼ਿਆਰਪੁਰ, 11 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਗੰਭੀਰ ਗੈਸਟਰੋਇੰਟੈਸਟਾਈਨਲ ਬਲੀਡਿੰਗ ਨਾਲ ਜੂਝ ਰਹੇ ਇਕ ਨੌਜਵਾਨ ਨੂੰ ਮੈਕਸ ਹਸਪਤਾਲ ਵਿਚ ਸਫਲ ਇਲਾਜ ਤੋਂ ਬਾਅਦ ਨਵਾਂ ਜੀਵਨ ਮਿਲਿਆ। 17 ਸਾਲਾ ਅਮਨ ਦੀ ਹਾਲਤ ਅਨੀਮੀਆ, ਅਸਧਾਰਨ ਤੌਰ ’ਤੇ ਖ਼ੂਨ ਦੇ ਥੱਕੇ ਬਣਨ ਤੇ ਲਿਵਰ ਦੀ ਕਾਰਗੁਜ਼ਾਰੀ ਨਾਲ ਸੰਬੰਧਿਤ ਅਸਧਾਰਨ ਪੈਰਾ ਮੀਟਰਾਂ ਕਾਰਨ ਹੋਰ ਵੀ ਗੰਭੀਰ ਹੋ ਗਈ ਸੀ।

ਡਾ. ਅਮਨਦੀਪ ਸਿੰਘ ਸੰਧੂ 12-10-2026
ਹੁਸ਼ਿਆਰਪੁਰ, 11 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਗੰਭੀਰ ਗੈਸਟਰੋਇੰਟੈਸਟਾਈਨਲ ਬਲੀਡਿੰਗ ਨਾਲ ਜੂਝ ਰਹੇ ਇਕ ਨੌਜਵਾਨ ਨੂੰ ਮੈਕਸ ਹਸਪਤਾਲ ਵਿਚ ਸਫਲ ਇਲਾਜ ਤੋਂ ਬਾਅਦ ਨਵਾਂ ਜੀਵਨ ਮਿਲਿਆ। 17 ਸਾਲਾ ਅਮਨ ਦੀ ਹਾਲਤ ਅਨੀਮੀਆ, ਅਸਧਾਰਨ ਤੌਰ ’ਤੇ ਖ਼ੂਨ ਦੇ ਥੱਕੇ ਬਣਨ ਤੇ ਲਿਵਰ ਦੀ ਕਾਰਗੁਜ਼ਾਰੀ ਨਾਲ ਸੰਬੰਧਿਤ ਅਸਧਾਰਨ ਪੈਰਾ ਮੀਟਰਾਂ ਕਾਰਨ ਹੋਰ ਵੀ ਗੰਭੀਰ ਹੋ ਗਈ ਸੀ। ਉਸ ਨੂੰ 10-12 ਦਿਨਾਂ ਤੋਂ ਬੁਖ਼ਾਰ ਸੀ। ਇਸ ਦੇ ਨਾਲ ਹੀ ਉਸ ਦੀ ਭੁੱਖ ਘੱਟ ਹੋ ਗਈ ਸੀ ਤੇ ਖਾਣਾ ਵੀ ਘੱਟ ਖਾ ਰਿਹਾ ਸੀ ਜਿਸ ਕਾਰਨ ਉਸ ਨੂੰ ਪੀਲੀਏ ਦੀ ਸ਼ਿਕਾਇਤ ਹੋ ਗਈ ਸੀ। ਇਸ ਸੰਬੰਧੀ ਐਸੋਸੀਏਟ ਡਾਇਰੈਕਟਰ-ਜੀ, ਆਈ, ਐਮ. ਏ. ਐੱਸ. ਤੇ ਬੈਰੀਐਟ੍ਰਿਕ ਸਰਜਰੀ ਡਾ. ਅਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਮੈਕਸ ਹਸਪਤਾਲ ਦੀ ਮਲਟੀਡਿਸ਼ਪਲਿਨਰੀ ਮੈਡੀਕਲ ਟੀਮ ਨੇ ਖ਼ੂਨ ਵਗਣ ਦੇ ਸਰੋਤ ਦਾ ਪਤਾ ਲਗਾਉਣ ਅਤੇ ਉਸ ਨੂੰ ਕਾਬੂ ਕਰਨ ਲਈ ਇਕ ਵਿਸ਼ੇਸ਼ ਸਰਜਰੀ ਐਕਸਪਲੋਰੇਟਰੀ ਲੈਪਰੋਟੋਮੀ ਦੇ ਨਾਲ ਆਨ-ਟੇਬਲ ਐਂਟਰੋਸਕੋਪੀ ਕੀਤੀ। ਉਨ੍ਹਾਂ ਦੱਸਿਆ ਕਿ ਖ਼ੂਨ ਵਗਣਾ ਰੋਕਣ ਤੇ ਮਰੀਜ਼ ਦੀ ਹਾਲਤ ਨੂੰ ਸਥਿਰ ਕਰਨ ਲਈ ਮੈਕਸ ਦੇ ਸਰਜਨਾਂ ਨੇ ਲਗਪਗ 200 ਸੈਂਟੀਮੀਟਰ ਬਿਮਾਰ ਆਂਤ ਦੇ ਨਾਲ ਵੱਡੀ ਆਂਤ ਦੇ ਇਕ ਹਿੱਸੇ ਨੂੰ ਵੀ ਕੱਢ ਦਿੱਤਾ। ਇਸ ਤੋਂ ਬਾਅਦ ਸਰੀਰ ’ਚੋਂ ਰਹਿੰਦ-ਖੂੰਹਦ ਬਾਹਰ ਕੱਢਣ ਲਈ ਇਕ ਅਸਥਾਈ ਰਸਤਾ ਬਣਾਇਆ। ਲਗਾਤਾਰ ਮਲਟੀਡਿਸ਼ਪਲਿਨਰੀ ਦੇਖਭਾਲ ਨਾਲ ਕਿਸ਼ੋਰ ਦੀ ਹਾਲਤ ਵਿਚ ਹੌਲੀ-ਹੌਲੀ ਸੁਧਾਰ ਹੋਇਆ ਤੇ ਕੁੱਝ ਦਿਨਾਂ ਬਾਅਦ ਉਸ ਨੂੰ ਸਥਿਰ ਹਾਲਤ ਵਿਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਪਿਛਲੀ ਖ਼ਬਰ ਗੁਰਦੁਆਰਾ ਹਰੀਆਂ ਵੇਲਾਂ ’ਚ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਅੰਮ੍ਰਿਤਪਾਲ ਸਿੰਘ ਦੀ ਯਾਦ ਵਿਚ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।