12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦੁਰਗਾ ਮੰਦਰ ਜਗਰਾਤਾ ਕਮੇਟੀ ਦੇ ਸਹਿਯੋਗ ਨਾਲ ਚਾਰ ਸਾਲ ਦੀ ਬੱਚੀ ਨੂੰ ਮਿਲੀ ਅੱਖਾਂ ਦੀ ਰੌਸ਼ਨੀ

ਸੈਲਾ ਖੁਰਦ, 11 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਰੋਟਰੀ ਆਈ ਬੈਂਕ ਐਂਡ ਕੌਰਨੀਅਲ ਟਰਾਂਸਪਲਾਂਟ ਸੁਸਾਇਟੀ ਗੜ੍ਹਸ਼ੰਕਰ ਵਲੋਂ ਸੈਲਾ ਖੁਰਦ ਦੀ ਦੁਰਗਾ ਮੰਦਰ ਜਗਰਾਤਾ ਕਮੇਟੀ ਦੇ ਸਹਿਯੋਗ ਨਾਲ ਚਾਰ ਸਾਲ ਦੀ ਮਾਸੂਮ ਬੱਚੀ ਨੂੰ ਅੱਖਾਂ ਦੀ ਰੌਸ਼ਨੀ ਪ੍ਰਦਾਨ ਕੀਤੀ ਗਈ ਹੈ। ਪਿੰਡ ਬਗਵਾਈ ਦੀ ਰਹਿਣ ਵਾਲੀ ਲਤਾ ਰਾਣੀ, ਪਤਨੀ ਚਿਰੰਜੀ ਲਾਲ ਦੀ ਚਾਰ ਸਾਲ ਦੀ ਬੇਟੀ ਰਾਜਵਤੀ ਉਰਫ਼ ਪਿੰਕੀ ਦੀ ਜਦੋਂ ਕ੍ਰਿਸ਼ਨਾ ਮੰਦਰ ਵਿਚ ਅੱਖਾਂ ਤੋਂ ਪੱਟੀ ਖੋਲ੍ਹੀ ਗਈ, ਤਾਂ ਪਹਿਲੀ ਵਾਰ ਲੋਕਾਂ ਨੇ ਉਸ ਦੀ ਖੁਸ਼ੀ ਦੇਖੀ।

ਅਜੀਤ ਡੈਸਕ 12-10-2026
ਸੈਲਾ ਖੁਰਦ, 11 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਰੋਟਰੀ ਆਈ ਬੈਂਕ ਐਂਡ ਕੌਰਨੀਅਲ ਟਰਾਂਸਪਲਾਂਟ ਸੁਸਾਇਟੀ ਗੜ੍ਹਸ਼ੰਕਰ ਵਲੋਂ ਸੈਲਾ ਖੁਰਦ ਦੀ ਦੁਰਗਾ ਮੰਦਰ ਜਗਰਾਤਾ ਕਮੇਟੀ ਦੇ ਸਹਿਯੋਗ ਨਾਲ ਚਾਰ ਸਾਲ ਦੀ ਮਾਸੂਮ ਬੱਚੀ ਨੂੰ ਅੱਖਾਂ ਦੀ ਰੌਸ਼ਨੀ ਪ੍ਰਦਾਨ ਕੀਤੀ ਗਈ ਹੈ। ਪਿੰਡ ਬਗਵਾਈ ਦੀ ਰਹਿਣ ਵਾਲੀ ਲਤਾ ਰਾਣੀ, ਪਤਨੀ ਚਿਰੰਜੀ ਲਾਲ ਦੀ ਚਾਰ ਸਾਲ ਦੀ ਬੇਟੀ ਰਾਜਵਤੀ ਉਰਫ਼ ਪਿੰਕੀ ਦੀ ਜਦੋਂ ਕ੍ਰਿਸ਼ਨਾ ਮੰਦਰ ਵਿਚ ਅੱਖਾਂ ਤੋਂ ਪੱਟੀ ਖੋਲ੍ਹੀ ਗਈ, ਤਾਂ ਪਹਿਲੀ ਵਾਰ ਲੋਕਾਂ ਨੇ ਉਸ ਦੀ ਖੁਸ਼ੀ ਦੇਖੀ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਸੁਸਾਇਟੀ ਦੀ ਬੋਰਡ ਡੋਨੇਸ਼ਨ ਕਮੇਟੀ ਦੇ ਪ੍ਰਧਾਨ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਵਲੋਂ ਇਹ 417ਵਾਂ ਆਪ੍ਰੇਸ਼ਨ ਹੈ, ਜਿਸ ਰਾਹੀਂ ਕਿਸੇ ਵਿਅਕਤੀ ਨੂੰ ਅੱਖਾਂ ਦੀ ਰੌਸ਼ਨੀ ਪ੍ਰਦਾਨ ਕੀਤੀ ਗਈ ਹੈ। ਇਕ ਅੱਖ ਨੂੰ ਸਹੀ-ਸਲਾਮਤ ਕਰਨ ਲਈ ਲਗਭਗ 25,000 ਰੁਪਏ ਦਾ ਖਰਚਾ ਆਉਂਦਾ ਹੈ। ਅੱਖਾਂ ਦੀ ਪੁਤਲੀ ਬਦਲਣ ਦਾ ਆਪ੍ਰੇਸ਼ਨ ਉਨ੍ਹਾਂ ਦੀ ਸੰਸਥਾ ਵਲੋਂ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੁਰਗਾ ਮੰਦਰ ਜਗਰਾਤਾ ਕਮੇਟੀ ਵਲੋਂ ਇਸ ਸੰਸਥਾ ਨੂੰ ਦੋ ਨੇਤਰਹੀਣ ਬੱਚਿਆਂ ਦੇ ਇਲਾਜ ਲਈ 50,000 ਰੁਪਏ ਦਾ ਦਾਨ ਦਿੱਤਾ ਗਿਆ ਸੀ। ਇਸ ਮੌਕੇ ਡਾ. ਦਵਿੰਦਰ ਚੱਢਾ, ਸ਼ਮੀਰਿਆ ਅਗਰਵਾਲ, ਅਨਿਲ ਅਗਰਵਾਲ ਹੈਪੀ, ਵਿਪਿਨ ਅਗਰਵਾਲ, ਵਰੁਣ ਅਗਰਵਾਲ, ਰਾਕੇਸ਼ ਅਗਰਵਾਲ, ਜੀਵਨ ਪ੍ਰਕਾਸ਼, ਸੰਜੀਵ ਬਾਂਬੀ, ਨੀਰਜ ਗੁਪਤਾ, ਡਾ. ਏ. ਐੱਲ. ਬਧਵਾ, ਹਨੀ ਗੋਂਦ, ਜਗਦੀਸ਼ ਬੰਸਲ, ਸੁਨੀਲ ਗੁਪਤਾ, ਭੂਸ਼ਣ ਅਗਰਵਾਲ, ਅਸ਼ਵਨੀ ਠਾਕੁਰ ਅਤੇ ਪੰਕਜ ਗੁਪਤਾ ਸਮੇਤ ਜਗਰਾਤਾ ਕਮੇਟੀ ਦੇ ਮੈਂਬਰ ਮੌਜੂਦ ਸਨ। ਇਸ ਤੋਂ ਇਲਾਵਾ ਸੰਸਥਾ ਦੇ ਜਨਰਲ ਸਕੱਤਰ ਹਰੀ ਕ੍ਰਿਸ਼ਨ ਗਰਗ, ਸਕੱਤਰ ਓਂਕਾਰ ਸਿੰਘ ਚਹਿਲਪੁਰੀ, ਖ਼ਜ਼ਾਨਚੀ ਰਾਜਨ ਮਲਨ ਤੇ ਪ੍ਰੈੱਸ ਸਕੱਤਰ ਰਮਨ ਕੁਮਾਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਨੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਕਾਂਗਰਸ ਵਲੋਂ ਵੋਟ ਚੋਰੀ ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਸਾੜਕੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।