09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੇਟ ਦੀਆਂ ਬਿਮਾਰੀਆਂ ਦੇ ਤੁਰੰਤ ਇਲਾਜ ਦੀ ਲੋੜ - ਡਾ. ਜਸਵੰਤ ਸਿੰਘ

ਨੰਗਲ ਬਿਹਾਲਾਂ, 8 ਅਕਤੂਬਰ (ਵਿਨੋਦ ਮਹਾਜਨ)- ਬਾਜ਼ਾਰ ਵਿਚ ਵੱਡੇ ਪੱਧਰ ’ਤੇ ਇਕ ਵਾਰ ਵਰਤਿਆ ਜਾਣ ਵਾਲਾ ਪਲਾਸਟਿਕ ਦਾ ਚਲਣ ਵਧਣ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਹ ਪਲਾਸਟਿਕ ਸਾਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਚਪੇਟ ਵਿੱਚ ਲਿਆ ਰਿਹਾ ਹੈ।

ਅਜੀਤ ਡੈਸਕ 09-10-2026
ਨੰਗਲ ਬਿਹਾਲਾਂ, 8 ਅਕਤੂਬਰ (ਵਿਨੋਦ ਮਹਾਜਨ)- ਬਾਜ਼ਾਰ ਵਿਚ ਵੱਡੇ ਪੱਧਰ ’ਤੇ ਇਕ ਵਾਰ ਵਰਤਿਆ ਜਾਣ ਵਾਲਾ ਪਲਾਸਟਿਕ ਦਾ ਚਲਣ ਵਧਣ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਹ ਪਲਾਸਟਿਕ ਸਾਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਚਪੇਟ ਵਿੱਚ ਲਿਆ ਰਿਹਾ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਮਸਜਿੰਦਰ ਸਿੰਘ ਬਲਾਕ ਸਮਿਤੀ ਮੈਂਬਰ ਮੁਰਾਦਪੁਰ ਅਵਾਣਾ ਵਲੋਂ ‘ਅਜੀਤ’ ਨਾਲ ਇਕ ਵਿਸ਼ੇਸ਼ ਭੇਟ ਵਾਰਤਾ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ 1 ਜੁਲਾਈ 2022 ਵਿੱਚ ਕੁੱਝ ਚੁਣਿੰਦਾ ਸਿੰਗਲ ਯੂਜ਼ ਪਲਾਸਟਿਕ ਦੀ ਵਸਤੂਆਂ ਦਾ ਨਿਰਮਾਣ, ਆਈਆਤ, ਭੰਡਾਰਣ, ਵਿਕਰੀ ਤੇ ਪ੍ਰਯੋਗ ਤੇ ਪੂਰਨ ਪਾਬੰਦੀ ਲਾਗੂ ਹੈ। ਜਦੋਂ ਕਿ ਜ਼ਮੀਨੀ ਪੱਧਰ ’ਤੇ ਪ੍ਰਸ਼ਾਸਨਿਕ ਸਖ਼ਤੀ ਦੀ ਕਮੀ ਦੇ ਕਾਰਨ ਇਸ ਦਾ ਖੁਲਾ ਇਸਤੇਮਾਲ ਵੱਡੇ ਪੱਧਰ ’ਤੇ ਜਾਰੀ ਹੈ। ਸਰਕਾਰਾਂ ਜਾਂ ਪ੍ਰਸ਼ਾਸਨ ਦੀ ਕੀ ਮਜਬੂਰੀ ਹੈ ਜੋ ਕਿ ਅੱਜ ਤੱਕ ਇਸ ਪਲਾਸਟਿਕ ਨੂੰ ਬਣਾਉਣ ਵਾਲੀਆਂ ਕੰਪਨੀਆਂ ਜਾਂ ਫੈਕਟਰੀਆਂ ਤੇ ਪਾਬੰਦੀ ਲਗਾ ਕੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਦੋਂ ਕਿ ਧਰਤੀ ਨੂੰ ਗੰਦਲਾ ਕਰਨ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿੱਚ ਸਭ ਤੋਂ ਵੱਧ ਇਸ ਸਿੰਗਲ ਯੂਜ਼ ਪਲਾਸਟਿਕ ਦੀ ਭੂਮਿਕਾ ਹੈ। ਇਸ ਦੀ ਰੋਕਥਾਮ ਲਈ ਹੁਣ ਸਾਨੂੰ ਆਪਣੇ ਪੱਧਰ ’ਤੇ ਤੇ ਇੱਕ ਦੂਜੇ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਬਣਦਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉ ਸਾਰੇ ਇਹ ਪ੍ਰਣ ਕਰੀਏ ਕਿ ਅਸੀਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਦੇ ਹੋਏ ਅਪਣੀ ਭਵਿੱਖ ਦੀ ਪੀੜ੍ਹੀ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਪਣਾ ਯੋਗਦਾਨ ਪਾਈਏ।
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਗੰਗਾ ਚੱਕ ’ਚ 39 ਪਰਿਵਾਰਾਂ ਨੂੰ ਵੰਡੇ ਜਾਇਦਾਦ ਦੀ ਮਾਲਕੀ ਵਾਲੇ ਪ੍ਰਾਪਰਟੀ ਕਾਰਡ ਅਗਲੀ ਖ਼ਬਰ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।