08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਬੈਠਕ ਵਿਚ ਸੰਘਰਸ਼ ਨੂੰ ਤਿੱਖਾ ਕਰਨ ਦਾ ਫ਼ੈਸਲਾ

ਰਾਮਗੜ੍ਹ ਸੀਕਰੀ, 6 ਅਕਤੂਬਰ (ਕਟੋਚ)-ਖਣਨ ਰੋਕੋ, ਜ਼ਮੀਨਾਂ ਬਚਾਓ ਸੰਘਰਸ਼ ਕਮੇਟੀ ਦੀ ਅਹਿਮ ਬੈਠਕ ਬ੍ਰਿੰਗਲੀ ਪਿੰਡ ਵਿਖੇ ਉਪ ਪ੍ਰਧਾਨ ਕੈਪਟਨ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਆਯੋਜਿਤ ਹੋਈ। ਇਸ ਮੌਕੇ ਇਲਾਕੇ ਵਿਚ ਚੱਲ ਰਹੀ ਨਾਜਾਇਜ਼ ਖਣਨ ਗਤੀਵਿਧੀਆਂ ਤੇ ਇਸ ਦੇ ਨਤੀਜਨ ਇਲਾਕੇ ਦੀ ਭੂਗੋਲਿਕ ਪੱਖ ਤੋਂ ਪੈਣ ਵਾਲੇ ਬੁਰੇ ਪ੍ਰਭਾਵਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਪੱਖਪਾਤਪੂਰਣ ਵਿਵਹਾਰ ਾਂਬੰਧੀ ਵਿਚਾਰ ਚਰਚਾ ਕੀਤੀ।

ਅਜੀਤ ਡੈਸਕ 07-10-2026
ਰਾਮਗੜ੍ਹ ਸੀਕਰੀ, 6 ਅਕਤੂਬਰ (ਕਟੋਚ)-ਖਣਨ ਰੋਕੋ, ਜ਼ਮੀਨਾਂ ਬਚਾਓ ਸੰਘਰਸ਼ ਕਮੇਟੀ ਦੀ ਅਹਿਮ ਬੈਠਕ ਬ੍ਰਿੰਗਲੀ ਪਿੰਡ ਵਿਖੇ ਉਪ ਪ੍ਰਧਾਨ ਕੈਪਟਨ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਆਯੋਜਿਤ ਹੋਈ। ਇਸ ਮੌਕੇ ਇਲਾਕੇ ਵਿਚ ਚੱਲ ਰਹੀ ਨਾਜਾਇਜ਼ ਖਣਨ ਗਤੀਵਿਧੀਆਂ ਤੇ ਇਸ ਦੇ ਨਤੀਜਨ ਇਲਾਕੇ ਦੀ ਭੂਗੋਲਿਕ ਪੱਖ ਤੋਂ ਪੈਣ ਵਾਲੇ ਬੁਰੇ ਪ੍ਰਭਾਵਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਪੱਖਪਾਤਪੂਰਣ ਵਿਵਹਾਰ ਾਂਬੰਧੀ ਵਿਚਾਰ ਚਰਚਾ ਕੀਤੀ। ਸੰਘਰਸ਼ ਕਮੇਟੀ ਦੇ ਆਗੂਆਂ ਅਸ਼ੋਕ ਜਲੇਰੀਆ, ਸੁਨੀਲ ਕੌਸ਼ਲ, ਸੁਮਿੰਦਰ ਜੀਤ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਮਗਰੋਂ ਇਲਾਕੇ ਵਿਚ ਭਾਵੇਂ ਖਣਨ ਗਤੀਵਿਧੀਆਂ ਬੰਦ ਹਨ, ਬਾਵਜੂਦ ਇਸ ਦੇ ਰਾਤ ਦੇ ਹਨੇਰੇ ਵਿਚ ਕਰੈਸ਼ਰ ਮਾਲਕਾਂ ਵਲੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਰਹੱਦ ਤੇ ਸਵਾਂ ਦਰਿਆ ਵਿਚ ਹਿਮਾਚਲ ਪ੍ਰਦੇਸ਼ ਦੇ ਕਰੈਸ਼ਰ ਮਾਲਕਾਂ ਵਲੋਂ ਜ਼ਮੀਨ ਦੀ ਪੁਟਾਈ ਕੀਤੀ ਜਾ ਰਹੀ ਹੈ ਅਤੇ ਖੇਦਜਨਕ ਤਾਂ ਇਹ ਹੈ ਕਿ ਪੰਜਾਬ ਦਾ ਮਾਈਨਿੰਗ ਵਿਭਾਗ, ਮਾਲ ਵਿਭਾਗ ਅਤੇ ਡੇਨੇਜ ਵਿਭਾਗ ਬੇਖ਼ਬਰ ਬਣਿਆ ਹੋਇਆ ਹੈ। ਇਸ ਮੌਕੇ ਹਾਜ਼ਰ ਕਮੇਟੀ ਮੈਂਬਰਾਂ ਸ਼ਿਵ ਕੁਮਾਰ ਅਮਰੋਹੀ, ਨੀਰਜ ਸ਼ਰਮਾ ਤੇ ਭਗਵਾਨ ਦਾਸ ਨੇ ਕਿਹਾ ਕਿ ਪਿਛਲੇ ਦਿਨਾਂ ਸੰਘਰਸ਼ ਕਮੇਟੀ ਦੇ 10 ਆਗੂਆਂ ’ਤੇ ਪੁਲਿਸ ਵਲੋਂ ਦਰਜ ਕੀਤੇ ਕੇਸ ਵੀ ਭਰੋਸੇ ਦੇ ਬਾਵਜੂਦ ਰੱਦ ਨਹੀਂ ਕੀਤੇ ਹਨ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਪੁਲਿਸ ਪ੍ਰਸ਼ਾਸਨ ਕਰੈਸ਼ਰ ਮਾਫ਼ੀਆ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ। ਇਸ ਮੌਕੇ ਸੰਘਰਸ਼ ਕਮੇਟੀ ਨੇ ਮਤਾ ਪਾਸ ਕਰਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਖਣਨ ਗਤੀਵਿਧੀਆਂ ਤੇ ਇਸ ਕਾਰੋਬਾਰ ’ਤੇ ਪੂਰਨ ਪਾਬੰਦੀ ਲਗਾਈ ਜਾਵੇ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਤੇ ਕੀਤੀ ਗੈਰ ਕਾਨੂੰਨੀ ਖ਼ੁਦਾਈ ਦਾ ਬਣਦਾ ਮੁਆਵਜ਼ਾ ਕਰੈਸ਼ਰ ਕਾਰੋਬਾਰੀਆਂ ਤੋਂ ਵਸੂਲਿਆ ਜਾਵੇ ਅਤੇ ਸੰਘਰਸ਼ ਕਮੇਟੀ ਦੇ ਆਗੂਆਂ ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ ਤੇ ਨਵੰਬਰ ਮਹੀਨੇ ਦੇ ਮੱਧ ਵਿਚ ਤਲਵਾੜਾ ਵਿਖੇ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ਲਖਵਿੰਦਰ ਸਿੰਘ, ਬੰਟੀ ਮੰਗੂ ਮੈਰਾ, ਨਰੇਸ਼ ਕੁਮਾਰ ਨੀਤੂ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਿਚ ਭਾਜਪਾ ਤੇ ‘ਆਪ’ ਇੱਕੋ ਰਾਹ ’ਤੇ-ਬਾਜਵਾ ਅਗਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਕਾਂਗਰਸੀ ਵਰਕਰਾਂ ਵਿਚ ਖ਼ੁਸ਼ੀ-ਮੰਗਲੇਸ਼ ਜੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।